ਪਾਕਿਸਤਾਨ 'ਚ ਬੈਠੇ ਅੱਤਵਾਦੀ ਰਿੰਦਾ 'ਤੇ NIA ਵੱਲੋਂ 10 ਲੱਖ ਦਾ ਇਨਾਮ, ਕਈ ਕੇਸਾਂ 'ਚ ਲੱਭ ਰਹੀ ਪੰਜਾਬ ਪੁਲਸ

08/13/2022 1:32:13 PM

ਚੰਡੀਗੜ੍ਹ (ਰਮਨਜੀਤ) : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਪੰਜਾਬ 'ਚ ਹੋਏ ਬੰਬ ਧਮਾਕਿਆਂ ਦੀ ਜਾਂਚ ਕਰ ਰਹੀ ਏਜੰਸੀ ਨੇ ਕਿਹਾ ਹੈ ਕਿ ਰਿੰਦਾ ਦਾ ਸੁਰਾਗ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਜਾਂਚ ਏਜੰਸੀ ਨੇ ਰਿੰਦਾ ਦਾ ਪਤਾ ਦੱਸਣ ਲਈ ਮੋਬਾਇਲ ਨੰਬਰ ਵੀ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪਟਿਆਲਾ ਕੇਂਦਰੀ ਜੇਲ੍ਹ 'ਚੋਂ ਕੈਦੀ ਫ਼ਰਾਰ, CCTV ਫੁਟੇਜ ਦੇਖ ਪੁਲਸ ਦੇ ਛੁੱਟੇ ਪਸੀਨੇ

ਦੱਸਣਯੋਗ ਹੈ ਕਿ ਅੱਤਵਾਦੀ ਰਿੰਦਾ ਦੇਸ਼ ਵਿਰੋਧੀ ਕਈ ਗਤੀਵਿਧੀਆਂ 'ਚ ਸ਼ਾਮਲ ਹੈ। ਰਿੰਦਾ ਪਾਕਿਸਤਾਨ ਤੋਂ ਨਸ਼ਾ ਅਤੇ ਹਥਿਆਰਾਂ ਦੀ ਸਪਲਾਈ ਕਰਦਾ ਹੈ ਅਤੇ ਇਸ ਸਮੇਂ ਪਾਕਿਸਤਾਨ 'ਚ ਲੁਕ ਕੇ ਬੈਠਾ ਹੋਇਆ ਹੈ। ਜ਼ਿਕਰਯੋਗ ਹੈ ਕਿ ਕਰਨਾਲ 'ਚ ਜਦੋਂ ਅੱਤਵਾਦੀ ਫੜ੍ਹੇ ਗਏ ਸਨ, ਉਸ ਸਮੇਂ ਪੁੱਛਗਿੱਛ 'ਚ ਰਿੰਦਾ ਦਾ ਨਾਂ ਆਇਆ ਸੀ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਭਰੂਣ ਮੂੰਹ 'ਚ ਲੈ ਕੇ ਸੜਕਾਂ 'ਤੇ ਘੁੰਮ ਰਿਹਾ ਸੀ ਕੁੱਤਾ, CCTV 'ਚ ਕੈਦ ਹੋਇਆ ਸੀਨ (ਵੀਡੀਓ)

ਤਰਨਤਾਰਨ 'ਚ ਗੁਰਵਿੰਦਰ ਬਾਬਾ ਦੇ ਸਾਥੀ ਫੜ੍ਹੇ ਗਏ, ਉਸ 'ਚ ਵੀ ਅੱਤਵਾਦੀ ਰਿੰਦਾ ਦਾ ਨਾਂ ਸਾਹਮਣੇ ਆਇਆ। ਸਾਲ 2018 'ਚ ਸਰਪੰਚ ਦੇ ਕਤਲ ਕੇਸ 'ਚ ਵੀ ਰਿੰਦਾ ਦਾ ਨਾਂ ਸ਼ਾਮਲ ਹੈ। ਰਿੰਦਾ ਸਾਲ 2018 'ਚ ਨੇਪਾਲ ਭੱਜ ਗਿਆ ਸੀ ਅਤੇ ਉੱਥੋਂ ਪਾਕਿਸਤਾਨ ਚਲਾ ਗਿਆ। ਦੱਸਣਯੋਗ ਹੈ ਕਿ ਚੰਡੀਗੜ੍ਹ ਪੁਲਸ ਨੇ ਵੀ ਰਿੰਦਾ ਨੂੰ ਫੜ੍ਹਵਾਉਣ ਲਈ 50,000 ਰੁਪਏ ਦਾ ਨਾਂ ਰੱਖਿਆ ਹੋਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News