13 ਸਾਲਾ ਧੀ ਨਾਲ ਜੇ.ਈ. ਕਰਦਾ ਸੀ ਅਸ਼ਲੀਲ ਹਰਕਤਾਂ, ਸ਼ਰਮਿੰਦਗੀ 'ਚ ਪਿਓ ਨੇ ਲਿਆ ਫਾਹਾ

Thursday, Oct 07, 2021 - 11:25 AM (IST)

13 ਸਾਲਾ ਧੀ ਨਾਲ ਜੇ.ਈ. ਕਰਦਾ ਸੀ ਅਸ਼ਲੀਲ ਹਰਕਤਾਂ, ਸ਼ਰਮਿੰਦਗੀ 'ਚ ਪਿਓ ਨੇ ਲਿਆ ਫਾਹਾ

ਲਹਿਰਾਗਾਗਾ (ਗਰਗ): ਰੇਲਵੇ ਵਿਭਾਗ ਵਿਚ ਬਤੌਰ ਜੇ. ਈ. ਲਹਿਰਾਗਾਗਾ ਵਿਖੇ ਸੇਵਾ ਨਿਭਾਉਂਦਿਆਂ ਕਿਰਾਏ ਦੇ ਮਕਾਨ ’ਤੇ ਆਪਣੇ ਪਰਿਵਾਰ ਸਮੇਤ ਰਹਿ ਰਹੇ ਵਿਅਕਤੀ ਵੱਲੋਂ ਮਕਾਨ ਮਾਲਕ ਦੀ ਨਾਬਾਲਗ ਧੀ ਨਾਲ ਅਸ਼ਲੀਲ ਹਰਕਤ ਕਰਨ ’ਤੇ ਪੀੜਤਾ ਦੇ ਪਿਤਾ ਵੱਲੋਂ ਸ਼ਰਮਿੰਦਗੀ ਨਾ ਸਹਾਰਦੇ ਹੋਏ ਘਰ ਦੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।

ਇਹ ਵੀ ਪੜ੍ਹੋ : 800 ਨਵੀਆਂ ਸਰਕਾਰੀ ਬੱਸਾਂ ਜਲਦੀ ਸੜਕਾਂ ’ਤੇ ਦੌੜਣਗੀਆਂ : ਰਾਜਾ ਵੜਿੰਗ

ਮ੍ਰਿਤਕ ਹਰਦੀਪ ਸਿੰਘ (ਹੇਅਰ ਡ੍ਰੈਸਰ) ਦੇ ਭਰਾ ਰਜਿੰਦਰ ਸਿੰਘ ਉਰਫ ਲਾਲ ਪੁੱਤਰ ਪ੍ਰੇਮ ਚੰਦ ਵਾਸੀ ਵਾਰਡ ਨੰਬਰ 8 ਨੇ ਪੁਲਸ ਨੂੰ ਲਿਖਤੀ ਬਿਆਨ ’ਚ ਦੱਸਿਆ ਕਿ ਉਸ ਦਾ ਭਰਾ ਹਰਦੀਪ ਸਿੰਘ ਉਸ ਦੇ ਘਰ ਦੇ ਨੇੜੇ ਹੀ ਆਪਣੀ 13 ਸਾਲਾ ਕੁੜੀ ਹਰਮਨ ਕੌਰ ਅਤੇ 11 ਸਾਲਾ ਮੁੰਡੇ ਨਾਲ ਰਹਿ ਰਿਹਾ ਸੀ ਅਤੇ ਉਸ ਨੇ ਆਪਣੇ ਮਕਾਨ ਦੇ ਉਪਰਲੇ ਪੋਰਸ਼ਨ ਨੂੰ ਸਚਿਨ ਸ਼ਰਮਾ ਪੁੱਤਰ ਰਾਜ ਕੁਮਾਰ ਵਾਸੀ ਮਾਇਨਾ ਥਾਣਾ ਰੋਹਤਕ (ਹਰਿਆਣਾ) (ਜੋ ਕਿ ਲਹਿਰਾਗਾਗਾ ਵਿਖੇ ਰੇਲਵੇ ਵਿਭਾਗ ’ਚ ਬਤੌਰ ਜੇ. ਈ. ਕੰਮ ਕਰ ਰਿਹਾ ਹੈ) ਨੂੰ ਕਿਰਾਏ ’ਤੇ ਦਿੱਤਾ ਹੋਇਆ ਸੀ।

ਇਹ ਵੀ ਪੜ੍ਹੋ : ਮੋਗਾ ’ਚ ਪਹਿਲੀ ਵਾਰ ਹੋਵੇਗੀ ਭਾਰਤੀ ਫੌਜ ਲਈ ਭਰਤੀ ਰੈਲੀ, ਇਨ੍ਹਾਂ ਚਾਰ ਜ਼ਿਲ੍ਹਿਆਂ ਦੇ ਨੌਜਵਾਨ ਲੈ ਸਕਣਗੇ ਹਿੱਸਾ

ਮੇਰੀ ਭਤੀਜੀ ਨੇ ਮੇਰੇ ਭਰਾ ਹਰਦੀਪ ਸਿੰਘ ਅਤੇ ਮੈਨੂੰ ਬੁਲਾ ਕੇ ਦੱਸਿਆ ਕਿ ਸਚਿਨ ਸ਼ਰਮਾ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ ਤੇ ਕਹਿੰਦਾ ਹੈ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਜਾਨੋਂ ਮਾਰ ਦੇਵੇਗਾ। ਬੀਤੀ ਰਾਤ ਢਾਈ ਵਜੇ ਦੇ ਕਰੀਬ ਮੇਰੀ ਭਾਬੀ ਨੇ ਆ ਕੇ ਦੱਸਿਆ ਕਿ ਹਰਦੀਪ ਸਿੰਘ ਨੇ ਘਰ ਦੇ ਪੱਖੇ ਨਾਲ ਪਰਨਾ ਬੰਨ੍ਹ ਕੇ ਫਾਹਾ ਲੈ ਲਿਆ। ਅਸੀਂ ਉਸ ਨੂੰ ਪੱਖੇ ਨਾਲੋਂ ਉਤਾਰ ਕੇ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਮੇਰੇ ਭਰਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਦੋਸ਼ੀ ਸਚਿਨ ਸ਼ਰਮਾ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।


author

Shyna

Content Editor

Related News