ਜਨਮ ਅਸ਼ਟਮੀ ਮੌਕੇ ਮੰਦਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਜਨਾਨੀ ਨੇ ਕੀਤੀ ਖ਼ੁਦਕੁਸ਼ੀ

Saturday, Aug 20, 2022 - 10:47 AM (IST)

ਜਨਮ ਅਸ਼ਟਮੀ ਮੌਕੇ ਮੰਦਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਜਨਾਨੀ ਨੇ ਕੀਤੀ ਖ਼ੁਦਕੁਸ਼ੀ

ਅੰਮ੍ਰਿਤਸਰ (ਜਸ਼ਨ) - ਬਟਾਲਾ ਰੋਡ ਸਥਿਤ ਬੋਹੜ ਵਾਲਾ ਸਿਵਾਲਾ ਇਲਾਕੇ ਵਿਚ ਇਕ ਜਨਾਨੀ ਵਲੋਂ ਮੰਦਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। ਖ਼ੁਦਕੁਸ਼ੀ ਕਰਨ ਵਾਲੀ ਜਨਾਨੀ ਦੀ ਪਛਾਣ ਰਜਨੀ (44) ਵਜੋਂ ਹੋਈ ਹੈ ਅਤੇ ਉਹ ਗੋਕੁਲ ਵਿਹਾਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਇਹ ਘਟਨਾ ਬੀਤੀ ਰਾਤ ਵਾਪਰੀ। ਇਸ ਘਟਨਾ ਕਾਰਨ ਉਕਤ ਇਲਾਕੇ ਵਿਚ ਸਨਸਨੀ ਫੈਲ ਗਈ। ਦਰਅਸਲ ਇਹ ਘਟਨਾ ਜਿੱਥੇ ਵਾਪਰੀ ਹੈ ਉਸ ਸਮੇਂ ਮੰਦਰ ਵਿਚ ਜਨਮ ਅਸ਼ਟਮੀ ਦੇ ਤਿਉਹਾਰ ਦੀਆਂ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਸਨ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਵਿਖੇ SI ਦੀ ਗੱਡੀ ’ਚ ਬੰਬ ਲਗਾਉਣ ਵਾਲੇ ਨਿਕਲੇ ਚਾਚਾ-ਭਤੀਜਾ, ਬਰਾਮਦ ਹੋਈ ਮਾਲਦੀਵ ਦੀ ਟਿਕਟ

ਜਨਮ ਅਸ਼ਟਮੀ ਦੀਆਂ ਜਦੋਂ ਸਾਰੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਇਸ ਦੌਰਾਨ ਇਕ 8 ਸਾਲ ਦੀ ਕੁੜੀ ਦੇ ਰੌਣ ਦੀ ਆਵਾਜ਼ ਸੁਣੀ, ਜਿਸ ਕਾਰਨ ਲੋਕਾਂ ਨੇ ਦੇਖਿਆ ਕਿ ਇਕ ਜਨਾਨੀ ਤੀਜੀ ਮੰਜ਼ਿਲ ਤੋਂ ਛਾਲ ਮਾਰਨ ਦੀ ਤਿਆਰੀ ਕਰ ਰਹੀ ਸੀ। ਇਸ ਦੌਰਾਨ ਲੋਕਾਂ ਨੇ ਉਸ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਜਨਾਨੀ ਨੇ ਕਿਸੇ ਦੀ ਨਾ ਸੁਣੀ। ਉਸ ਨੇ ਤੁਰੰਤ ਛਾਲ ਮਾਰ ਦਿੱਤੀ। ਲੋਕ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਕੀਤੀ। 

ਪੜ੍ਹੋ ਇਹ ਵੀ ਖ਼ਬਰ: ਗੱਡੀ ਹੇਠਾਂ ਬੰਬ ਰੱਖਣ ਵਾਲੇ ਦੋਵੇਂ ਮੁਲਜ਼ਮ 8 ਦਿਨ ਦੇ ਪੁਲਸ ਰਿਮਾਂਡ ’ਤੇ, ਹੋ ਸਕਦੇ ਨੇ ਕਈ ਵੱਡੇ ਖ਼ੁਲਾਸੇ

ਫਿਲਹਾਲ ਪਰਿਵਾਰ ਨੇ ਜਨਾਨੀ ਦੀ ਖ਼ੁਦਕੁਸ਼ੀ ਦੇ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ ਅਤੇ ਕੁੜੀ ਵੀ ਕਾਫੀ ਸਦਮੇ ਵਿਚ ਹੈ। ਪੁਲਸ ਨੂੰ ਜਨਾਨੀ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿਚ ਪੁਲਸ ਪਰਿਵਾਰਕ ਕਲੇਸ਼ ਦੇ ਕੋਨੇ ’ਤੇ ਜਨਾਨੀ ਦੀ ਖ਼ੁਦਕੁਸ਼ੀ ਕਾਰਨਾਂ ਦੀ ਜਾਂਚ ਕਰ ਸਕਦੀ ਹੈ।


author

rajwinder kaur

Content Editor

Related News