ਦੂਸ਼ਿਤ ਖਾਣੇ ਤੇ ਪਾਣੀ ਨਾਲ ਫੈਲਦੈ ਟਾਈਫਾਈਡ
Thursday, Jan 17, 2019 - 11:10 AM (IST)
ਤਰਨਤਾਰਨ (ਰਮਨ)-ਜਦੋਂ ਵਿਅਕਤੀ ਨੂੰ ਲਗਾਤਾਰ ਕੁਝ ਦਿਨ ਬੁਖਾਰ ਰਹੇ, ਬੁਖਾਰ ਸ਼ੁਰੂ ’ਚ ਹਲਕਾ, ਫਿਰ ਹੌਲੀ-ਹੌਲੀ ਤੇਜ਼ ਹੋਣਾ ਸ਼ੁਰੂ ਹੋ ਜਾਵੇ, ਸਿਰ ਦਰਦ ਜਾਂ ਪੂਰੇ ਸਰੀਰ ’ਚ ਦਰਦ ਰਹੇ ਤਾਂ ਇਹ ਟਾਈਫਾਈਡ ਬੁਖਾਰ ਦੇ ਲੱਛਣ ਹੋ ਸਕਦੇ ਹਨ। ਕੁਝ ਰੋਗੀਆਂ ਨੂੰ ਵਾਰ-ਵਾਰ ਟਾਈਫਾਈਡ ਰੋਗ ਹੋਣ ਦੀ ਸ਼ਿਕਾਇਤ ਰਹਿੰਦੀ ਹੈ। ਟਾਈਫਾਈਡ ਦਾ ਰੋਗ ਅਕਸਰ ਦੂਸ਼ਿਤ ਪਾਣੀ ਜਾਂ ਖਾਧ ਪਦਾਰਥਾਂ ਦੇ ਸੇਵਨ ਨਾਲ ਹੁੰਦਾ ਹੈ। ਇਹ ਰੋਗ ਸਲਮੋਨੇਲਾ ਬੈਕਟੀਰੀਆ ਦੇ ਕਾਰਨ ਫੈਲਦਾ ਹੈ ਜਿਸ ਦਾ ਇਲਾਜ ਕਰਨ ’ਚ ਵੀ ਲੰਬਾ ਸਮਾਂ ਲੱਗ ਸਕਦਾ ਹੈ। ਸਲਮੋਨੇਲਾ ਬੈਕਟੀਰੀਆ ਦੂਸ਼ਿਤ ਖਾਧ ਪਦਾਰਥਾਂ ਦੇ ਸੇਵਨ ਨਾਲ ਆਂਤਾਂ ’ਚ ਜਾ ਕੇ ਉੱਥੋਂ ਖੂਨ ’ਚ ਪਹੁੰਚ ਜਾਂਦਾ ਹੈ ਜੋ ਟਾਈਫਾਈਡ ਨੂੰ ਜਨਮ ਦਿੰਦਾ ਹੈ। ਬੱਚਿਆਂ ’ਚ ਇਹ ਰੋਗ ਵੱਡਿਆਂ ਦੀ ਤੁਲਨਾ ’ਚ ਵੱਧ ਅਤੇ ਜਲਦ ਫੈਲਦਾ ਹੈ।ਕਿਵੇਂ ਫੈਲਦਾ ਹੈ ਟਾਈਫਾਈਡ ਰੋਗ- ਟਾਈਫਾਈਡ ਦਾ ਰੋਗ ਸਭ ਤੋਂ ਵੱਧ ਮੂੰਹ ਰਾਹੀਂ ਦੂਸ਼ਿਤ ਖਾਣੇ ਜਾਂ ਪਾਣੀ ਨਾਲ ਫੈਲਦਾ ਹੈ।- ਟਾਈਫਾਈਡ ਰੋਗ ਤੋਂ ਗ੍ਰਸਤ ਜਦੋਂ ਰੋਗੀ ਖੁੱਲ੍ਹੇ ’ਚ ਪਖਾਨਾ ਜਾਂਦਾ ਹੈ ਤਾਂ ਇਹ ਬੈਕਟੀਰੀਆ ਉਥੋਂ ਪਾਣੀ ’ਚ ਮਿਲ ਕੇ ਪਾਣੀ ਨੂੰ ਦੂਸ਼ਿਤ ਕਰ ਦਿੰਦਾ ਹੈ।- ਕੁਝ ਅਜਿਹੇ ਕਿਸਮ ਦੇ ਰੋਗੀ ਵੀ ਹੁੰਦੇ ਹਨ ਜਿਨ੍ਹਾਂ ਦੇ ਪੇਟ ’ਚ ਇਹ ਬੈਕਟੀਰੀਆ ਮੌਜੂਦ ਰਹਿੰਦੇ ਹਨ ਪਰ ਉਨ੍ਹਾਂ ਨੂੰ ਇਹ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ, ਪਰ ਉਕਤ ਰੋਗੀ ਬੈਕਟੀਰੀਆ ਫੈਲਾ ਕੇ ਦੂਸਰਿਆਂ ਨੂੰ ਰੋਗ ਦਾ ਸ਼ਿਕਾਰ ਬਣਾਉਂਦੇ ਹਨ।ਟਾਈਫਾਈਡ ਰੋਗ ਦੇ ਲੱਛਣ-ਰੋਗੀ ਨੂੰ ਕਈ-ਕਈ ਦਿਨ ਬੁਖਾਰ ਰਹਿਣਾ, ਸਰਦੀ ਲੱਗਣਾ।-ਕਬਜ਼ ਜਾਂ ਦਸਤ ਹੋਣਾ।- ਸ਼ੁਰੂ-ਸ਼ੁਰੂ ’ਚ ਬੁਖਾਰ ਘੱਟ, ਪਰ ਹੌਲੀ-ਹੌਲੀ ਤੇਜ਼ ਬੁਖਾਰ ਹੋਣ ਲੱਗਦਾ ਹੈ।-ਭੁੱਖ ਘੱਟ ਲੱਗਣਾ, ਉਲਟੀ ਹੋਣਾ।-ਸਰੀਰ ’ਚ ਦਰਦ ਰਹਿਣਾ।- ਸੁੱਕੀ ਖਾਂਸੀ, ਪੇਟ ਦਰਦ ਆਦਿ।- ਸਰੀਰ ’ਤੇ ਖਾਰਿਸ਼ ਹੋਣਾ।ਕਾਰਨ- ਟਾਈਫਾਈਡ ਗੰਦਗੀ ਦੇ ਕਾਰਨ ਫੈਲ ਸਕਦਾ ਹੈ।- ਪਖਾਨੇ ਦੇ ਬਾਅਦ ਹੱਥ ਠੀਕ ਢੰਗ ਨਾਲ ਨਾ ਧੋਣਾ।- ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋਣਾ।- ਦੂਸ਼ਿਤ ਖਾਣੇ ਅਤੇ ਪਾਣੀ ਦਾ ਪ੍ਰਯੋਗ।ਇਲਾਜ‘‘ਲਗਾਤਾਰ ਬੁਖਾਰ ਰਹਿਣ ’ਤੇ ਰੋਗੀ ਦੇ ਖੂਨ ਦੀ ਜਾਂਚ ਨਾਲ ਟਾਈਫਾਈਡ ਰੋਗ ਦਾ ਪਤਾ ਲਾਇਆ ਜਾਂਦਾ ਹੈ। ਜਿਸ ਦੇ ਬਾਅਦ ਰੋਗੀ ਨੂੰ ਟਾਈਫਾਈਡ ਨਾਲ ਸਬੰਧਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਰੋਗ ਜ਼ਿਆਦਾ ਹੋਣ ’ਤੇ ਰੋਗੀ ਨੂੰ ਹਸਪਤਾਲ ’ਚ ਭਰਤੀ ਕਰ ਕੇ ਉਸ ਨੂੰ ਗਲੂਕੋਜ਼ ਦੇ ਰਾਹੀਂ ਨਾਡ਼ੀਆਂ ’ਚ ਐਂਟੀਬਾਇਓਟਿਕ ਇੰਜੈਕਸ਼ਨ ਦਿੱਤੇ ਜਾਂਦੇ ਹਨ। ਰੋਗੀ ’ਚ ਪਾਣੀ ਦੀ ਕਮੀ ਨਾ ਹੋਵੇ ਇਸ ਲਈ ਉਸ ਨੂੰ ਨਾਡ਼ੀਆਂ ਦੇ ਰਾਹੀਂ ਆਈ. ਵੀ. ਫਿਲਿਊਡ ਵੀ ਦਿੱਤੇ ਜਾਂਦੇ ਹਨ। ਟਾਈਫਾਈਡ ਰੋਗੀ ਅਤੇ ਹੋਰ ਸਾਰਿਆਂ ਨੂੰ ਤਾਜ਼ਾ ਅਤੇ ਹਲਕਾ ਖਾਣਾ ਲੈਣਾ ਚਾਹੀਦਾ ਤਾਂ ਕਿ ਰੋਗ ਤੋਂ ਬਚਿਆ ਜਾ ਸਕੇ। ਇਸ ਦੇ ਇਲਾਵਾ ਜਿਨ੍ਹਾਂ ਰੋਗੀਆਂ ਨੂੰ ਟਾਈਫਾਈਡ ਹੋਣ ਦੀ ਸ਼ਿਕਾਇਤ ਵਾਰ-ਵਾਰ ਰਹਿੰਦੀ ਹੈ ਉਨ੍ਹਾਂ ਨੂੰ ਟਾਈਫਾਈਡ ਵੈਕਸੀਨ ਵੀ ਦਿੱਤੀ ਜਾ ਸਕਦੀ ਹੈ। ਟਾਈਫਾਈਡ ਦਾ ਇਲਾਜ ਪੂਰਾ ਕਰਨਾ ਚਾਹੀਦਾ ਅਤੇ ਡਾਕਟਰ ਦੀ ਸਲਾਹ ’ਤੇ ਹੀ ਦਵਾਈਆਂ ਬੰਦ ਕਰਨੀਆਂ ਚਾਹੀਦੀਆਂ ਹਨ।ਕਿਵੇਂ ਕਰੀਏ ਟਾਈਫਾਈਡ ਤੋਂ ਬਚਾਅ- ਸਾਫ-ਸਫਾਈ ਦਾ ਹਮੇਸ਼ਾ ਧਿਆਨ ਰੱਖੋ।- ਦੂਸ਼ਿਤ ਪਾਣੀ ਅਤੇ ਖਾਣਾ ਨਾ ਖਾਓ, ਤਾਜ਼ਾ ਖਾਣਾ ਖਾਓ।- ਖੁੱਲ੍ਹੇ ’ਚ ਪਖਾਨਾ ਆਦਿ ਨਾ ਜਾਓ।- ਬੱਚਿਆਂ ਦੀ ਸਫਾਈ ਵਿਵਸਥਾ ਬਣਾਈ ਰੱਖੋ।- ਰੋਗ ਪ੍ਰਤੀਰੋਧਕ ਸ਼ਕਤੀ ਬਣਾਈ ਰੱਖਣ ਲਈ ਪੌਸ਼ਟਿਕ ਆਹਾਰ ਲਵੋ।-ਟਾਈਫਾਈਡ ਰੋਗ ਤੋਂ ਬਚਣ ਲਈ ਲਸਣ, ਤੁਲਸੀ, ਲੌਂਗ, ਅਦਰਕ ਆਦਿ ਦਾ ਪ੍ਰਯੋਗ ਕਰੋ।