ਵੱਡੀ ਵਾਰਦਾਤ : ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
Saturday, Jan 26, 2019 - 03:02 PM (IST)
ਤਰਨਤਾਰਨ (ਵਿਜੇ) : ਤਰਨਤਾਰਨ ਦੇ ਪਿੰਡ ਬਾਂਕੀਪੁਰ 'ਚ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਘਾਟ ਉਤਾਰ ਦਿੱਤੇ ਜਾਣ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਬਾਂਕੀਪੁਰ 'ਚ ਦੋ ਗੁੱਟਾਂ ਨੇ ਰਾਜੀਨਾਮੇ ਨੂੰ ਲੈ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਹਰਪ੍ਰੀਤ ਸਿੰੰਘ ਪੁੱਤਰ ਝਿਲਮਰ ਸਿੰਘ ਦੇ ਗੋਲੀ ਲੱਗਣ ਨਾਲ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ ਜਦਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।