''ਪਾਵਰਕਾਮ'' ਨੂੰ ਆਇਆ ਸੁੱਖ ਦਾ ਸਾਹ, ''ਤਲਵੰਡੀ ਸਾਬੋ'' ਦਾ ਇਕ ਯੂਨਿਟ ਮੁੜ ਹੋਇਆ ਚਾਲੂ

Monday, Jul 12, 2021 - 05:09 PM (IST)

ਪਟਿਆਲਾ (ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਉਸ ਵੇਲੇ ਸੁੱਖ ਦਾ ਸਾਹ ਆਇਆ, ਜਦੋਂ ਤਲਵੰਡੀ ਸਾਬੋ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਮੁੜ ਸ਼ੁਰੂ ਹੋ ਗਿਆ। 'ਜਗਬਾਣੀ' ਨੇ ਹੀ ਇਹ ਖ਼ਬਰ ਸਾਂਝੀ ਕੀਤੀ ਸੀ ਕਿ ਇਕ ਯੂਨਿਟ ਸੋਮਵਾਰ ਨੂੰ ਸ਼ੁਰੂ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਮਾਛੀਵਾੜਾ ਸਾਹਿਬ 'ਚ ਕਬੱਡੀ ਖਿਡਾਰੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਦਿਨ-ਦਿਹਾੜੇ ਦਿੱਤਾ ਵਾਰਦਾਤ ਨੂੰ ਅੰਜਾਮ

ਪਾਵਰਕਾਮ ਦੇ ਸੂਤਰਾਂ ਮੁਤਾਬਕ ਪਲਾਂਟ ਦਾ ਇਹ 2 ਨੰਬਰ ਯੂਨਿਟ ਸਵੇਰੇ 5.56 ਵਜੇ ਮੁੜ ਸ਼ੁਰੂ ਹੋਇਆ ਹੈ। ਹਾਲ ਦੀ ਘੜੀ ਸਵੇਰੇ 10 ਵਜੇ ਇਹ ਅੱਧੇ ਲੋਡ ’ਤੇ ਹੀ ਚੱਲ ਰਿਹਾ ਹੈ ਤੇ 386 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਇਸ ਦੌਰਾਨ ਰੋਪੜ ਦਾ ਇਕ ਯੂਨਿਟ ਤੇ ਰਣਜੀਤ ਸਾਗਰ ਡੈਮ ਦਾ ‌ਇਕ ਯੂਨਿਟ ਹਾਲੇ ਵੀ ਬੰਦ ਹੈ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ ਦੇ 'ਸਰਕਾਰੀ ਡਾਕਟਰਾਂ' ਵੱਲੋਂ ਅੱਜ ਤੋਂ ਇਸ ਤਾਰੀਖ਼ ਤੱਕ ਹੜਤਾਲ ਦਾ ਐਲਾਨ (ਤਸਵੀਰਾਂ)

ਸਵੇਰੇ 10 ਵਜੇ ਬਿਜਲੀ ਦੀ ਮੰਗ 11550 ਮੈਗਾਵਾਟ ਸੀ। ਦੱਸਣਯੋਗ ਹੈ ਕਿ ਤਲਵੰਡੀ ਸਾਬੋ ਦਾ ਯੂਨਿਟ ਬੰਦ ਰਹਿਣ ਕਾਰਨ ਪਾਵਰਕਾਮ ਨੂੰ ਵੱਡੀ ਮਾਰ ਪੈ ਰਹੀ ਸੀ ਕਿਉਂਕਿ 1980 ਮੈਗਾਵਾਟ ਦੇ ਇਸ ਪ੍ਰਾਜੈਕਟ ਨਾਲ ਹੀ ਸਭ ਤੋਂ ਵੱਡੀ ਸੱਟ ਵੱਜੀ। ਇਸ ਦੇ ਸ਼ੁਰੂ ਹੋਣ ਨਾਲ ਪਾਵਰਕਾਮ ਨੂੰ ਸੁੱਖ ਦਾ ਸਾਹ ਆਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News