ਤਲਵੰਡੀ ਭਾਈ ''ਚ ਕੋਰੋਨਾ ਧਮਾਕਾ, 8 ਨਵੇਂ ਮਾਮਲੇ ਆਏ ਸਾਹਮਣੇ

07/05/2020 6:08:34 PM

ਤਲਵੰਡੀ ਭਾਈ (ਗੁਲਾਟੀ): ਤਲਵੰਡੀ ਭਾਈ 'ਚ ਕੋਰੋਨਾ ਮਹਾਮਾਰੀ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸ਼ਹਿਰ ਦੇ 8 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸ਼ਹਿਰ ਦਹਿਸ਼ਤ ਵਾਲਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਲੋਕਾਂ ਦੀ ਤਲਵੰਡੀ ਭਾਈ ਦੇ ਸਿਹਤ ਵਿਭਾਗ ਵੱਲੋਂ 4 ਜੁਲਾਈ ਨੂੰ ਸੈਪਲਿੰਗ ਹੋਈ ਸੀ, ਜਿਨ੍ਹਾਂ 'ਚੋਂ ਅੱਜ ਨਵੇਂ ਮਾਮਲੇ ਆਉਣ ਨਾਲ ਸ਼ਹਿਰ 'ਤੇ ਸਰਗਰਮ ਮਰੀਜਾਂ ਦੀ ਗਿਣਤੀ 16 ਹੋ ਗਈ ਹੈ। ਜਦਕਿ 2 ਮਰੀਜ਼ ਇਸ ਮਹਾਮਾਰੀ ਨੂੰ ਮਾਤ ਦੇਕੇ ਘਰ ਪਰਤੇ ਹਨ, ਜਦਕਿ 1 ਵਿਅਕਤੀ ਦੀ ਮੌਤ ਹੋ ਗਈ ਹੈ।  

ਇਹ ਵੀ ਪੜ੍ਹੋ:  ਦੇਸ਼ ਦੇ ਜਵਾਨ ਦੇ ਬੋਲ ਲਲਕਾਰ ਰਹੇ ਦੁਸ਼ਮਣ ਨੂੰ 'ਅਸੀਂ ਲੈਣਾਂ ਵੀਰਾਂ ਦਾ ਬਦਲਾ, ਤੇਰੀ ਹਿੱਕ 'ਤੇ ਫਾਇਰ ਕਰ ਕੇ

ਦੱਸ ਦੇਈਏ ਕਿ ਦੇਸ਼ 'ਚ ਹੁਣ ਤੱਕ ਇਸ ਮਹਾਮਾਰੀ ਨਾਲ ਕੁੱਲ 19,265 ਲੋਕਾਂ ਦੀ ਮੌਤ ਹੋਈ ਹੈ ਅਤੇ 4,09,083 ਲੋਕ ਸਿਹਤਮੰਦ ਹੋ ਚੁਕੇ ਹਨ। ਦੇਸ਼ 'ਚ ਇਸ ਸਮੇਂ ਕੋਰੋਨਾ ਵਾਇਰਸ ਦੇ 2,44,814 ਸਰਗਰਮ ਮਾਮਲੇ ਹਨ। ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮਹਾਰਾਸ਼ਟਰ 'ਚ ਕੁੱਲ 200064 ਲੱਖ ਕੋਰੋਨਾ ਦੇ ਮਾਮਲੇ ਹਨ। ਇਸ ਵਾਇਰਸ ਨਾਲ 8671 ਲੋਕਾਂ ਦੀ ਮੌਤ ਹੋਈ ਹੈ। ਮਹਾਰਾਸ਼ਟਰ 'ਚ ਸਰਗਰਮ ਮਾਮਲੇ 83311 ਹਨ, ਜਦੋਂ ਕਿ 108082 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਵੀ ਹੋਏ ਹਨ। ਉੱਥੇ ਹੀ ਦਿੱਲੀ ਦੀ ਗੱਲ ਕਰੀਏ ਤਾਂ ਰਾਜਧਾਨੀ 'ਚ 3004 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁਕੀ ਹੈ। ਦਿੱਲੀ 'ਚ 25940 ਸਰਗਰਮ ਮਾਮਲੇ ਹਨ, ਜਦੋਂ ਕਿ 68256 ਲੋਕ ਵਾਇਰਸ ਨਾਲ ਠੀਕ ਵੀ ਹੋਏ ਹਨ।


Shyna

Content Editor

Related News