ਭਾਰਤੀ ਔਰਤਾਂ ਵਿਚ ਵੱਧ ਰਿਹੈ ਸ਼ਰਾਬ ਪੀਣ ਦਾ ਰੁਝਾਣ

Wednesday, Jun 05, 2019 - 09:00 PM (IST)

ਭਾਰਤੀ ਔਰਤਾਂ ਵਿਚ ਵੱਧ ਰਿਹੈ ਸ਼ਰਾਬ ਪੀਣ ਦਾ ਰੁਝਾਣ

ਅੰਮ੍ਰਿਤਸਰ, (ਨਿਕਿਤਾ)-ਦੇਸ਼ ਭਰ ’ਚ ਜਿਥੇ ਪੁਰਸ਼ਾਂ ਵਿਚ ਸ਼ਰਾਬ ਪੀਣ ਦੀ ਪ੍ਰਵਿਰਤੀ ਪਿਛਲੇ 11 ਸਾਲਾਂ ਵਿਚ 2 ਗੁਣਾ ਤੋਂ ਜ਼ਿਆਦਾ ਵੱਧ ਗਈ ਹੈ, ਉਥੇ 16 ਸਾਲਾਂ ’ਚ ਔਰਤਾਂ ਵਿਚ ਸ਼ਰਾਬ ਪੀਣ ਦੀ ਪ੍ਰਵਿਰਤੀ 0.11 ਫ਼ੀਸਦੀ ਵੱਧ ਚੁੱਕੀ ਹੈ। ਵਿਸ਼ਵ ਭਰ ’ਚ ਕੀਤੇ ਜਾਣ ਵਾਲੇ ਸਰਵੇਖਣ ਵਿਚ ਜਿਥੇ 1990 ਤੋਂ ਪਹਿਲਾਂ ਸ਼ਰਾਬ ਪੀਣ ਵਾਲੇ ਲੋਕਾਂ ਦੀ ਗਿਣਤੀ ’ਚ ਔਰਤਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਪਰ 1990 ਉਪਰੰਤ ਅਮਰੀਕਾ ਨੇ ਇਸ ਵਿਚ ਪਹਿਲਕਦਮੀ ਕਰਦਿਆਂ ਜੋ ਅੰਕਡ਼ੇ ਦੱਸੇ ਹਨ, ਉਨ੍ਹਾਂ ’ਚ ਸੰਸਾਰ ਭਰ ਦੀਆਂ ਉਨ੍ਹਾਂ ਔਰਤਾਂ ਨੂੰ ਵੀ ਲਿਆ ਗਿਆ ਹੈ, ਜੋ ਅਲਕੋਹਲ ਦਾ ਸੇਵਨ ਕਰਦੀਆਂ ਹਨ। ਇਸ ਉਪਰੰਤ ਭਾਰਤ ਵੱਲੋਂ ਕੀਤੇ ਗਏ ਹਾਲੀਆ ਸਰਵੇਖਣ ’ਚ ਦੱਸਿਆ ਗਿਆ ਹੈ ਕਿ ਦੇਸ਼ ਭਰ ’ਚ ਔਰਤਾਂ ਦੀ ਆਬਾਦੀ ਵਿਚ 2 ਫ਼ੀਸਦੀ ਔਰਤਾਂ ਸ਼ਰਾਬ ਦਾ ਸੇਵਨ ਕਰਦੀਆਂ ਹਨ।

ਕਿੰਨੀਆਂ ਔਰਤਾਂ ਪੀਂਦੀਆਂ ਹਨ ਸ਼ਰਾਬ?PunjabKesari

ਮਈ 2019 ਦੇ ਅੰਤਲੇ ਮਹੀਨੇ ’ਚ ਭਾਰਤ ਦੀ ਤਾਜ਼ਾ ਆਬਾਦੀ ਦੇ ਅੰਕਡ਼ਿਆਂ ਮੁਤਾਬਕ 137 ਕਰੋਡ਼ ਦੀ ਆਬਾਦੀ ’ਚ 66 ਕਰੋਡ਼ 31 ਲੱਖ ਔਰਤਾਂ ਹਨ, ਜਿਨ੍ਹਾਂ ’ਚ ਜੇਕਰ ਭਾਰਤੀ ਸਰਵੇਖਣ ਦੇ ਅੰਕਡ਼ਿਆਂ ਨੂੰ ਮੰਨਿਆ ਜਾਵੇ ਤਾਂ ਇਸ ਵਿਚ 1 ਕਰੋਡ਼ 33 ਲੱਖ ਔਰਤਾਂ ਸ਼ਰਾਬ ਦਾ ਸੇਵਨ ਕਰਦੀਆਂ ਹਨ, ਜਦੋਂ ਕਿ ਸਾਲ 2005 ਵਿਚ ਇਨ੍ਹਾਂ ਦੀ ਗਿਣਤੀ 0.11 ਫੀਸਦੀ ਆਬਾਦੀ ਦੇ ਅਨੁਪਾਤ ਅਨੁਸਾਰ ਘੱਟ ਸੀ। ਵੱਡੀ ਗੱਲ ਇਹ ਹੈ ਕਿ ਔਰਤਾਂ ਦੀ ਇਸ ਗਿਣਤੀ ਵਿਚ 6.5 ਫੀਸਦੀ ਯਾਨੀ 8.63 ਲੱਖ ਔਰਤਾਂ ਵੱਖ-ਵੱਖ ਬੀਮਾਰੀਆਂ ਦੀ ਲਪੇਟ ਵਿਚ ਫਸੀਆਂ ਹੋਈਆਂ ਹਨ ਅਤੇ ਇਨ੍ਹਾਂ ਨੂੰ ਇਲਾਜ ਦੀ ਲੋਡ਼ ਹੈ।

ਕਿਉਂ ਹੁੰਦਾ ਹੈ ਔਰਤਾਂ ’ਤੇ ਅਲਕੋਹਲ ਦਾ ਵੱਧ ਅਸਰ?

PunjabKesari

ਸੰਸਾਰਿਕ ਸਿਹਤ ਸੰਗਠਨਾਂ ਦੀ ਚਿਤਾਵਨੀ ਮੁਤਾਬਕ ਔਰਤਾਂ ’ਚ ਪੁਰਸ਼ਾਂ ਦੇ ਮੁਕਾਬਲੇ ਸ਼ਰਾਬ ਨੂੰ ਪਚਾ ਲੈਣ ਦੀ ਸ਼ਕਤੀ ਇਸ ਲਈ ਘੱਟ ਹੁੰਦੀ ਹੈ ਕਿਉਂਕਿ ਔਰਤਾਂ ਵਿਚ ਐਂਜਾਇਮ ਦੀ ਮਾਤਰਾ ਘੱਟ ਹੁੰਦੀ ਹੈ। ਮਨੁੱਖਾ ਸਰੀਰ ਦੇ ਲਿਵਰ ਤੋਂ ਨਿਕਲਣ ਵਾਲਾ ਐਂਜਾਇਮ ਨਾਮਕ ਰਸਾਇਣ ਪੁਰਸ਼ਾਂ ਦੇ ਮੁਕਾਬਲੇ ਔਰਤਾਂ ’ਚ 29 ਤੋਂ 43 ਫ਼ੀਸਦੀ ਘੱਟ ਨਿਕਲਦਾ ਹੈ, ਜੋ ਸ਼ਰਾਬ ਦੇ ਅਸਰ ਅਤੇ ਦੁਸ਼ਪ੍ਰਭਾਵ ਨੂੰ ਨਸ਼ਟ ਕਰਦਾ ਹੈ। ਇਸ ਦੇ ਕਾਰਨ ਔਰਤਾਂ ਵੱਧ ਸ਼ਰਾਬ ਪਚਾ ਨਹੀਂ ਸਕਦੀਆਂ। ਇਹੀ ਕਾਰਨ ਹੈ ਕਿ ਔਰਤਾਂ ਸ਼ਰਾਬ ਪੀਣ ਤੋਂ ਬਾਅਦ ਪੁਰਸ਼ਾਂ ਦੇ ਮੁਕਾਬਲੇ ਵੱਧ ਪ੍ਰਭਾਵਿਤ ਹੋ ਜਾਂਦੀਆਂ ਹਨ ਅਤੇ ਇਹੀ ਸੰਵੇਦਨਸ਼ੀਲਤਾ ਔਰਤਾਂ ਨੂੰ ਜ਼ਿਆਦਾ ਬੀਮਾਰ ਹੋਣ ’ਚ ਵੀ ਹੱਤਿਆਰਾ ਸਿੱਧ ਹੋ ਜਾਂਦੀ ਹੈ।

ਐਡਿਕਟੇਡ ਹੋਣ ਦਾ ਔਰਤਾਂ ਨੂੰ ਜ਼ਿਆਦਾ ਖ਼ਤਰਾ

PunjabKesariਸੰਸਾਰਿਕ ਵਿਸ਼ਲੇਸ਼ਣ ਵਿਚ ਇਹ ਵੀ ਪਤਾ ਲੱਗਾ ਹੈ ਕਿ ਔਰਤਾਂ ’ਚ ਜ਼ਿਆਦਾ ਸੰਵੇਦਨਸ਼ੀਲਤਾ ਅਤੇ ਭਾਵੁਕਤਾ ਕਾਰਨ ਵੀ ਉਹ ਜਲਦੀ ਸ਼ਰਾਬ ਪੀਣ ਦੀ ਐਡਿਕਟੇਡ (ਆਦੀ) ਹੋ ਜਾਂਦੀਆਂ ਹਨ, ਜਦੋਂ ਕਿ ਪੁਰਸ਼ਾਂ ਵਿਚ ਇਹ ਖ਼ਤਰਾ ਕਾਫ਼ੀ ਘੱਟ ਹੁੰਦਾ ਹੈ। ਸ਼ਰਾਬ ਦੇ ਐਡਿਕਟੇਡ ਹੋਣ ਉਪਰੰਤ ਆਦਮੀ ਤਾਂ ਜਲਦੀ ਸ਼ਰਾਬ ਨੂੰ ਛੱਡ ਸਕਦਾ ਹੈ ਪਰ ਔਰਤਾਂ ਲਈ ਇਹ ਵੱਡੀ ਸਮੱਸਿਆ ਬਣ ਜਾਂਦੀ ਹੈ ਕਿਉਂਕਿ ਔਰਤਾਂ ਵਿਚ ਸ਼ਰਾਬ ਪੀਣ ਉਪਰੰਤ ਬੇਸਹਾਰੀ ਹੋ ਜਾਣ ਜਿਸ ਨੂੰ ਸੰਸਾਰਿਕ ਭਾਸ਼ਾ ’ਚ ਬਲੈਕ ਆਊਟ ਹਾਲਤ ਕਿਹਾ ਜਾਂਦਾ ਹੈ, ਦਾ ਖ਼ਤਰਾ ਵੀ ਇਸ ਲਈ ਵੱਧ ਜਾਂਦਾ ਹੈ ਕਿਉਂਕਿ ਔਰਤਾਂ ਦਾ ਹਿੱਪੋਕੈਂਪਸ ਪੁਰਸ਼ਾਂ ਦੇ ਮੁਕਾਬਲੇ ਠੀਕ ਕੰਮ ਨਹੀਂ ਕਰਦਾ, ਜਿਸ ਕਾਰਨ ਯਾਦਦਾਸ਼ਤ ਦਾ ਖੋਹ ਜਾਣਾ ਅਤੇ ਉਸ ਦੇ ਕਾਰਨ ਦੁਰਘਟਨਾਵਾਂ ਤੇ ਦੋਸ਼ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।

ਔਰਤਾਂ ’ਚ ਸ਼ਰਾਬ ਦੀ ਪ੍ਰਵਿਰਤੀ ਵਧਣ ਦੇ ਕਾਰਨ

* ਸ਼ਰਾਬ ਪੀਣ ਵਾਲੇ ਪਤੀ ਵੱਲੋਂ ਸਾਥ ਦੇਣ ਲਈ ਮਜਬੂਰ ਕਰਨਾ।

* ਔਰਤ ਵੱਲੋਂ ਪਤੀ ਨੂੰ ਬੁਰੀ ਸੰਗਤ ਤੋਂ ਦੂਰ ਕਰਨ ਲਈ ਖੁਦ ਸਾਥੀ ਬਣ ਜਾਣਾ।

* ਉੱਚ ਵਰਗ ਦੀਆਂ ਔਰਤਾਂ ਦਾ ਸਮੂਹਿਕ ਤੌਰ ’ਤੇ ਬਾਰ ਅਤੇ ਕਲੱਬਾਂ ’ਚ ਜਾਣਾ।

* ਪਡ਼੍ਹਾਈ ਦੇ ਸਮੇਂ ਲਡ਼ਕੀਆਂ ਦਾ ਹੋਸਟਲਾਂ ’ਚ ਇਕੱਲੇ ਰਹਿਣਾ।

ਸ਼ੁਰੂ ’ਚ ਬੀਅਰ ਅਤੇ ਰੈੱਡ ਵਾਈਨ ਬਣਦੀ ਹੈ ਕਾਰਨPunjabKesariਵਿਆਹ-ਸ਼ਾਦੀਆਂ ਅਤੇ ਘਰੇਲੂ ਫੰਕਸ਼ਨ ਵਿਚ ਵੀ ਅਕਸਰ ਔਰਤਾਂ ਸ਼ੈਂਪੇਨ ਆਦਿ ਦਾ ਇਸਤੇਮਾਲ ਕਰ ਲੈਂਦੀਆਂ ਹਨ ਅਤੇ ਇਸ ਦੇ ਨਾਲ ਹੀ ਬੀਅਰ ਅਤੇ ਰੈੱਡ ਵਾਈਨ ਜਿਹੇ ਘੱਟ ਅਲਕੋਹਲ ਯੁਕਤ ਪਾਣੀ ਦਾ ਪ੍ਰਯੋਗ ਕਰਨ ਲੱਗਦੀਆਂ ਹਨ ਤੇ ਅੱਗੇ ਚੱਲ ਕੇ ਹਾਰਡ ਅਲਕੋਹਲ ਨੂੰ ਟੱਚ ਕਰਨ ਲੱਗਦੀਆਂ ਹਨ। ਇਹ ਸ਼ੌਕ ਔਰਤਾਂ ’ਚ ਅਲਕੋਹਲ ਦੀ ਪ੍ਰਵਿਰਤੀ ਨੂੰ ਸਮੇਂ-ਸਮੇਂ ’ਤੇ ਵਧਾਉਂਦਾ ਜਾਂਦਾ ਹੈ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦਾ ਫੇਕ ਅੰਕੜਾ

 ਭਾਰਤੀ ਸਰਵੇਖਣ ਮੁਤਾਬਕ ਜਿਥੇ ਔਰਤਾਂ ’ਚ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ 2 ਫ਼ੀਸਦੀ ਹੈ, ਉਥੇ ਹੀ ਵਿਸ਼ਵ ਸਿਹਤ ਸੰਗਠਨ ਮੁਤਾਬਕ ਭਾਰਤ ’ਚ ਸ਼ਰਾਬ ਪੀਣ ਵਾਲੀਆਂ ਔਰਤਾਂ ਦੀ ਗਿਣਤੀ 11 ਫੀਸਦੀ ਹੈ, ਜੋ ਕਿ ਯਕੀਨ ਤੋਂ ਬਿਲਕੁਲ ਪਰ੍ਹੇ ਹੈ।

ਅਲਕੋਹਲ ਦਾ ਪੈਂਦੈ ਬੱਚਿਆਂ ’ਤੇ ਅਸਰ

PunjabKesariਅਲਕੋਹਲ ਦੀ ਪ੍ਰਵਿਰਤੀ ਜਿਥੇ ਔਰਤਾਂ ਨੂੰ ਸਰੀਰਕ ਤੌਰ ’ਤੇ ਦੁਸ਼ਪ੍ਰਭਾਵਿਤ ਕਰਦੀ ਹੈ, ਉਥੇ ਹੀ ਗਰਭ ਵਿਵਸਥਾ ਵਿਚ ਸ਼ਰਾਬ ਪੀਣ ਕਾਰਨ ਹੋਣ ਵਾਲੀ ਔਲਾਦ ’ਤੇ ਵੱਧ ਅਸਰ ਪੈਂਦਾ ਹੈ। ਇਸ ਲਈ ਸਿਹਤ ਸੰਗਠਨਾਂ ਨੂੰ ਚਾਹੀਦਾ ਹੈ ਕਿ ਔਰਤਾਂ ਨੂੰ ਇਸ ਬਾਰੇ ਜਾਗਰੂਕ ਕਰੇ।

ਸਰਕਾਰ ਪੇਂਡੂ ਖੇਤਰਾਂ ਦਾ ਡਾਟਾ ਇਕੱਠਾ ਕਰੇ

ਦੱਸਣਾ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਪ੍ਰਾਪਤ ਕੀਤੇ ਗਏ ਅੰਕਡ਼ਿਆਂ ਮੁਤਾਬਕ ਹਾਲਾਂਕਿ ਔਰਤਾਂ ਦੀ ਅਲਕੋਹਲ ਐਡਿਕਟੇਡ ਹੋਣ ਦੀ ਗਿਣਤੀ 2 ਫ਼ੀਸਦੀ ਦੱਸੀ ਜਾ ਰਹੀ ਹੈ ਪਰ ਇਹ ਲਏ ਗਏ ਅੰਕਡ਼ੇ ਸ਼ਹਿਰਾਂ ਦੇ ਹਨ, ਇਨ੍ਹਾਂ ਵਿਚ ਪੇਂਡੂ ਖੇਤਰਾਂ ਦੇ ਅੰਕਡ਼ੇ ਨਹੀਂ ਲਈ ਜਾ ਰਹੇ। ਇਸ ਦੇ ਲਈ ਜ਼ਰੂਰੀ ਹੈ ਕਿ ਪੇਂਡੂ ਖੇਤਰਾਂ ਦੇ ਅੰਕਡ਼ੇ ਵੀ ਇਕੱਠੇ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਪੇਂਡੂ ਖੇਤਰਾਂ ਦੀਆਂ ਔਰਤਾਂ ਜੋ ਮਿਹਨਤ-ਮਜ਼ਦੂਰੀ ਕਰਦੀਆਂ ਹਨ, ਉਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਦੱਸੀ ਜਾਂਦੀ ਹੈ, ਜੋ ਸ਼ਰਾਬ ਪੀਣ ਦੀਆਂ ਸ਼ੌਕੀਨ ਹਨ।


author

DILSHER

Content Editor

Related News