ਕਾਰ ਅਤੇ ਮੋਟਰਸਾਈਕਲ ਟੱਕਰ ''ਚ ਇਕ ਦੀ ਮੌਤ
Saturday, Jan 27, 2018 - 06:56 PM (IST)

ਤਰਨਤਾਰਨ (ਵਾਲੀਆ) : ਬੱਸ ਸਟੈਂਡ ਪੁਲਸ ਚੌਂਕੀ ਅਧੀਂਨ ਪੈਂਦੇ ਮੋਲਸਰੀ ਪੈਲੇਸ ਨਜ਼ਦੀਕ ਹੋਈ ਸਵਿਫਟ ਕਾਰ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਜਸਬੀਰ ਸਿੰਘ ਪੁੱਤਰ ਜਗਤਾਰ ਸਿੰਘ ਅਲਾਦੀਨਪੁਰ ਦੀ ਮੌਤ ਹੋ ਗਈ।
ਪੁਲਸ ਚੌਂਕੀ ਬੱਸ ਸਟੈਡ ਇੰਚਾਰਜ ਸੰਜੀਵਨ ਕੁਮਾਰ ਨਾਲ ਮੋਬਾਇਲ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਜਸਬੀਰ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।