ਸਵੱਛ ਭਾਰਤ ਮੁਹਿੰਮ ਤਹਿਤ ਸੰਗਰੂਰ ਜ਼ਿਲੇ ਨੇ ਪੂਰੇ ਦੇਸ਼ ''ਚ ਪਹਿਲਾ ਦਰਜਾ ਹਾਸਲ ਕਰਕੇ ਨਾਮਨਾ ਖੱਟਿਆ
Thursday, Oct 05, 2017 - 11:14 AM (IST)
ਸੰਗਰੂਰ (ਪੁਨੀਤ ਮਾਨ) — ਸੱਵਛ ਭਾਰਤ ਮਿਸ਼ਨ 'ਚ ਦੇਸ਼ ਭਰ 'ਚੋਂ ਬਰਨਾਲਾ ਨੂੰ ਅਵੱਲ ਦਰਜਾ ਮਿਲਿਆ ਹੈ। ਦਿੱਲੀ 'ਚ ਹੋਏ ਇਕ ਦੇਸ਼ ਪੱਧਰੀ ਸਮਾਗਮ 'ਚ ਕੇਂਦਰੀ ਮੰਤਰੀ ਐੱਸ. ਐੱਸ. ਆਹਲੂਵਾਲੀਆ ਨੇ ਬਰਨਾਲਾ ਦੇ ਡੀ. ਸੀ. ਘਣਸ਼ਾਮ ਥੋਰੀ ਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਬਰਨਾਲਾ ਦੇ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਰਾਸ਼ਟਰੀ ਪੁਰਸਕਾਰ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ। ਇਹ ਪੁਰਸਕਾਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਐੱਸ. ਐੱਸ. ਆਹਲੂਵਾਲੀਆ ਨੇ ਦਿੱਤਾ। ਪੁਰਸਕਾਰ ਪ੍ਰਾਪਤੀ ਮਗਰੋ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਿਸ਼ਨ ਅਧੀਨ ਕੁਲ 11500 ਪਖਾਨੇ ਬਣਾਏ ਗਏ ਹਨ। ਦੇਸ਼ ਦੇ 700 ਜ਼ਿਲਿਆਂ 'ਚੋਂ 40 ਜ਼ਿਲੇ ਸਨਮਾਨਿਤ ਕੀਤੇ ਗਏ, ਜਿਨ੍ਹਾਂ 'ਚੋਂ ਬਰਨਾਲਾ ਨੂੰ ਵੀ ਪੁਰਸਕਾਰ ਮਿਲਿਆ ਹੈ। ਇਸ ਦੇ ਨਾਲ ਹੀ ਬਰਨਾਲਾ ਦੇ ਦਿਹਾਤੀ ਖੇਤਰ ਦੇ ਲੋਕ ਵੀ ਸਰਕਾਰ ਦੀ ਇਸ ਮੁਹਿੰਮ ਦੀ ਸਰਾਹਨਾ ਕਰਦੇ ਨਜ਼ਰ ਆਏ।
