ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ ਐਲਾਨਿਆ ਉਮੀਦਵਾਰ! ਸਰਕਾਰ ''ਚ ਮਿਲੇਗੀ ''ਵੱਡੀ ਜ਼ਿੰਮੇਵਾਰੀ''

Sunday, Aug 30, 2026 - 04:56 PM (IST)

ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ ਐਲਾਨਿਆ ਉਮੀਦਵਾਰ! ਸਰਕਾਰ ''ਚ ਮਿਲੇਗੀ ''ਵੱਡੀ ਜ਼ਿੰਮੇਵਾਰੀ''

ਪਟਿਆਲਾ (ਵੈੱਬ ਡੈਸਕ): ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਪੰਜਾਬ ਬਚਾਓ ਰੈਲੀ' ਲਈ ਪਟਿਆਲਾ ਦੇ ਹਲਕਾ ਘਨੌਰ ਵਿਚ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਇਸ਼ਾਰਿਆਂ-ਇਸ਼ਾਰਿਆਂ ਵਿਚ ਸਰਬਜੀਤ ਸਿੰਘ ਝਿੰਜਰ ਨੂੰ ਨਾ ਸਿਰਫ਼ ਇਸ ਹਲਕੇ ਤੋਂ ਟਿਕਟ ਦੇਣ ਦਾ ਐਲਾਨ ਕੀਤਾ, ਸਗੋਂ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਵੱਡੀ ਜ਼ਿੰਮੇਵਾਰੀ ਦੇਣ ਦਾ ਵੀ ਵਾਅਦਾ ਕੀਤਾ। 

PunjabKesari

ਰੈਲੀ ਦੌਰਾਨ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿਸਰਬਜੀਤ ਸਿੰਘ ਝਿੰਜਰ ਦੇ ਨਾਲ ਉਨ੍ਹਾਂ ਦਾ ਬਹੁਤ ਪੁਰਾਣਾ ਸਬੰਧ ਹੈ। ਉਨ੍ਹਾਂ ਕਿਹਾ ਕਿ ਝਿੰਜਰ ਇਕ ਆਮ ਘਰ ਤੋਂ ਉੱਠ ਕੇ ਇੱਥੇ ਤਕ ਪਹੁੰਚਿਆ ਹੈ, ਇਸ ਵਿਚ ਬਹੁਤ ਕਾਬਲੀਅਤ ਹੈ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਮਿਹਨਤ ਕਰਦਾ ਹੈ, ਪਾਰਟੀ ਉਸ ਨੂੰ ਤਰੱਕੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਝਿੰਜਰ ਨੇ ਪਾਰਟੀ ਦੇ ਇਕ ਆਮ ਵਰਕਰ ਵਜੋਂ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਤੇ ਪਾਰਟੀ ਵੱਲੋਂ ਦਿੱਤੀ ਗਈ ਹਰ ਜ਼ਿੰਮੇਵਾਰੀ ਨੂੰ ਉਨ੍ਹਾਂ ਨੇ ਬੜੀ ਮਿਹਨਤ ਨਾਲ ਨਿਭਾਇਆ ਹੈ। 

ਸੁਖਬੀਰ ਨੇ ਕਿਹਾ ਕਿ ਸਰਬਜੀਤ ਸਿੰਘ ਝਿੰਜਰ ਐੱਸ. ਓ. ਆਈ. ਦਾ ਪ੍ਰਧਾਨ ਵੀ ਰਹੇ, ਯੂਥ ਅਕਾਲੀ ਦਲ ਦੀ ਜ਼ਿਲ੍ਹਾ ਤੇ ਜ਼ੋਨ ਪੱਧਰ 'ਤੇ ਪ੍ਰਧਾਨਗੀ ਕੀਤੀ ਤੇ ਫ਼ਿਰ ਉਸ ਨੂੰ ਯੂਥ ਅਕਾਲੀ ਦਲ ਦਾ ਸੂਬਾ ਪ੍ਰਧਾਨ ਥਾਪਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਦੁਸ਼ਮਣਾਂ ਨੇ ਪਾਰਟੀ 'ਤੇ ਹਮਲੇ ਕੀਤੇ ਤਾਂ ਵੀ ਇਹ ਡਰਿਆ ਨਹੀਂ ਤੇ ਡੱਟ ਕੇ ਖੜ੍ਹਾ ਰਿਹਾ, ਇਸ ਨੇ ਪਾਰਟੀ ਦਾ ਹਰ ਹੁਕਮ ਮੰਨਿਆ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਰਬਜੀਤ ਝਿੰਜਰ ਵਿਚ ਉਹ ਕਾਬਲੀਅਤ ਦਿਸਦੀ ਹੈ ਕਿ ਉਹ ਇਸ ਹਲਕੇ ਨੂੰ ਚਮਕਾ ਸਕਦਾ ਹੈ। ਇਸ ਨੇ ਘਨੌਰ ਹਲਕੇ ਵਿਚ ਬੜੀ ਮਿਹਨਤ ਕੀਤੀ ਹੈ, ਜਿਸ ਦੇ ਸਦਕਾ ਅੱਜ ਦੀ ਰੈਲੀ ਵਿਚ ਇੰਨਾ ਵੱਡਾ ਇਕੱਠ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸਰਬਜੀਤ ਝਿੰਜਰ ਨੂੰ ਆਪਣਾ ਛੋਟਾ ਭਰਾ ਮੰਨਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਰਬਜੀਤ ਸਿੰਘ ਝਿੰਜਰ ਨੂੰ ਘਨੌਰ ਤੋਂ ਵਿਧਾਇਕ ਬਣਾਉਣ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਝਿੰਜਰ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ। 


author

Anmol Tagra

Content Editor

Related News