ਜਾਨਲੇਵਾ ਹਮਲੇ ਮਗਰੋਂ ਪਹਿਲੀ ਵਾਰ ਸਟੇਜ ''ਤੇ ਗਰਜੇ ਸੁਖਬੀਰ ਬਾਦਲ, ਪੜ੍ਹੋ ਕੀ ਕਿਹਾ

Wednesday, Aug 26, 2026 - 01:58 PM (IST)

ਜਾਨਲੇਵਾ ਹਮਲੇ ਮਗਰੋਂ ਪਹਿਲੀ ਵਾਰ ਸਟੇਜ ''ਤੇ ਗਰਜੇ ਸੁਖਬੀਰ ਬਾਦਲ, ਪੜ੍ਹੋ ਕੀ ਕਿਹਾ

ਮਲੋਟ : ਆਪਣੇ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹਿਲੀ ਵਾਰ ਸਟੇਜ 'ਤੇ ਗਰਜੇ। ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਾਦਲ ਪਰਿਵਾਰ ਨੂੰ ਬੇਹੱਦ ਨਜ਼ਦੀਕੀ ਨਾਲ ਦੇਖਿਆ ਹੈ। ਬਾਦਲ ਪਰਿਵਾਰ ਦੀ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਪ੍ਰਤੀ ਕੀ ਸੋਚ ਹੈ, ਇਹ ਸਮੁੱਚੇ ਪੰਜਾਬੀਆਂ ਨੂੰ ਪਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਵੱਡੇ ਬਾਦਲ ਸਾਹਿਬ ਨੇ ਪੰਜਾਬ ਦੀ ਤਰੱਕੀ ਖ਼ਾਤਰ ਪੂਰੀ ਜ਼ਿੰਦਗੀ ਲਾ ਦਿੱਤੀ ਸੀ। ਪੰਜਾਬੀਆਂ ਨਾਲ ਬਾਦਲ ਪਰਿਵਾਰ ਦਾ ਬਹੁਤ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਗਲਤ ਤਾਕਤਾਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲ ਪਰਿਵਾਰ ਨੂੰ ਖ਼ਤਮ ਕਰਨ ਲਈ ਪਿਛਲੇ 2 ਸਾਲਾਂ ਤੋਂ ਬੇਹੱਦ ਸਾਜ਼ਿਸ਼ਾਂ ਰਚੀਆਂ ਗਈਆਂ ਹਨ। 2 ਵਾਰ ਉਨ੍ਹਾਂ 'ਤੇ ਜਾਨਲੇਵਾ ਹਮਲੇ ਹੋਏ ਅਤੇ ਦੋਹਾਂ ਸਮਿਆਂ 'ਚ ਗੁਰੂਘਰ 'ਚ ਹੀ ਹਮਲੇ ਹੋਏ। ਇਹ ਹਮਲੇ ਉਨ੍ਹਾਂ ਨੇ ਕਰਵਾਏ, ਜਿਹੜੇ ਸਹੀ ਮਾਇਨਿਆਂ 'ਚ ਗੁਰੂ ਦੋਖੀ ਹਨ ਅਤੇ ਇਨ੍ਹਾਂ ਦਾ ਰਿਸ਼ਤਾ ਕਿਸੇ ਧਰਮ ਨਾਲ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਪਿੰਡ 'ਚ ਚਾਂਦੀ ਦੇ ਸਿੱਕਿਆਂ ਨਾਲ ਭਰਿਆ 'ਕੁੱਜਾ' ਲੱਭਿਆ, ਲੋਕਾਂ ਦੀ ਭੀੜ ਹੋ ਗਈ ਇਕੱਠੀ

ਸੁਖਬੀਰ ਬਾਦਲ ਨੇ ਕਿਹਾ ਕਿ ਗੁਰੂਘਰ ਇਕ ਇਹੋ ਜਿਹੀ ਜਗ੍ਹਾ ਹੈ, ਜਿੱਥੇ ਸਾਰੇ ਆਪਣੀਆਂ ਦੁਸ਼ਮਣੀਆਂ ਅਤੇ ਸਭ ਕੁੱਝ ਭੁਲਾ ਕੇ ਆਉਂਦੇ ਹਨ ਪਰ ਗੁਰੂ ਦੋਖੀਆਂ ਨੂੰ ਗੁਰੂਘਰ ਦੀ ਮਰਿਆਦਾ ਦਾ ਕੋਈ ਫ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੇ 'ਤੇ ਹਮਲਾ ਕਰਵਾਉਣ ਵਾਲਿਆਂ ਦੀ ਇਕੋ ਸੋਚ ਹੈ ਕਿ ਬਾਦਲ ਪਰਿਵਾਰ ਨੂੰ ਲਾਂਭੇ ਕਰਕੇ ਹੀ ਪੰਜਾਬ ਦੀ ਸੱਤਾ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਪਰ ਜਿਹਦੇ ਸਿਰ 'ਤੇ ਦਸ਼ਮੇਸ਼ ਪਿਤਾ ਦਾ ਹੱਥ ਹੋਵੇ, ਉਸ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ। ਉਨ੍ਹਾਂ ਕਿਹਾ ਕਿ ਅਜਿਹੀਆਂ ਤਾਕਤਾਂ ਨੂੰ ਬਾਦਲ ਪਰਿਵਾਰ 'ਤੇ ਰੋਸ ਹੈ ਪਰ ਰੋਸ ਇਹ ਹੀ ਹੈ ਕਿ ਅਸੀਂ ਅਮਨ-ਸ਼ਾਂਤੀ ਭੰਗ ਨਹੀਂ ਹੋਣ ਦਿੰਦੇ ਅਤੇ ਇਨ੍ਹਾਂ ਤਾਕਤਾਂ ਦੇ ਸੁਫ਼ਨੇ ਪੂਰੇ ਨਹੀਂ ਹੋਣ ਦਿੰਦੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਹਾਂ, ਉਨ੍ਹਾਂ ਨੂੰ ਗੋਲਕਾਂ 'ਤੇ ਕਬਜ਼ਾ ਨਹੀਂ ਕਰਨ ਦਿੰਦੇ। ਸੁਖਬੀਰ ਬਾਦਲ ਨੇ ਕਿਹਾ ਕਿ 2022 'ਚ ਅੰਮ੍ਰਿਤਪਾਲ ਸਿੰਘ ਦੁਬਈ ਤੋਂ ਆਇਆ ਤਾਂ ਉਸ ਦੇ ਵਾਲ ਕੱਟੇ ਹੋਏ ਸਨ ਪਰ ਕਿਸੇ ਨੂੰ ਉਸ ਦਾ ਪਿਛੋਕੜ ਨਹੀਂ ਪਤਾ ਕੀ ਉਹ ਕੀ ਕਰਦਾ ਸੀ ਅਤੇ ਇੱਥੇ ਆ ਕੇ ਉਹ ਖ਼ੁਦ ਨੂੰ ਪੰਜਾਬ ਦੇ ਵਾਰਸ ਦੱਸਣ ਲੱਗ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਅੱਜ ਲੱਗੇਗਾ 'ਖੰਡ ਦਾ ਲੰਗਰ!' ਮਹਿੰਗਾਈ ਖ਼ਿਲਾਫ਼ ਕਾਂਗਰਸ ਦਾ ਅਨੋਖਾ ਪ੍ਰਦਰਸ਼ਨ

ਉਸ ਨੇ ਨਸ਼ਾ ਛੁਡਾਉਣ ਦੀ ਗੱਲ ਕਹੀ ਪਰ ਉਹ ਆਪਣੇ ਭਰਾ ਦਾ ਨਸ਼ਾ ਨਹੀਂ ਛੁਡਵਾ ਸਕਿਆ। ਅਜਿਹੇ ਲੋਕਾਂ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਨੇ ਇਸ ਮੌਕੇ ਭਗਵੰਤ ਮਾਨ ਸਰਕਾਰ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਇਸ ਪਾਰਟੀ ਨੇ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਵੱਡੇ ਬਾਦਲ ਨਾ ਹੁੰਦੇ ਤਾਂ ਪੰਜਾਬ ਦਾ ਇੰਨਾ ਵਿਕਾਸ ਕਦੇ ਨਹੀਂ ਹੋਣਾ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਨੂੰ ਸਾਰੀ ਜ਼ਿੰਦਗੀ ਆਪਣਾ ਘਰ ਸਮਝਿਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਅਤੇ ਜੇਕਰ ਇਸ ਵਾਰ ਪੰਜਾਬ ਨੂੰ ਨਾ ਬਚਾਇਆ ਗਿਆ ਤਾਂ ਪੰਜਾਬ ਨੂੰ ਤਬਾਹ ਕਰ ਦੇਣਗੇ। ਇਨ੍ਹਾਂ ਨੂੰ ਪੰਜਾਬ ਦਾ ਲਾਲਚ ਨਹੀਂ, ਸਗੋਂ ਇਹ ਦਿੱਲੀ ਵਾਲੀਆਂ ਪਾਰਟੀਆਂ ਦੇ ਮੂਹਰੇ ਹਨ ਪਰ ਅਕਾਲੀ ਦਲ ਤੁਹਾਡੀ ਆਪਣੀ ਮਾਂ ਪਾਰਟੀ ਹੈ ਅਤੇ ਪਾਰਟੀ ਨੇ ਸਾਰੀ ਜ਼ਿੰਦਗੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਲੜਾਈ ਲੜੀ ਹੈ, ਉਸ ਪਾਰਟੀ ਨੂੰ ਇਹ ਤਬਾਹ ਕਰਨਾ ਚਾਹੁੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e



 


author

Babita

Content Editor

Related News