ਸ੍ਰੀ ਅਕਾਲ ਤਖ਼ਤ ਸਾਹਿਬ ''ਤੇ ਸੁਖਬੀਰ ਦਾ ਕਬੂਲਨਾਮਾ, ਜਾਣੋ ਇਕੱਲੇ-ਇਕੱਲੇ ਸਵਾਲ ਦਾ ਜਵਾਬ

Monday, Dec 02, 2024 - 07:18 PM (IST)

ਸ੍ਰੀ ਅਕਾਲ ਤਖ਼ਤ ਸਾਹਿਬ ''ਤੇ ਸੁਖਬੀਰ ਦਾ ਕਬੂਲਨਾਮਾ, ਜਾਣੋ ਇਕੱਲੇ-ਇਕੱਲੇ ਸਵਾਲ ਦਾ ਜਵਾਬ

ਅੰਮ੍ਰਿਤਸਰ (ਵੈੱਬ ਡੈਸਕ)- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਪੰਜ ਸਿੰਘ ਸਾਹਿਬਾਨਾਂ ਵੱਲੋਂ ਇਤਿਹਾਸਕ ਫ਼ਸੀਲ ਤੋਂ ਸੰਗਤ ਦੇ ਰੂ-ਬ-ਰੂ ਹੁੰਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਸਵਾਲ ਕੀਤੇ ਗਏ।  ਇਸ ਦੌਰਾਨ ਸਾਹਿਬਾਨਾਂ ਨੇ ਸਿਰਸਾ ਸਾਧ ਨੂੰ ਦਿੱਤੀ ਗਈ ਮੁਆਫ਼ੀ ਦਾ ਜ਼ਿਕਰ ਕਰਦੇ ਕਈ ਸਵਾਲ ਸੁਖਬੀਰ ਸਿੰਘ ਬਾਦਲ ਨੂੰ ਪੁੱਛੇ, ਜਿਨ੍ਹਾਂ ਦਾ ਜਵਾਬ ਹਾਂ ਜਾਂ ਨਾ ਵਿਚ ਦੇਣ ਲਈ ਕਿਹਾ ਗਿਆ। ਫ਼ਸੀਲ ਤੋਂ ਗਿਆਨੀ ਰਘਬੀਰ ਸਿੰਘ ਨੇ ਸਿੰਘ ਸਾਹਿਬਾਨਾਂ ਵੱਲੋਂ ਸਾਰੇ ਸਵਾਲ ਪੁੱਛੇ। 

ਇਹ ਵੀ ਪੜ੍ਹੋ- ਜ਼ਿਮਨੀ ਚੋਣਾਂ ਜਿੱਤਣ ਵਾਲੇ ਪੰਜਾਬ ਦੇ ਨਵੇਂ ਵਿਧਾਇਕਾਂ ਨੇ ਚੁੱਕੀ ਸਹੁੰ


ਜਥੇਦਾਰ-ਤੁਸੀਂ ਅਕਾਲੀ ਸਰਕਾਰ ਦੇ ਰਹਿੰਦੇ ਹੋਏ ਪੰਥਕ ਮੁੱਦਿਆਂ, ਜਿਨਾਂ ਕਾਰਨ ਹਜਾਰਾਂ ਸ਼ਹੀਦੀਆਂ ਹੋਈਆਂ, ਉਨ੍ਹਾਂ ਨੂੰ ਵਿਸਾਰਿਆ, ਕੀ ਤੁਸੀਂ ਇਹ ਗੁਨਾਹ ਕੀਤਾ ? 
ਸੁਖਬੀਰ- ਬਹੁਤ ਭੁੱਲਾਂ ਹੋਈਆਂ, ਸਾਡੀ ਪਾਰਟੀ...

ਜਥੇਦਾਰ- ਸਿਰਫ਼ ਹਾਂ ਜਾਂ ਨਾ ਵਿਚ ਜਵਾਬ ਦਿਓ ?
ਸੁਖਬੀਰ- ਹਾਂ

ਜਥੇਦਾਰ- ਬੇਗੁਨਾਹੇ ਸਿੱਖਾਂ ਦੇ ਕਾਤਲ ਅਫ਼ਸਰਾਂ ਨੂੰ ਤਰੱਕੀਆਂ ਅਤੇ ਟਿਕਟਾਂ ਦਿੱਤੀਆਂ ?
ਸੁਖਬੀਰ- ਹਾਂ

ਜਥੇਦਾਰ- ਸਿੱਖਾਂ ਦੇ ਦੁਸ਼ਮਣ ਸਿਰਸਾ ਸਾਧ 'ਤੇ ਦਰਜ ਕੇਸ ਨੂੰ ਤੁਸੀਂ ਵਾਪਸ ਕਰਵਾਉਣ ਦਾ ਤੁਸੀਂ ਗੁਨਾਹ ਕੀਤਾ? ਹਾਂ ਜਾਂ ਨਾ
ਸੁਖਬੀਰ- ਹਾਂ

ਜਥੇਦਾਰ- ਸਿਰਸਾ ਸਾਧ ਨੂੰ ਮੁਆਫ਼ੀ ਦਿਵਾਉਣੀ ਉਹ ਵੀ ਬਿਨਾਂ ਮੰਗੇ ਤੁਸੀਂ ਜਥੇਦਾਰ ਨੂੰ ਸੱਦਿਆ ਅਤੇ ਇਕ ਚਿੱਠੀ ਉਨ੍ਹਾਂ ਸੌਂਪੀ? 
ਸੁਖਬੀਰ- ਸਰਕਾਰਾਂ ਦੌਰਾਨ ਬਹੁਤ ਭੁੱਲਾਂ ਹੋਈਆਂ।

ਜਥੇਦਾਰ- ਤੁਸੀਂ ਜਥੇਦਾਰਾਂ ਨੂੰ ਘਰ ਸੱਦ ਕੇ ਬਿਨਾਂ ਮੰਗੇ ਸੌਦਾ ਸਾਧ ਨੂੰ ਮੁਆਫ਼ੀ ਦੇਣ ਬਾਰੇ ਕਿਹਾ ਹੈ ਜਾਂ ਨਹੀਂ? 
ਸੁਖਬੀਰ- ਨਾ

ਜਥੇਦਾਰ- ਤੁਹਾਡੀ ਸਰਕਾਰ ਵੇਲੇ ਪੋਸਟਰ ਲਗਾ ਕੇ ਗੰਦੀਆਂ ਗਾਲਾਂ ਕੱਢੀਆਂ ਗਈਆਂ, ਤੁਸੀਂ ਪੋਸਟਰ ਲਗਾਉਣ ਵਾਲਿਆਂ ਨੂੰ ਲੱਭਿਆ ਨਹੀਂ, ਇਸ ਦੌਰਾਨ ਬੇਅਦਬੀਆਂ ਹੋਈਆਂ, ਬਹਿਬਲ ਕਲਾਂ ਵਿਚ ਜੋ ਗੋਲੀਆਂ ਚੱਲੀਆਂ, ਉਹ ਗੁਨਾਹ ਤੁਹਾਡੀ ਸਰਕਾਰ ਵੇਲੇ ਹੋਇਆ। ਤੁਸੀਂ ਉਹ ਗੁਨਾਹ ਮੰਨਦੇ ਹੋ ?
ਸੁਖਬੀਰ- ਹਾਂ

ਜਥੇਦਾਰ- ਸੌਦਾ ਸਾਧ ਦੀ ਮੁਆਫ਼ੀ ਲਈ ਇਸ਼ਤਿਹਾਰ ਅਤੇ ਉਨ੍ਹਾਂ ਦੇ ਪੈਸੇ ਗੁਰੂ ਦੀ ਗੋਲਕ ਵਿਚੋਂ ਦਿੱਤੇ, ਇਹ ਗੁਨਾਹ ਕੀਤਾ ਹੈ ਜਾਂ ਨਹੀਂ ?
ਸੁਖਬੀਰ- ਹਾਂ

ਇਹ ਵੀ ਪੜ੍ਹੋ- PGI 'ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਅਹਿਮ ਖ਼ਬਰ, ਹੁਣ ਮਿਲੇਗੀ ਇਹ ਸਹੂਲਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News