ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਾਰਾਨਸੀ ਪੁੱਜੇ ਸੁਖਬੀਰ ਬਾਦਲ (ਤਸਵੀਰਾਂ)

Saturday, Feb 04, 2023 - 02:49 PM (IST)

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਾਰਾਨਸੀ ਪੁੱਜੇ ਸੁਖਬੀਰ ਬਾਦਲ (ਤਸਵੀਰਾਂ)

ਵਾਰਾਨਸੀ/ਜਲੰਧਰ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਾਰਾਨਸੀ ਪੁੱਜੇ ਹਨ, ਜਿੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਗੁਰੂ ਰਵਿਦਾਸ ਮੰਦਰ ਦੇ ਟਰੱਸਟੀਆਂ ਵੱਲੋਂ ਉਨ੍ਹਾਂ ਦਾ ਸੁਆਗਤ ਕੀਤਾ ਗਿਆ।

ਇਹ ਵੀ ਪੜ੍ਹੋ : ਹੋਟਲ ਦੇ ਕਮਰੇ 'ਚ ਰੁਕਣ ਵਾਲੇ ਨੂੰ ਦਿਖਾਈਆਂ ਜਾਂਦੀਆਂ ਨੇ ਤਸਵੀਰਾਂ, ਫਿਰ ਜਿਸਮ ਦੀ ਭੁੱਖ...

PunjabKesari

ਉਨ੍ਹਾਂ ਦੱਸਿਆ ਕਿ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ 11 ਮੈਂਬਰ ਵਾਰਾਨਸੀ ਦੀ ਪਵਿੱਤਰ ਧਰਤੀ 'ਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪੁੱਜੇ ਹਨ। ਕਾਸ਼ੀ 'ਚ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਵਿਖੇ ਗੁਰੂ ਜੀ ਦਾ ਪ੍ਰਕਾਸ਼ ਪੁਰਬ ਬੜੀ ਦੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਰਾਸ਼ਨ ਡਿਪੂਆਂ 'ਤੇ ਪੁੱਜ ਰਹੇ ਜਹਾਜ਼ਾਂ 'ਚ ਘੁੰਮਣ ਵਾਲੇ, ਸੱਚ ਜਾਣ ਅਧਿਕਾਰੀ ਵੀ ਹੈਰਾਨ-ਪਰੇਸ਼ਾਨ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News