ਬਲਾਤਕਾਰ ਦੇ ਕੇਸ ''ਚ ਫਸੇ ਸੁੱਚਾ ਸਿੰਘ ਲੰਗਾਹ ਦਾ ਫੂਕਿਆ ਪੁਤਲਾ
Thursday, Oct 05, 2017 - 11:01 AM (IST)
ਭੋਗਪੁਰ(ਰਾਣਾ)— ਯੂਥ ਕਾਂਗਰਸ ਲੋਕ ਸਭਾ ਹਲਕਾ ਜਲੰਧਰ ਦੇ ਪ੍ਰਧਾਨ ਅਸ਼ਵਿਨ ਭੱਲਾ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਸੈਂਹਬੀ ਦੀ ਅਗਵਾਈ ਹੇਠ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਪੁਤਲਾ ਫੂਕਿਆ ਗਿਆ। ਸੁੱਚਾ ਸਿੰਘ ਲੰਗਾਹ ਜਬਰ-ਜ਼ਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਭੋਗਪੁਰ ਦੇ ਜੀ. ਟੀ. ਰੋਡ ਵਿਖੇ ਪੁਤਲੇ ਸਮੇਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਆਦਮਪੁਰ ਚੌਕ ਵਿਖੇ ਪੁਤਲਾ ਸਾੜਿਆ ਗਿਆ। ਇਸ ਮੌਕੇ ਮਨੀ ਭੰਡਾਰੀ, ਸੰਤੋਸ਼ ਕੌਰ, ਕੌਂਸਲਰ ਜੋਗਿੰਦਰ ਕੌਰ, ਕੁਲਦੀਪ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਜੰਡੀਰ, ਮਨੋਹਰ ਸਿੰਘ ਜੰਡੀਰ, ਵਿਨੈ ਘਈ, ਸ਼ਿਵ ਭੰਡਾਰੀ, ਦਿਆਲ ਸਿੰਘ, ਧੀਰਜ ਭੱਲਾ, ਰਾਕੇਸ਼ ਮਹਿਤਾ, ਸਾਧੂ ਸਿੰਘ ਲਾਹਦੜਾ, ਨਿਰਮਲ ਚੰਦ, ਮੰਗਤ ਸਿੰਘ ਮੰਗੀ, ਗੁਰਪ੍ਰੀਤ ਸਿੰਘ, ਡਾ. ਕਮਲ ਆਦਿ ਹਾਜ਼ਰ ਸਨ।
