12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

Sunday, Apr 18, 2021 - 10:46 AM (IST)

12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਲੁਧਿਆਣਾ (ਜ.ਬ.) - ਹੈਬੋਵਾਲ ਦੇ ਰਾਜੇਸ਼ ਨਗਰ ਇਲਾਕੇ ’ਚ ਗੁਆਂਢ ’ਚ ਰਹਿਣ ਵਾਲੇ 12ਵੀਂ ਦੇ ਵਿਦਿਆਰਥੀ ਵਲੋਂ 13 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਬੱਚੀ ਨੂੰ ਘੁਮਾਉਣ ਦੇ ਬਹਾਨੇ ਆਪਣੇ ਕਮਰੇ ਵਿਚ ਲੈ ਗਿਆ, ਜਿਥੇ ਉਸ ਨੇ ਬੱਚੀ ਨਾਲ ਕਥਿਤ ਰੂਪ ’ਚ ਜਬਰ-ਜ਼ਨਾਹ ਕੀਤਾ। ਘਟਨਾ 12 ਦਿਨ ਪਹਿਲਾਂ ਦੀ ਹੈ ਪਰ ਸਾਹਮਣੇ ਸ਼ਨੀਵਾਰ ਨੂੰ ਆਈ ਹੈ। ਪੁਲਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ ਪੋਸਕੋ ਅਤੇ ਰੇਪ ਦਾ ਕੇਸ ਦਰਜ ਕਰ ਕੇ ਮੁਲਜ਼ਮ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ਨੀਵਾਰ ਨੂੰ ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁੱਛਗਿਛ ਲਈ 2 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)

ਜਗਤਪੁਰੀ ਚੌਕੀ ਮੁਖੀ ਸਬ-ਇੰਸ. ਇਕਬਾਲ ਸਿੰਘ ਨੇ ਦੱਸਿਆ ਕਿ ਪੀੜਤਾ ਆਪਣੇ ਮਾਪਿਆਂ ਨਾਲ ਇਕ ਹੀ ਵਿਹੜੇ ’ਚ ਰਹਿੰਦੀ ਹੈ, ਜੋ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਹਨ। 3 ਭੈਣ-ਭਰਾ ’ਚ ਉਹ ਸਭ ਤੋਂ ਵੱਡੀ ਹੈ ਅਤੇ ਇਕ ਪ੍ਰਾਈਵੇਟ ਸਕੂਲ ਵਿਚ 7ਵੀਂ ਕਲਾਸ ’ਚ ਪੜ੍ਹਦੀ ਹੈ। ਉਸ ਦੇ ਮਾਪੇ ਦੋਵੇਂ ਹੀ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਰਾਜੂ ਉਸੇ ਵਿਹੜੇ ’ਚ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ, ਜਿਸ ਕਾਰਨ ਬੱਚੀ ਅਤੇ ਉਸ ਦਾ ਪਰਿਵਾਰ ਉਸ ਨੂੰ ਜਾਣਦਾ ਸੀ। 5 ਅਪ੍ਰੈਲ ਨੂੰ ਬੱਚੀ ਦੇ ਮਾਪੇ ਕੰਮ ’ਤੇ ਅਤੇ ਦੋਵੇਂ ਛੋਟੇ ਭੈਣ-ਭਰਾ ਟਿਊਸ਼ਨ ਪੜ੍ਹਨ ਗਏ ਹੋਏ ਸਨ ਤਾਂ ਮੁਲਜ਼ਮ ਬੱਚੀ ਨੂੰ ਘੁਮਾਉਣ ਫਿਰਾਉਣ ਦਾ ਬਹਿਕਾਵਾ ਦੇ ਕੇ ਆਪਣੇ ਕਮਰੇ ਵਿਚ ਲੈ ਗਿਆ ਅਤੇ ਉਸ ਨਾਲ ਇਹ ਕਾਰਾ ਕੀਤਾ।

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਦੋਸ਼ ਹੈ ਕਿ ਮੁਲਜ਼ਮ ਨੇ ਬੱਚੀ ਨੂੰ ਧਮਕਾਇਆ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਦੁਪਹਿਰ ਨੂੰ ਕਰੀਬ 1 ਵਜੇ ਪੀੜਤਾ ਦੀ ਮਾਂ ਕੰਮ ਤੋਂ ਘਰ ਪਰਤੀ ਤਾਂ ਉਸ ਨੇ ਬੇਟੀ ਨੂੰ ਡਰੀ ਸਹਿਮੀ ਦੇਖਿਆ। ਕਾਰਨ ਪੁੱਛਣ ’ਤੇ ਬੱਚੀ ਨੇ ਰੋਂਦੇ ਹੋਏ ਆਪਬੀਤੀ ਮਾਂ ਨੂੰ ਦੱਸੀ। ਪੁਲਸ ਨੇ ਦੱਸਿਆ ਕਿ ਸਮਾਜ ’ਚ ਬਦਨਾਮੀ ਦੇ ਡਰੋਂ ਅਤੇ ਘਟਨਾ ਤੋਂ ਬਾਅਦ ਬੱਚੀ ਦੇ ਗਹਿਰੇ ਸਦਮੇ ’ਚ ਚਲੇ ਜਾਣ ਕਾਰਨ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਸ ਕੋਲ ਨਹੀਂ ਕਰਵਾਈ। 

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ : ਸ਼ਰਾਬ ਪੀਣ ਤੋਂ ਰੋਕਦੀ ਸੀ ਪਤਨੀ, ਗੁੱਸੇ ’ਚ ਆ ਕੇ ਪਤੀ ਨੇ ਇਸ ਵਾਰਦਾਤ ਨੂੰ ਦਿੱਤਾ ਅੰਜ਼ਾਮ (ਵੀਡੀਓ)

ਸ਼ੁੱਕਰਵਾਰ ਨੂੰ ਜਦੋਂ ਕੇਸ ਦਾ ਪਤਾ ਲੱਗਾ ਕਿ ਪੁਲਸ ਤੁਰੰਤ ਹਰਕਤ ਵਿਚ ਆ ਗਈ ਅਤੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਫੜ ਲਿਆ। ਇਕਬਾਲ ਨੇ ਦੱਸਿਆ ਕਿ ਬੱਚੀ ਦਾ ਮੈਡੀਕਲ ਟੈਸਟ ਕਰਵਾਇਆ ਜਾ ਰਿਹਾ ਹੈ। ਇਸ ਸਦਮੇ ਤੋਂ ਉੱਭਰਨ ਲਈ ਉਸ ਦੀ ਕਾਊਂਸਲਿੰਗ ਵੀ ਕਰਵਾਈ ਜਾਵੇਗੀ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਪੜ੍ਹੋ ਇਹ ਵੀ ਖਬਰ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ


author

rajwinder kaur

Content Editor

Related News