ਨਹੀਂ ਰੁੱਕ ਰਿਹਾ ਚਾਈਨਾ ਡੋਰ ਦਾ ਕਹਿਰ! ਪੇਪਰ ਦੇ ਕੇ ਪਰਤ ਰਹੇ ਵਿਦਿਆਰਥੀ ਨੂੰ ਲਿਆ ਲਪੇਟ ''ਚ

Saturday, Feb 24, 2024 - 04:51 AM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿੰਡ ਖੁੱਡਾ-ਕੁਰਾਲਾ ਨੇੜੇ ਹਾਈਵੇਅ 'ਤੇ ਚਾਈਨਾ ਡੋਰ ਹਾਦਸੇ ਦਾ ਕਾਰਨ ਬਣੀ ਹੈ। ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਦਸੂਹਾ ਤੋਂ ਪੇਪਰ ਦੇ ਕੇ ਘਰ ਆ ਰਿਹਾ ਵਿਦਿਆਰਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਅਹੀਆਪੁਰ ਦਾ 10ਵੀਂ ਕਲਾਸ ਦਾ ਵਿਦਿਆਰਥੀ ਸਤਜੋਤ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਸਹਿਬਾਜ਼ਪੁਰ ਆਪਣੇ ਕਿਸੇ ਰਿਸ਼ਤੇਦਾਰ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਦਸੂਹਾ ਤੋਂ ਪੇਪਰ ਦੇ ਕੇ ਦੁਪਹਿਰ ਨੂੰ ਘਰ ਪਰਤ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - ਲਾਰੈਂਸ ਬਿਸ਼ਨੋਈ ਦੇ ਭਰਾ ਦੇ ਕਹਿਣ ’ਤੇ ਚਲਾਈਆਂ ਗੋਲ਼ੀਆਂ, ਫ਼ਿਰ ਹੋ ਗਏ Live, ਪੁਲਸ ਨੇ ਕੀਤਾ ਗ੍ਰਿਫ਼ਤਾਰ

ਇਸ ਦੌਰਾਨ ਖੁੱਡਾ ਕੁਰਾਲਾ ਨੇੜੇ ਉਹ ਚਾਈਨਾ ਡੋਰ ਦੀ ਲਪੇਟ ਵਿਚ ਆ ਗਿਆ। ਇਸ ਨਾਲ ਉਸ ਦੀ ਠੋਡੀ 'ਤੇ ਗਹਿਰਾ ਕੱਟ ਲੱਗ ਗਿਆ। ਉਸ ਨੂੰ ਟਾਂਡਾ ਦੇ ਹਰਬੰਸ ਰੇਖੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਇਸ ਦੌਰਾਨ ਸਕੂਲ ਪ੍ਰਬੰਧਕ ਪ੍ਰਿੰਸ ਸ਼ਰਮਾ ਅਤੇ ਵਿਦਿਆਰਥੀ ਦੇ ਮਾਪਿਆਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਇਸ ਪਾਬੰਧੀਸ਼ੁਦਾ ਖ਼ਤਰਨਾਕ ਚਾਈਨਾ ਡੋਰ ਵੇਚਣ ਵਾਲਿਆ ਖ਼ਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News