ਦੋ ਬੱਚਿਆਂ ਦੇ ਪਿਓ ਵਲੋਂ 12ਵੀਂ ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ, ਫੜੇ ਜਾਣ ਦੇ ਡਰੋਂ 14 ਫੁੱਟ ਉੱਚੀ ਕੰਧ ਤੋਂ ਮਾਰੀ ਛਾਲ
Wednesday, Aug 18, 2021 - 11:20 AM (IST)
ਫਿਲੌਰ (ਭਾਖੜੀ) : 2 ਬੱਚਿਆਂ ਦੇ ਪਿਓ ਵੱਲੋਂ 12ਵੀਂ ’ਚ ਪੜ੍ਹਨ ਵਾਲੀ ਨਾਬਾਲਗਾ ਦੇ ਘਰ ਵਿਚ ਦਰਮਿਆਨੀ ਰਾਤ ਨੂੰ ਜ਼ਬਰੀ ਦਾਖਲ ਹੋ ਕੇ ਜਬਰ-ਜ਼ਿਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੇ ਚੀਕਣ ਦੀ ਆਵਾਜ਼ ਸੁਣ ਕੇ ਜਦੋਂ ਮਾਤਾ-ਪਿਤਾ ਕਮਰੇ ’ਚ ਗਏ ਤਾਂ ਮੁਲਜ਼ਮ 14 ਫੁੱਟ ਉੱਚੀ ਘਰ ਦੀ ਛੱਤ ਤੋਂ ਛਾਲ ਮਾਰਨ ਕਰਕੇ ਜ਼ਖਮੀ ਹੋ ਗਿਆ। ਪੁਲਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸੂਚਨਾ ਮੁਤਾਬਕ ਨੇੜਲੇ ਪਿੰਡ ਦੀ ਰਹਿਣ ਵਾਲੀ ਪੀੜਤ ਕੁੜੀ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਛੋਟੀ ਬੇਟੀ ਜੋ 17 ਸਾਲ ਦੀ ਹੈ ਅਤੇ 12ਵੀਂ ਵਿਚ ਪੜ੍ਹਦੀ ਹੈ, ਉਸ ਦੀ ਵੱਡੀ ਬੇਟੀ ਜੋ ਦੇਰ ਰਾਤ ਤੱਕ ਪੜ੍ਹਦੀ ਹੈ, ਜਿਸ ਕਾਰਨ ਕੁਝ ਦਿਨਾਂ ਤੋਂ ਲੜਕੀਆਂ ਇਕੱਲੀਆਂ ਕਮਰੇ ’ਚ ਸੌਂ ਰਹੀਆਂ ਸਨ। ਇਸ ਗੱਲ ਦਾ ਪਤਾ ਉਨ੍ਹਾਂ ਦੇ ਮੁਹੱਲੇ ’ਚ ਰਹਿਣ ਵਾਲੇ ਪੱਪੂ ਸਿੰਘ ਨੂੰ ਲੱਗ ਗਿਆ, ਜੋ ਦੋ ਬੱਚਿਆਂ ਦਾ ਪਿਓ ਹੈ।
ਇਹ ਵੀ ਪੜ੍ਹੋ : ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰ ਗ੍ਰਿਫ਼ਤਾਰ, ਪਰਮੀਸ਼ ਵਰਮਾ ਤੇ ਗਿੱਪੀ ਗਰੇਵਾਲ ਫਿਰੌਤੀ ਕਾਂਡ ਨਾਲ ਵੀ ਜੁੜੇ ਤਾਰ
ਬੀਤੇ ਦਿਨ ਦਰਮਿਆਨੀ ਰਾਤ ਨੂੰ 1 ਵਜੇ ਪੱਪੂ ਸਿੰਘ ਕੰਧ ਟੱਪ ਕੇ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਗਿਆ ਅਤੇ ਛੋਟੀ ਬੇਟੀ ਦੇ ਕਮਰੇ ’ਚ ਜਾ ਕੇ ਉਸ ਨੇ ਬਿਸਤਰ ’ਤੇ ਸੌਂ ਰਹੀ ਲੜਕੀ ਨੂੰ ਦਬੋਚ ਲਿਆ। ਤਾਂ ਕਿ ਲੜਕੀ ਰੌਲਾ ਨਾ ਪਾ ਸਕੇ, ਉਸ ਨੇ ਬਿਸਤਰ ਦੀ ਚਾਦਰ ਉਸ ਦੇ ਮੂੰਹ ਵਿਚ ਦੇ ਕੇ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ। ਇਸ ਦੌਰਾਨ ਲੜਕੀ ਦੇ ਮੂੰਹ ’ਚੋਂ ਚਾਦਰ ਨਿਕਲ ਗਈ ਅਤੇ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਜਦੋਂ ਉਹ ਉਸ ਦੇ ਕਮਰੇ ਵੱਲ ਗਏ ਤਾਂ ਮੁਲਜ਼ਮ ਪੱਪੂ ਸਿੰਘ ਉਨ੍ਹਾਂ ਨੂੰ ਧੱਕਾ ਦੇ ਕੇ ਘਰ ਦੀ ਛੱਤ ’ਤੇ ਚਲਾ ਗਿਆ, ਜਿੱਥੋਂ ਉਹ 14 ਫੁੱਟ ਥੱਲੇ ਕੁੱਦ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਸਮਾਣਾ ’ਚ ਦਿਲ ਕੰਬਾਊ ਵਾਰਦਾਤ, ਅੱਧੀ ਦਰਜਨ ਮੁੰਡਿਆਂ ਵਲੋਂ ਨੌਜਵਾਨ ਦਾ ਭਜਾ-ਭਜਾ ਕੇ ਕਤਲ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਉਥੇ ਪੁੱਜ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਜਬਰ-ਜ਼ਿਨਾਹ ਦੀਆਂ ਧਾਰਾਵਾਂ ਤਹਿਤ ਪਰਚ ਦਰਜ ਕਰਕੇ ਇਲਾਜ ਲਈ ਸਥਾਨਕ ਹਸਪਤਾਲ ਲੈ ਗਈ। ਥਾਣਾ ਮੁਖੀ ਇੰਸ. ਸੰਜੀਵ ਕਪੂਰ ਨੇ ਦੱਸਿਆ ਕਿ ਭੱਜਣ ਲਈ ਛੱਤ ਤੋਂ ਛਾਲ ਮਾਰਨ ’ਤੇ ਦੋਸ਼ੀ ਦੀ ਲੱਤ ’ਤੇ ਗਹਿਰਾ ਜ਼ਖਮ ਹੋ ਗਿਆ, ਜਿਸ ’ਤੇ ਡਾਕਟਰਾਂ ਨੇ 15 ਟਾਂਕੇ ਲਗਾਏ। ਮੁਲਜ਼ਮ ਦੀ ਪਤਨੀ ਕੰਮ ਦੇ ਸਬੰਧ ’ਚ ਦੁਬਈ ਗਈ ਹੋਈ ਹੈ ਅਤੇ ਮੁਲਜ਼ਮ ਲੜਕੀ ਨਾਲ ਜਬਰ-ਜ਼ਿਨਾਹ ਕਰਨ ਦੀ ਨੀਅਤ ਨਾਲ ਆਪਣੇ ਦੋਵੇਂ ਬੱਚਿਆਂ ਨੂੰ ਉਨ੍ਹਾਂ ਦੇ ਦਾਦਾ-ਦਾਦੀ ਕੋਲ ਛੱਡ ਕੇ ਆਇਆ ਸੀ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਪਹਿਲਾਂ ਪੋਤੇ ਤੇ ਫਿਰ ਦਾਦੇ ਨੇ ਤੋੜਿਆ ਦਮ
ਨੋਟ - ਕੀ ਬਲਾਤਾਕਾਰ ਦੀਆਂ ਘਟਨਾਵਾਂ ਵਿਚ ਅਦਾਲਤ ਵਲੋਂ ਦੋਸ਼ੀਆਂ ਨੂੰ ਤੁਰੰਤ ਸਜ਼ਾ ਦੇਣੀ ਚਾਹੀਦੀ ਹੈ?