ਮੰਦਰ ਦੀ ਗੋਲਕ ’ਚੋਂ ਪੈਸੇ ਚੋਰੀ
Sunday, Jul 08, 2018 - 12:00 AM (IST)
ਅੌਡ਼, (ਛਿੰਜੀ)- ਪਿੰਡ ਝਿੰੰਗਡ਼ਾਂ ਦੇ ਸ਼ਿਵ ਮੰਦਰ ਦੀ ਗੋਲਕ ਤੋਡ਼ ਕੇ ਚੋਰਾਂ ਨੇ ਪੈਸੇ ਚੋਰੀ ਕਰ ਲਏ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ, ਸਕੱਤਰ ਹਰਦੀਪ ਸ਼ਰਮਾ, ਤਰਲੋਚਨ ਸਿੰਘ, ਸ਼ੀਰਾ ਗਿੱਲ ਅਤੇ ਪਰਮਜੀਤ ਗਰੇਵਾਲ ਨੇ ਦੱਸਿਅਾ ਕਿ ਹਰ ਰੋਜ਼ ਮੰਦਰ ’ਚ ਸਵੇਰੇ-ਸ਼ਾਮ ਬਹੁਤ ਲੋਕ ਮੱਥਾ ਟੇਕਣ ਆਉਂਦੇ ਹਨ ਅਤੇ ਸਵੇਰੇ ਜਦੋਂ ਉਹ ਮੰਦਰ ਗਏ ਸਨ ਤਾਂ ਉਸ ਵੇਲੇ ਸਭ ਕੁਝ ਠੀਕ ਸੀ ਪਰ ਜਦੋਂ ਸ਼ਾਮ ਨੂੰ ਮੰਦਰ ਜਾ ਕੇ ਦੇਖਿਆ ਤਾਂ ਮੰਦਰ ਦੀ ਗੋਲਕ ਤੋਡ਼ੀ ਹੋਈ ਸੀ ਤੇ ਉਸ ਵਿਚੋਂ ਪੈਸੇ ਚੋਰੀ ਕੀਤੇ ਹੋਏ ਸਨ। ਪਿਛਲੇ 2 ਮਹੀਨਿਆਂ ਤੋਂ ਗੋਲਕ ਨੂੰ ਖੋਲ੍ਹਿਆ ਨਹੀਂ ਸੀ ਗਿਆ, ਜਿਸ ਕਾਰਨ ਗੋਲਕ ’ਚ ਹਜ਼ਾਰਾਂ ਰੁਪਏ ਸਨ। ਮੰਦਰ ’ਚ ਇਹ ਦੂਜੀ ਘਟਨਾ ਹੈ ਅਤੇ ਇਹ ਚੋਰੀ ਦੁਪਹਿਰ ਵੇਲੇ ਕੀਤੀ ਗਈ ਜਦੋਂ ਮੰਦਰ ’ਚ ਕੋਈ ਨਹੀਂ ਸੀ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਚੋਰਾਂ ਖਿਲਾਫ਼ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।
