ਜ਼ਹਿਰੀਲੀ ਸ਼ਰਾਬ ਮਾਮਲੇ ''ਚ ਵੱਡੀ ਕਾਰਵਾਈ, ਜਾਂਚ ਤੋਂ ਬਾਅਦ SSP ਨੇ SHO ਤੇ ASI ਨੂੰ ਕੀਤਾ ਸਸਪੈਂਡ (ਵੀਡੀਓ)

Sunday, Mar 24, 2024 - 04:57 AM (IST)

ਜ਼ਹਿਰੀਲੀ ਸ਼ਰਾਬ ਮਾਮਲੇ ''ਚ ਵੱਡੀ ਕਾਰਵਾਈ, ਜਾਂਚ ਤੋਂ ਬਾਅਦ SSP ਨੇ SHO ਤੇ ASI ਨੂੰ ਕੀਤਾ ਸਸਪੈਂਡ (ਵੀਡੀਓ)

ਪਟਿਆਲਾ/ਪਾਤੜਾਂ (ਬਲਜਿੰਦਰ, ਮਾਨ)- ਸੰਗਰੂਰ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 21 ਮੌਤਾਂ ਦੇ ਮਾਮਲੇ ਦੇ ਤਾਰ ਪਾਤੜਾਂ ਦੇ ਪਿੰਡ ਤੇਈਪੁਰ ਨਾਲ ਜੁੜਨ ਤੋਂ ਬਾਅਦ ਐੱਸ.ਐੱਸ.ਪੀ. ਪਟਿਆਲਾ ਨੇ ਥਾਣਾ ਸ਼ੁਤਰਾਣਾ ਦੇ ਇੰਚਾਰਜ ਐੱਸ.ਐੱਚ.ਓ. ਯਸ਼ਪਾਲ ਸ਼ਰਮਾ ਤੇ ਚੌਕੀ ਠਰੂਆ ਦੇ ਇੰਚਾਰਜ ਏ.ਐੱਸ.ਆਈ. ਗੁਰਮੀਤ ਸਿੰਘ ਮਵੀ ਨੂੰ ਵੀ ਸਸਪੈਂਡ ਕਰ ਦਿੱਤਾ ਹੈ। 

ਜਦੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਉਸ ਦੇ ਤਾਰ ਪਾਤੜਾਂ ਦੇ ਤੇਈਪੁਰ ਪਿੰਡ ਨਾਲ ਜੁੜੇ ਤੇ ਤੇਈਪੁਰ ਪਿੰਡ ਸ਼ੁਤਰਾਣਾ ਥਾਣਾ ਅਤੇ ਪੁਲਸ ਚੌਕੀ ਠਰੂਆਂ ਦੇ ਅਧੀਨ ਪੈਂਦਾ ਹੈ ਤੇ ਐੱਸ.ਐੱਸ.ਪੀ. ਪਟਿਆਲਾ ਨੇ ਤੁਰੰਤ ਪ੍ਰਭਾਵ ਨਾਲ ਥਾਣਾ ਸ਼ੁਤਰਾਣਾ ਦੇ ਐੱਸ.ਐੱਚ.ਓ. ਯਸ਼ਪਾਲ ਸ਼ਰਮਾ ਤੇ ਚੌਕੀ ਠਰੂਆ ਦੇ ਇੰਚਾਰਜ ਏ.ਐੱਸ.ਆਈ. ਗੁਰਮੀਤ ਸਿੰਘ ਮਵੀ ਨੂੰ ਸਸਪੈਂਡ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਨਿੱਕੇ ਸਿੱਧੂ ਦੇ ਗ੍ਰਹਿ ਪ੍ਰਵੇਸ਼ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਕਬੂਲਿਆ ਪ੍ਰਸ਼ੰਸਕਾਂ ਦਾ ਪਿਆਰ, ਕੀਤੀ ਇਹ ਖ਼ਾਸ ਅਪੀਲ

ਇਥੇ ਦੱਸਣਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਦੋ ਪਿੰਡਾਂ ਤੇ ਆਸ-ਪਾਸ ਦੇ ਇਲਾਕਿਆਂ ਵਿਚ ਪਿਛਲੇ ਦਿਨੀਂ ਸ਼ਰਾਬ ਪੀਣ ਨਾਲ ਹੁਣ ਤੱਕ 21 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਦੋਂ ਪੁਲਸ ਨੇ ਇਸ ਮਾਮਲੇ ’ਚ ਪਾਤੜਾਂ ਅਧੀਨ ਪੈਂਦੇ ਪਿੰਡ ਤੇਈਪੁਰ ਦੇ ਹਰਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਤਾਂ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਹਰਮਨਪ੍ਰੀਤ ਤੇਈਪੁਰ ਪਿੰਡ ਤੋਂ ਮਿਕਸਿੰਗ ਕਰ ਕੇ ਸਪਲਾਈ ਕਰਦਾ ਸੀ। 

ਹਰਮਨਪ੍ਰੀਤ ਸਿੰਘ ਪਹਿਲਾਂ ਵੀ 2022 ਵਿਚ ਜੇਲ੍ਹ ਜਾ ਚੁੱਕਿਆ ਹੈ ਤੇ ਚਾਰ-ਪੰਜ ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਆਇਆ ਸੀ। ਹਰਮਨਪ੍ਰੀਤ ਨਾਲ ਇਸ ਮਾਮਲੇ ਦੇ ਤਾਰ ਜੁੜਨ ਤੋਂ ਬਾਅਦ ਐੱਸ.ਐੱਸ.ਪੀ. ਪਟਿਆਲਾ ਨੇ ਜਿੱਥੇ ਆਪਣੇ ਪੱਧਰ ’ਤੇ ਜਾਂਚ ਸ਼ੁਰੂ ਕੀਤੀ ਹੋਈ ਹੈ, ਉਥੇ ਐੱਸ.ਐੱਚ.ਓ. ਯਸ਼ਪਾਲ ਸ਼ਰਮਾ ਤੇ ਏ.ਐੱਸ.ਆਈ. ਮਵੀ ਨੂੰ ਸਸਪੈਂਡ ਵੀ ਕਰ ਦਿੱਤਾ। ਇਥੇ ਇਹ ਵੀ ਦੱਸਣਯੋਗ ਹੈ ਕਿ ਸੰਗਰੂਰ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਦਰ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤੇ ਹੁਣ ਇਹ ਗਿਣਤੀ 21 ਤੱਕ ਪਹੁੰਚ ਗਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News