ਸ੍ਰੀ ਦਰਬਾਰ ਸਾਹਿਬ ਦੀ ਤਰਜ ''ਤੇ ਦੂਜਾ ਗੁਰਦੁਆਰਾ ਸਾਹਿਬ ਬਨਾਉਣ ਦਾ ਮੁੱਦਾ ਗਰਮਾਇਆ

Saturday, Jan 27, 2018 - 06:09 PM (IST)

ਸ੍ਰੀ ਦਰਬਾਰ ਸਾਹਿਬ ਦੀ ਤਰਜ ''ਤੇ ਦੂਜਾ ਗੁਰਦੁਆਰਾ ਸਾਹਿਬ ਬਨਾਉਣ ਦਾ ਮੁੱਦਾ ਗਰਮਾਇਆ

ਸੰਗਰੂਰ (ਰਾਜੇਸ਼) — ਜ਼ਿਲਾ ਸੰਗਰੂਰ ਦੇ ਮਸਤੁਆਨਾ ਸਾਹਿਬ 'ਚ ਕੁਝ ਸਾਲ ਪਹਿਲਾਂ ਸੰਤ ਬਲਵੰਤ ਸਿੰਘ ਸਿਹੋੜਾ ਨੇ ਸ੍ਰੀ ਦਰਬਾਰ ਸਾਹਿਬ ਦੀ ਤਰਜ 'ਤੇ ਬਣੇ ਅਧੂਰੇ ਗੁਰਦੁਆਰਾ ਸਾਹਿਬ 'ਚ ਗੁਬੰਦ, ਸਰੋਵਰ, ਪੁਲ ਤੇ ਹਰਿ ਕੀ ਪੌੜੀ ਦਾ ਨਿਰਮਾਣ ਕੀਤਾ ਸੀ, ਜਿਸ ਤੋਂ ਬਾਅਦ ਇਹ ਮੁੱਦਾ ਕਾਫੀ ਗਰਮਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਨੇ ਐੱਸ. ਜੀ. ਪੀ. ਸੀ. ਨੂੰ ਹੁਕਮ ਦਿੱਤਾ ਸੀ ਕਿ ਉਹ ਨਕਲੀ ਹਰਮਿੰਦਰ ਸਾਹਿਬ ਦੇ ਇਕ ਗੁਬੰਦ ਨੂੰ ਛੱਡ ਕੇ ਬਾਕੀ ਗੁਬੰਦਾਂ ਨੂੰ, ਪੁਲ, ਹਰਿ ਦੀ ਪੌੜੀ ਨੂੰ ਨਸ਼ਟ ਕਰਨ ਲਈ ਕਿਹਾ ਤੇ ਇਸ ਦੇ ਨਾਲ ਹੀ ਸਰੋਵਰ ਨੂੰ ਵੀ ਭਰਨ ਦਾ ਹੁਕਮ ਦਿੱਤਾ ਪਰ ਗੁਰਦੁਆਰਾ ਪ੍ਰੰਬਧਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ, ਜਿਸ ਦੇ ਚਲਦੇ ਕੁਝ ਦਿਨ ਪਹਿਲਾਂ ਇਕ ਪੰਥਕ ਆਗੂ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਮਰਨ ਵਰਤ ਤਕ ਸ਼ੁਰੂ ਕੀਤਾ ਸੀ ਪਰ ਇਸ ਦੇ ਬਾਵਜੂਦ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਦੇ ਲਈ ਇਕ ਸਬ ਕਮੇਟੀ ਦਾ ਗਠਨ ਕੀਤਾ ਸੀ, ਜਿਸ ਤੋਂ ਬਾਅਦ ਪੰਥਕ ਨੇਤਾ ਨੇ ਆਪਣਾ ਵਰਤ ਤੋੜਿਆ ਸੀ। ਸ਼ਨੀਵਾਰ ਨੂੰ ਇਹ ਸਬ ਕਮੇਟੀ ਨਨਕਿਆਨਾ ਸਾਹਿਬ ਗੁਰਦੁਆਰੇ 'ਚ ਪਹੁੰਚੀ ਤੇ ਉਨ੍ਹਾਂ ਨੇ ਦੱਸਿਆ ਕਿ ਉਹ ਆਗਾਮੀ 6 ਫਰਵਰੀ ਨੂੰ ਮਸਤੁਆਨਾ ਸਾਹਿਬ ਜਾਣਗੇ ਤੇ ਉਥੇ ਗੁਰਦੁਆਰਾ ਪ੍ਰਬੰਧਕਾਂ ਨਾਲ ਗੱਲ ਕਰਕੇ ਸ੍ਰੀ ਅਕਾਲੀ ਤਖਤ ਸਾਹਿਬ ਦੇ ਹੁਕਮਾਂ ਨੂੰ ਜਲਦ ਤੋਂ ਜਲਦ ਲਾਗੂ ਕਰਵਾਉਣ ਦੇ ਲਈ ਕਹਿਣਗੇ।


Related News