ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਫ਼ੈਸਲੇ ’ਤੇ ਸਮੁੱਚੇ ਸਿੱਖ ਜਗਤ ਦੀਆਂ ਨਜ਼ਰਾਂ, 2 ਦਿਨ ਬਾਕੀ

Wednesday, Aug 28, 2024 - 12:05 PM (IST)

ਲੁਧਿਆਣਾ/ਅੰਮ੍ਰਿਤਸਰ (ਮੁੱਲਾਂਪੁਰੀ) : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਜ ਸਿੰਘ ਸਾਹਿਬਾਨਾਂ ਦਾ ਜੋ ਬਰਗਾੜੀ ਕਾਂਡ, ਬੇਅਦਬੀ, ਸੋਧਾ ਸਾਧ ਨੂੰ ਮੁਆਫੀ ਅਤੇ ਹੋਰਨਾਂ ਮਾਮਲਿਆਂ ’ਚ ਹੋਈਆਂ ਪੰਥਕ ਬਾਦਲ ਸਰਕਾਰ ਮੌਕੇ ਗਲਤੀਆਂ ਬਾਰੇ ਆਉਣ ਵਾਲੀ 30 ਅਗਸਤ ਦੇ ਫੈਸਲੇ ’ਤੇ ਹੁਣ ਸਮੁੱਚੀ ਸਿੱਖ ਕੌਮ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਅਕਾਲੀ ਦਲ ’ਚੋਂ ਬਾਗੀ ਹੋਏ ਅਕਾਲੀ ਨੇਤਾਵਾਂ ਨੇ ਪਿਛਲੀ ਅਕਾਲੀ ਸਰਕਾਰ ਮੌਕੇ ਬਰਗਾੜੀ ਕਾਂਡ ਤੇ ਸੌਦਾ ਸਾਧ ਨੂੰ ਮੁਆਫੀ ਦੇਣ ਬਾਰੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਦੋਸ਼ ਲਾਏ ਸਨ, ਜਿਸ ਬਾਰੇ ਭਾਵੇਂ ਸੁਖਬੀਰ ਸਿੰਘ ਬਾਦਲ ਖੁਦ ਦੋਸ਼ ਸਵੀਕਾਰ ਕਰ ਚੁੱਕੇ ਹਨ ਪਰ ਹੁਣ ਜਥੇਦਾਰ ਸਾਹਿਬਾਨ ਨੇ 30 ਅਗਸਤ ਨੂੰ ਫੈਸਲਾ ਸੁਣਾਉਣਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ ਵਿਚ ਦਹਿਸ਼ਤ, ਪਿੰਡ-ਪਿੰਡ ਅਨਾਊਂਸਮੈਂਟ ਕਰ ਦਿੱਤੀ ਜਾ ਰਹੀ ਚਿਤਾਵਨੀ

ਫੈਸਲਾ ਨਰਮ ਆਇਆ ਜਾਂ ਸਖ਼ਤ, ਜਿਸ ਨੂੰ ਲੈ ਕੇ ਸਿੱਖ ਸੰਸਥਾਵਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਕਿਆਸ ਅਰਾਈਆਂ ਹਨ ਪਰ ਹੁਣ ਸਮੁੱਚਾ ਦੇਸ਼ ਤੇ ਸਿੱਖ ਕੌਮ ਇਹ ਮੰਨ ਕੇ ਚੱਲ ਰਹੇ ਹਨ ਕਿ ਇਸ ਵਾਰ ਜਥੇਦਾਰਾਂ ਦਾ ਇਕ ਤਰ੍ਹਾਂ ਦਾ ਵੱਡਾ ਇਮਤਿਹਾਨ ਹੈ। ਇਸੇ ਕਰਕੇ 2 ਦਰਜਨ ਤੋਂ ਵੱਧ ਸਿੱਖ ਸੰਸਥਾਵਾਂ ਜਥੇਦਾਰ ਨੂੰ ਮਿਲ ਕੇ ਸਖ਼ਤ ਫੈਸਲੇ ਦੀ ਵਕਾਲਤ ਵੀ ਕਰ ਚੁੱਕੀਆਂ ਹਨ। ਬਾਕੀ ਵੇਖਣਾ ਇਹ ਹੋਵੇਗਾ ਕਿ 2 ਦਿਨਾਂ ਬਾਅਦ ਕੀ ਨਤੀਜਾ ਨਿਕਲਦਾ ਹੈ?

ਇਹ ਵੀ ਪੜ੍ਹੋ : ਭੈਣ 'ਤੇ ਮਾੜੀ ਅੱਖ ਰੱਖਣ 'ਤੇ ਖੌਲਿਆ ਭਰਾ ਦਾ ਖੂਨ, ਫਿਰ ਜੋ ਹੋਇਆ ਉਹ ਸੋਚ ਤੋਂ ਪਰੇ ਸੀ 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News