ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪਹਿਲਾਂ ਵਾਂਗ ਹੀ ਲੱਗਣਗੇ ਢਾਡੀ ਦਰਬਾਰ

05/09/2018 11:57:27 AM

ਅੰਮ੍ਰਿਤਸਰ (ਸਰਬਜੀਤ) : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਦੀਆਂ ਤੋਂ ਢਾਡੀ ਦਰਬਾਰ ਦੀ ਪ੍ਰੰਪਰਾ ਚੱਲਦੀ ਆਈ ਹੈ, ਜੋ ਕਿ 2 ਢਾਡੀ ਸਭਾਵਾਂ ਦੇ ਆਪਸੀ ਮਨ-ਮੁਟਾਅ ਕਾਰਨ 1 ਮਈ ਨੂੰ ਬੰਦ ਹੋ ਗਈ ਸੀ। ਅੱਜ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਦੋਵਾਂ ਧਿਰਾਂ ਦੇ ਮੁਖੀਆਂ ਨੂੰ ਮੁੜ ਦੀਵਾਨ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ।
ਜਾਣਕਾਰੀ ਅਨੁਸਾਰ ਗਿ. ਬਲਦੇਵ ਸਿੰਘ ਐੱਮ. ਏ. ਤੇ ਲਖਵਿੰਦਰ ਸਿੰਘ ਸੋਹਲ ਦੇ ਆਪਸੀ ਗੁੱਸੇ-ਗਿਲਿਆਂ ਕਾਰਨ ਇਹ ਢਾਡੀ ਦਰਬਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣਿਓਂ ਬੰਦ ਕਰ ਦਿੱਤੇ ਗਏ ਸਨ। ਉਸ ਸਮੇਂ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇਹ ਦੀਵਾਨ ਗੁ. ਮੰਜੀ ਸਾਹਿਬ ਦੀਵਾਨ ਹਾਲ ਵਿਖੇ ਲਾਉਣ ਦੇ ਹੁਕਮ ਦਿੱਤੇ ਸਨ ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਐੱਮ. ਏ. ਨੇ ਇਹ ਦੀਵਾਨ ਵਿਰਾਸਤੀ ਮਾਰਗ 'ਤੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਦੂਸਰੇ ਪਾਸੇ ਮੀਰੀ-ਪੀਰੀ ਸ਼੍ਰੋਮਣੀ ਢਾਡੀ ਸਭਾ ਨੇ ਕੋਈ ਦੀਵਾਨ ਨਹੀਂ ਲਾਇਆ, ਜਿਸ ਨਾਲ ਜਥੇਦਾਰ ਦੇ ਹੁਕਮਾਂ ਦੀ ਉਲੰਘਣਾ ਨਾ ਹੋ ਸਕੇ।


Related News