ਹੋਲੀ ''ਤੇ ਟਰੇਨਾਂ ''ਚ ਭੀੜ ਨੂੰ ਦੇਖਦਿਆਂ ਰੇਲਵੇ ਵਿਭਾਗ ਨੇ ਲਿਆ ਅਹਿਮ ਫ਼ੈਸਲਾ

Tuesday, Mar 07, 2023 - 11:00 AM (IST)

ਲੁਧਿਆਣਾ (ਜ. ਬ.) : ਹੋਲੀ ਦੀ ਭੀੜ ਨੂੰ ਦੇਖਦੇ ਹੋਏ ਅਤੇ ਯਾਤਰੀਆਂ ਦੀ ਸਹੂਲਤ ਲਈ ਰੇਲ ਵਿਭਾਗ ਵਲੋਂ 4 ਅਨ-ਰਿਜ਼ਰਵ ਰੇਲਾਂ ਚਲਾਈਆਂ ਗਈਆਂ ਹਨ। ਦੱਸਣਯੋਗ ਕਿ ਹੋਲੀ ਕਾਰਨ ਉੱਤਰ ਪ੍ਰਦੇਸ਼ ਅਤੇ ਬਿਹਾਰ ਵੱਲ ਜਾਣ ਵਾਲੇ ਯਾਤਰੀਆਂ ਦੀ ਕਾਫ਼ੀ ਭੀੜ ਰਹਿੰਦੀ ਹੈ। ਸੋਮਵਾਰ ਨੂੰ ਪਹਿਲੀ ਟਰੇਨ ਅੰਮ੍ਰਿਤਸਰ ਸੁਪਰ ਫਾਸਟ ਸਪੈਸ਼ਲ ਐਕਸਪ੍ਰੈੱਸ ਅੰਮ੍ਰਿਤਸਰ ਤੋਂ ਰਵਾਨਾ ਹੋਈ ਹੈ, ਜਦੋਂ ਕਿ ਦੂਜੀ ਪਟਨਾ ਸੁਪਰਫਾਸਟ ਸਪੈਸ਼ਲ ਐਕਸਪ੍ਰੈੱਸ ਜੰਮੂ-ਤਵੀ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤੀ ਗਈ।

ਇਹ ਵੀ ਪੜ੍ਹੋ : ਅਹਿਮ ਖ਼ਬਰ : CM ਮਾਨ ਦੇ ਐਲਾਨ ਮਗਰੋਂ ਕਈ ਆਗੂਆਂ ਖ਼ਿਲਾਫ਼ ਵਿਜੀਲੈਂਸ ਕਾਰਵਾਈ ਤੇਜ਼ ਹੋਣ ਦੇ ਆਸਾਰ

ਜਾਣਕਾਰੀ ਮੁਤਾਬਕ ਅੰਮ੍ਰਿਤਸਰ-ਜੈਨਗਰ ਤੇ ਅੰਮ੍ਰਿਤਸਰ ਤੋਂ ਨਿਊ ਜਲਪਾਏਗੁੜੀ ਵਿਚ ਟਰੇਨਾਂ 'ਚ ਭੀੜ ਕਾਰਨ ਵੀ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਅਸਥਾਈ ਤੌਰ ’ਤੇ ਰੁਕਣਗੀਆਂ। ਇਸ ਤਿਉਹਾਰ ਕਾਰਨ ਆਰ. ਪੀ. ਐੱਫ. ਅਤੇ ਜੀ. ਆਰ. ਪੀ. ਵਲੋਂ ਵੀ ਵੱਡੇ ਪੱਧਰ ’ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਦੋਂਕਿ ਰੇਲ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਚੌਕਸੀ ਨਾਲ ਡਿਊਟੀ ਕਰਨ ਲਈ ਕਿਹਾ ਗਿਆ ਹੈ। ਸੋਮਵਾਰ ਨੂੰ ਵੀ ਰੇਲਵੇ ਸਟੇਸ਼ਨ ’ਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵੱਲ ਜਾਣ ਵਾਲੀਆਂ ਟਰੇਨਾਂ ’ਚ ਯਾਤਰੀਆਂ ਦੀ ਭਾਰੀ ਭੀੜ ਰਹੀ।

ਇਹ ਵੀ ਪੜ੍ਹੋ : ਭਾਰਤੀ ਖੇਤਰ 'ਚ ਫਿਰ ਪਾਕਿਸਤਾਨੀ ਡਰੋਨ ਦੀ ਦਸਤਕ, BSF ਨੇ ਕੀਤੀ ਫਾਇਰਿੰਗ

ਸਪੈਸ਼ਲ ਟਰੇਨਾਂ ਚੱਲਣ ਤੋਂ ਇਲਾਵਾ ਵੀ ਹੋਰ ਟਰੇਨਾਂ ’ਚ ਭਾਰੀ ਭੀੜ ਦੇਖਣ ਨੂੰ ਮਿਲੀ। ਰੇਲ ਵਿਭਾਗ ਵਲੋਂ ਚੁੱਕੇ ਗਏ ਕਦਮ ਨੂੰ ਲੈ ਕੇ ਯਾਤਰੀਆਂ ਨੇ ਕਾਫੀ ਤਾਰੀਫ਼ ਕੀਤੀ। ਯਾਤਰੀਆਂ ਨੇ ਅਨ-ਰਿਜ਼ਰਵ ਟਰੇਨਾਂ ਚਲਾਉਣ ਨਾਲ ਉਨ੍ਹਾਂ ਨੂੰ ਕਾਫੀ ਸਹੂਲਤ ਮਿਲੀ ਹੈ। ਕਈ ਵਾਰ ਲੰਬੀ ਵੇਟਿੰਗ ਕਾਰਨ ਵੀ ਉਨ੍ਹਾਂ ਨੂੰ ਟਿਕਟ ਨਹੀਂ ਮਿਲਦੀ। ਵਿਭਾਗ ਨੂੰ ਹਰ ਫੈਸਟਿਵ ਸੀਜ਼ਨ ਨੂੰ ਦੇਖਦੇ ਹੋਏ ਇਸੇ ਤਰ੍ਹਾਂ ਅਨ-ਰਿਜ਼ਰਵ ਰੇਲਾਂ ਚਲਾਉਣੀਆਂ ਚਾਹੀਦੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News