ਸਿੱਧੂ ਮੂਸੇਵਾਲਾ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਡਟੀ ਜਸਵਿੰਦਰ ਕੌਰ ਬਰਾੜ

Wednesday, Feb 02, 2022 - 10:49 PM (IST)

ਮਾਨਸਾ (ਅਮਰਜੀਤ) : ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਚੋਣ ਪ੍ਰਚਾਰ ਲਈ ਪੰਜਾਬੀ ਲੋਕ ਗਾਇਕਾ ਜਸਵਿੰਦਰ ਕੌਰ ਬਰਾੜ ਵੀ ਮੈਦਾਨ ਵਿਚ ਉਤਰ ਆਈ ਹੈ। ਚੋਣ ਪ੍ਰਚਾਰ ਲਈ ਬੀਬੀ ਬਰਾੜ ਪਿੰਡ ਭੈਣੀਬਾਘਾ ਪਹੁੰਚੀ। ਪਿੰਡ ਭੈਣੀਬਾਘਾ ਬੀਬੀ ਬਰਾੜ ਦਾ ਨਾਨਕਾ ਪਿੰਡ ਵੀ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਣ ਕੌਰ ਨਾਲ ਜਸਵਿੰਦਰ ਬਰਾੜ ਨੇ ਡੋਰ-ਟੂ-ਡੋਰ ਪ੍ਰਚਾਰ ਕੀਤਾ ਅਤੇ ਆਪਣੇ ਭਤੀਜੇ ਸਿੱਧੂ ਮੂਸੇਵਾਲਾ ਲਈ ਵੋਟ ਮੰਗੇ। ਜਸਵਿੰਦਰ ਬਰਾੜ ਨੇ ਕਿਹਾ ਕਿ ਮੈਂ ਸਿਆਸਤ ਤੋਂ ਦੂਰ ਰਹਿੰਦੀ ਹਾਂ ਪਰ ਹਰ ਇਨਸਾਨ ਅਤੇ ਹਰ ਆਗੂ ਦੀ ਇੱਜ਼ਤ ਕਰਦੀ ਹਾਂ ਪਰ ਹੁਣ ਮੇਰੇ ਭਤੇਜੇ ਦਾ ਮਾਮਲਾ ਹੈ ਅਤੇ ਮੈਂ ਉਸ ਦੀ ਭੂਆ ਹਾਂ ਅਤੇ ਇਕ ਚੰਗੇ ਇਨਸਾਨ ਦੇ ਨਾਲ ਹੀ ਚੱਲਦੀ ਹਾਂ।

ਇਹ ਵੀ ਪੜ੍ਹੋ : CM ਅਹੁਦੇ ਨੂੰ ਲੈ ਕੇ ਜਾਖੜ ਦਾ ਵੱਡਾ ਬਿਆਨ, ਕਿਹਾ ਮੇਰੇ ਹੱਕ ’ਚ 42 ਤੇ ਚੰਨੀ ਦੇ ਹੱਕ ’ਚ 6 ਵਿਧਾਇਕਾਂ ਨੇ ਕੀਤੀ ਸੀ ਵੋਟ

ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਸਿੱਧੂ ਇਕ ਚੰਗਾ ਆਗੂ ਬਣੇਗਾ। ਉਨ੍ਹਾਂ ਕਿਹਾ ਕਿ ਡੋਰ ਟੂ ਡੋਰ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਲੋਕਾਂ ਦਾ ਭਰਵਾਂ ਪਿਆਰ ਮਿਲ ਰਿਹਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਸ਼ੁੱਭਦੀਪ ਇਕ ਚੰਗਾ ਉਮੀਦਵਾਰ ਹੈ ਅਤੇ ਲੋਕ ਇਸ ’ਤੇ ਵਿਸ਼ਵਾਸ ਪ੍ਰਗਟਾਉਣਗੇ।

ਇਹ ਵੀ ਪੜ੍ਹੋ : ਆਦਮਪੁਰ ਸੀਟ ਨੂੰ ਲੈ ਕੇ ਖਿੱਚੋ-ਤਾਣ, ਕਾਗਜ਼ ਭਰੇ ਬਿਨਾਂ ਪਰਤੇ ਕੇ. ਪੀ, ਕਿਹਾ-ਕਾਂਗਰਸ ਨੇ ਪਿੱਠ ’ਚ ਛੁਰਾ ਮਾਰਿਆ

ਕੀ ਕਿਹਾ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ
ਚੋਣ ਪ੍ਰਚਾਰ ਵਿਚ ਜੁਟੀ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਇਥੇ ਅਸੀਂ ਪ੍ਰਚਾਰ ਸ਼ੁਰੂ ਕੀਤਾ ਹੈ ਬੱਚੇ, ਭੈਣਾਂ ਅਤੇ ਬਜ਼ੁਰਗ ਸਾਡੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਹਲਕੇ ਵਿਚ ਸਿਹਤ ਅਤੇ ਸਿੱਖਿਆ ਦੇ ਪੱਧਰ ’ਤੇ ਕੁੱਝ ਵੀ ਨਹੀਂ ਹੈ। ਸਾਡੇ ਕੋਲ ਕੋਈ ਚੰਗਾ ਹਸਪਤਾਲ ਨਹੀਂ ਹੈ, ਕੋਈ ਯੂਨੀਵਰਿਸਟੀ ਨਹੀਂ ਹੈ, ਜਿਸ ਨੂੰ ਲੈ ਕੇ ਸ਼ੁੱਭਦੀਪ ਨੇ ਇਹ ਸੋਚਿਆ ਕਿ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਉਸ ਨੂੰ ਕਰਨਾ ਪਿਆ ਹੈ, ਉਹ ਕਿਸੇ ਹੋਰ ਨੂੰ ਨਾ ਕਰਨਾ ਪਵੇ।

ਇਹ ਵੀ ਪੜ੍ਹੋ : ਵਿਆਹ ਦੇ ਚਾਅ ਲੱਥਣ ਤੋਂ ਪਹਿਲਾਂ ਨਵ-ਵਿਆਹੁਤਾ ਨੇ ਕਰ ਲਈ ਖ਼ੁਦਕੁਸ਼ੀ, ਹੈਰਾਨ ਕਰਨ ਵਾਲਾ ਹੈ ਮਾਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News