ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਸੰਬੰਧ ''ਪਵਿੱਤਰ'' ਹੈ : ਪ੍ਰਕਾਸ਼ ਸਿੰਘ ਬਾਦਲ

10/28/2019 11:02:37 AM

ਹਰਿਆਣਾ— ਸ਼੍ਰੋਮਣੀ ਅਕਾਲੀ ਦਲ ਦੇ ਗਾਰਡੀਅਨ ਅਤੇ ਪੰਜਾਬ ਦੇ ਸਾਬਕਾ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਰਟੀ ਦੇ ਭਾਜਪਾ ਨਾਲ ਸੰਬੰਧ 'ਪਵਿੱਤਰ' ਹਨ। ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਬਾਦਲ ਨੇ ਹਰਿਆਣਾ 'ਚ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਕਿਹਾ,''ਭਾਜਪਾ ਨਾਲ ਸਾਡੇ ਸੰਬੰਧ ਪਵਿੱਤਰ ਹਨ ਅਤੇ ਮੈਂ ਰਾਜਨੀਤਕ ਰੂਪ ਨਾਲ ਭਾਜਪਾ ਦਾ ਸਮਰਥਨ ਕਰਦਾ ਹਾਂ।'' ਸ਼੍ਰੋਮਣੀ ਅਕਾਲੀ ਦਲ ਨੇ ਹਾਲ ਹੀ 'ਚ ਸੰਪੰਨ ਹਰਿਆਣਾ ਵਿਧਾਨ ਸਭਾ ਚੋਣਾਂ ਇੰਡੀਅਨ ਨੈਸ਼ਨਲ ਲੋਕਦਲ ਨਾਲ ਮਿਲ ਕੇ ਲੜੀਆਂ ਸਨ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਭਾਜਪਾ ਦੀ ਗਠਜੋੜ ਸਾਂਝੇਦਾਰ ਅਤੇ ਕੇਂਦਰ 'ਚ ਰਾਜਗ ਦਾ ਸਹਿਯੋਗੀ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਦੀਆਂ ਤਿੰਨ ਸੀਟਾਂ 'ਤੇ ਚੋਣਾਂ ਲੜੀਆਂ ਪਰ ਖਾਤਾ ਖੋਲ੍ਹਣ 'ਚ ਅਸਫ਼ਲ ਰਹੀ, ਜਦੋਂ ਕਿ ਉਸ ਦੇ ਸਹਿਯੋਗੀ ਇਨੈਲੋ ਦੇ ਏਲਨਾਬਾਦ ਤੋਂ ਉਮੀਦਵਾਰ ਅਭੈ ਚੌਟਾਲਾ ਨੂੰ ਜਿੱਤ ਮਿਲੀ। ਹਰਿਆਣਾ 'ਚ ਸਰਕਾਰ ਗਠਨ ਲਈ ਜੇ.ਜੇ.ਪੀ. (ਜਨਨਾਇਕ ਜਨਤਾ ਦਲ) ਅਤੇ ਭਾਜਪਾ ਨੂੰ ਨਾਲ ਲਿਆਉਣ 'ਚ ਕਥਿਤ ਰੂਪ ਨਾਲ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਬਾਦਲ ਨੇ ਕਿਹਾ ਕਿ ਭਾਜਪਾ-ਜੇ.ਜੇ.ਪੀ. ਗਠਜੋੜ ਰਾਜ ਦੇ ਭਵਿੱਖ ਲਈ ਚੰਗਾ ਹੈ। ਉਨ੍ਹਾਂ ਨੇ ਦੋਹਾਂ ਦਲਾਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ।