ਮਜੀਠਾ ਦੇ 6 ਵਾਰਡਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਪਾਰਟੀ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

Wednesday, Jan 27, 2021 - 02:15 AM (IST)

ਮਜੀਠਾ ਦੇ 6 ਵਾਰਡਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਪਾਰਟੀ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਮਜੀਠਾ, (ਸਰਬਜੀਤ ਵਡਾਲਾ)- ਪੰਜਾਬ ਵਿੱਚ ਹੋਣ ਵਾਲੀਆਂ ਨਗਰ ਕੌਂਸਲ ਚੋਣਾ ਸਬੰਧੀ ਅੱਜ ਵਿਧਾਨ ਸਭਾ ਹਲਕਾ ਮਜੀਠਾ ਨਾਲ ਸਬੰਧਤ ਨਗਰ ਕੌਂਸਲ ਮਜੀਠਾ ਤੋ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਆਪਣੇ ਬਾਕੀ ਰਹਿੰਦੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਗਿਆ। ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਹਿਲਾ ਸੱਤ ਵਾਰਡਾ ਤੋਂ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਵਲੋਂ ਅੱਜ ਪ੍ਰੈਸ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਧ ਬਾਦਲ ਅਤੇ ਲਖਬੀਰ ਸਿੰਘ ਲੋਧੀਨੰਗਲ ਵਿਧਾਇਕ ਜ਼ਿਲ੍ਹਾ ਅਬਜਰਵਰ ਅਮ੍ਰਿਤਸਰ ਵਲੋਂ ਨਗਰ ਕੌਂਸਲ ਮਜੀਠਾ ਦੀਆਂ ਬਾਕੀ ਰਹਿੰਦੀਆਂ 6 ਵਾਰਡਾ ਤੋਂ ਵੀ ਪਾਰਟੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ ਵਾਰਡ ਨੰਬਰ 1 (ਅਨੁਸੂਚਿਤ ਜਾਤੀ ਔਰਤ) ਤੋਂ ਮਨਜੀਤ ਕੌਰ ਪਤਨੀ ਸੋਹਣ ਲਾਲ, ਵਾਰਡ ਨੰਬਰ 2 (ਅਨੁਸੂਚਿਤ ਜਾਤੀ ਮਰਦ) ਤੋਂ ਸੁਰਜੀਤ ਸਿੰਘ ਪੁੱਤਰ ਮਲੂਕ ਸਿੰਘ, ਵਾਰਡ ਨੰਬਰ 3 (ਅਨੁਸੂਚਿਤ ਜਾਤੀ ਔਰਤ) ਤੋ ਪਰਮਜੀਤ ਕੌਰ ਪਤਨੀ ਮਹਿੰਦਰ ਸਿੰਘ, ਵਾਰਡ ਨੰਬਰ 4 (ਅਨੁਸੂਚਿਤ ਜਾਤੀ ਮਰਦ) ਤੋਂ ਸੁਰਜੀਤ ਸਿੰਘ ਲਾਡੀ ਪੁੱਤਰ ਲਖਵਿੰਦਰ ਸਿੰਘ, ਵਾਰਡ ਨੰਬਰ 6 (ਜਨਰਲ ਮਰਦ) ਤੋਂ ਦੁਰਗਾ ਦਾਸ ਪੁੱਤਰ ਧਰਮਪਾਲ ਅਤੇ ਵਾਰਡ ਨੰਬਰ 9 (ਜਨਰਲ ਔਰਤ) ਤੋ ਸੁਨੇਹਾ ਲਤਾ ਪਤਨੀ ਦਿਨੇਸ਼ ਚੋਪੜਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਊਮੀਦਵਾਰ ਐਲਾਨਿਆ ਗਿਆ ਹੈ। ਸ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਪਾਰਟੀ ਹਾਈ ਕਮਾਨ ਵਲੋਂ ਹਰੇਕ ਵਰਗ ਅਤੇ ਭਾਈਚਾਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਟੀ ਪ੍ਰਤੀ ਇਮਾਨਦਾਰ ਤੇ ਮਿਹਨਤੀ ਵਰਕਰਾਂ ਨੂੰ ਪਾਰਟੀ ਦੇ ਊਮੀਦਾਵਾਰ ਵਜੋ ਟਿਕਟਾ ਦੇ ਕੇ ਨਿਵਾਜਿਆ ਗਿਆ ਹੈ। 
 


author

Bharat Thapa

Content Editor

Related News