ਸ਼ਿਮਲਾ ‘ਨਿੱਘਾ’, ਆਦਮਪੁਰ ‘ਠੰਡਾ’

Wednesday, Dec 19, 2018 - 07:49 AM (IST)

ਸ਼ਿਮਲਾ ‘ਨਿੱਘਾ’, ਆਦਮਪੁਰ ‘ਠੰਡਾ’

ਚੰਡੀਗੜ੍ਹ, (ਏਜੰਸੀਆਂ)– ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਅਤੇ ਨਾਲ ਲੱਗਦੇ ਇਲਾਕਿਆਂ ’ਚ ਮੰਗਲਵਾਰ ਸੀਤ ਲਹਿਰ ਦਾ ਜ਼ੋਰ ਰਿਹਾ। ਮੌਸਮ ਵਿਭਾਗ ਮੁਤਾਬਕ  ਮੈਦਾਨੀ ਇਲਾਕੇ ਸ਼ਿਮਲਾ ਦੇ ਮੁਕਾਬਲੇ ਠੰਡੇ ਰਹੇ। ਜਿਥੇ ਸ਼ਿਮਲਾ ਵਰਗੇ ਸ਼ਹਿਰ ’ਚ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਉਥੇ ਜਲੰਧਰ ਨੇੜਲੇ ਆਦਮਪੁਰ  ’ਚ ਘੱਟੋ-ਘੱਟ ਤਾਪਮਾਨ ਇਕ ਡਿਗਰੀ ਸੈਲਸੀਅਸ ਸੀ। ਸ਼ਿਮਲਾ ‘ਨਿੱਘਾ’ ਸੀ ਤੇ ਆਦਮਪੁਰ ‘ਠੰਡਾ’।

 ਬਠਿੰਡਾ ਵਿਖੇ ਵੀ ਘੱਟੋ-ਘੱਟ ਤਾਪਮਾਨ ਇਕ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ, ਲੁਧਿਆਣਾ, ਹਿਸਾਰ ਅਤੇ ਹਲਵਾਰਾ ਵਿਖੇ ਘੱਟੋ-ਘੱਟ ਤਾਪਮਾਨ 3 ਡਿਗਰੀ ਦਰਜ ਕੀਤਾ ਗਿਆ।  ਜੰਮੂ-ਕਸ਼ਮੀਰ ਦੇ ਕਾਰਗਿਲ ਵਿਖੇ ਘੱਟੋ-ਘੱਟ ਤਾਪਮਾਨ ਮਨਫੀ 15.8 ਡਿਗਰੀ ਸੈਲਸੀਅਸ ਸੀ। 


Related News