ਸ਼ੀਤਲ ਅੰਗੁਰਾਲ ਨੇ ਰਿੰਕੂ ਦੇ 'ਆਪ' 'ਚ ਸ਼ਾਮਲ ਹੋਣ 'ਤੇ ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ ਕਹੀ ਇਹ ਗੱਲ

04/05/2023 7:47:58 PM

ਜਲੰਧਰ (ਵੈੱਬ ਡੈਸਕ) : ਸੁਸ਼ੀਲ ਰਿੰਕੂ ਦੇ 'ਆਪ' 'ਚ ਸ਼ਾਮਲ ਹੋਣ ਤੋਂ ਬਾਅਦ ਜਲੰਧਰ ਤੋਂ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ 'ਤੇ ਮੈਂ ਸੁਸ਼ੀਲ ਰਿੰਕੂ ਦਾ ਧੰਨਵਾਦ ਅਤੇ ਸਵਾਗਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ਰਿੰਕੂ ਦੇ ਆਉਣ ਨਾਲ ਆਮ ਆਦਮੀ ਪਾਰਟੀ ਦਾ ਪਰਿਵਾਰ ਵਧਿਆ ਹੈ ਤੇ ਇਹ ਹੋਰ ਅੱਗੇ ਵਧੇਗਾ। ਰਿੰਕੂ ਨੇ ਅਜਿਹੀ ਪਾਰਟੀ ਨੂੰ ਜੁਆਇਨ ਕੀਤਾ ਹੈ, ਜੋ ਦੇਸ਼ 'ਚ ਬੜੀਆਂ ਉੱਚੀਆਂ ਬੁਲੰਦੀਆਂ ਸਰ ਕਰ ਰਹੀ ਹੈ।

ਇਹ ਵੀ ਪੜ੍ਹੋ : 'ਆਪ' 'ਚ ਸ਼ਾਮਲ ਹੋਣ ਤੋਂ ਬਾਅਦ ਸੁਸ਼ੀਲ ਰਿੰਕੂ ਦਾ ਪਹਿਲਾ ਬਿਆਨ, ਜਾਣੋ ਕੀ ਕਿਹਾ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੀ ਟਿਕਟ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਜਿਸ ਨੂੰ ਵੀ ਟਿਕਟ ਦੇਵੇਗੀ, ਅਸੀਂ ਪਾਰਟੀ ਦੇ ਫ਼ੈਸਲੇ ਦੇ ਨਾਲ ਹਾਂ ਤੇ ਜਲੰਧਰ 'ਚ ਪਾਰਟੀ ਦਾ ਝੰਡਾ ਬੁਲੰਦ ਰੱਖਾਂਗੇ। ਪਾਰਟੀ ਦਾ ਕਿਸੇ ਵੀ ਫ਼ੈਸਲੇ ਦਾ ਵਿਰੋਧ ਨਹੀਂ ਕਰਾਂਗਾ। ਪਿਛਲੇ ਇਕ ਸਾਲ ਦੌਰਾਨ ਜਲੰਧਰ ਦਾ ਅਸੀਂ ਜੋ ਵਿਕਾਸ ਕੀਤਾ ਹੈ, ਉਸ ਨੂੰ ਦੇਖਦਿਆਂ ਲੋਕ ਸਭਾ ਜਲੰਧਰ ਦੀ ਇਹ ਸੀਟ ਅਸੀਂ ਜ਼ਰੂਰ ਜਿੱਤਾਂਗੇ।

ਇਹ ਵੀ ਪੜ੍ਹੋ : ਕਰਤਾਰਪੁਰ ਵਰਗਾ ਲਾਂਘਾ ਖੋਲ੍ਹਣ ਨਾਲ ਜੁੜੇ ਪ੍ਰਸਤਾਵ ਨੂੰ ਸਵੀਕਾਰ ਕਰਨ ਸਬੰਧੀ POK ਕਰ ਰਿਹਾ ਪੜਤਾਲ

ਜ਼ਿਕਰਯੋਗ ਹੈ ਕਿ ਜਲੰਧਰ ਵੈਸਟ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਰਿੰਕੂ ਨੂੰ ਫਗਵਾੜਾ ਦੀ ਐੱਲ. ਪੀ. ਯੂ. ਵਿਖੇ ਰੱਖੇ ਗਏ ਇਕ ਪ੍ਰੋਗਰਾਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ 'ਚ ਸ਼ਾਮਲ ਕੀਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News