ਚੋਣ ਪ੍ਰਚਾਰ ’ਚ ਚਮਕਿਆ ਸ਼ਾਲ ਦਾ ਸਟਾਇਲ, ਕੁੜਤੇ-ਪਜਾਮੇ ਨਾਲ ਮੈਚਿੰਗ ਸ਼ਾਲ ਲੈਣ ’ਚ ਸਿੱਧੂ ਸਭ ਤੋਂ ਅੱਗੇ (ਤਸਵੀਰਾਂ)

Friday, Jan 14, 2022 - 09:41 AM (IST)

ਚੰਡੀਗੜ੍ਹ (ਰਮਨਜੀਤ ਸਿੰਘ) - ਭਾਵੇਂ ਪੰਜਾਬ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ ਰਾਜਨੀਤਕ ਮਾਹੌਲ ਭਖਾਇਆ ਹੋਇਆ ਹੈ ਪਰ ਵੈਸਟਰਨ ਡਿਸਟਰਬੈਂਸ ਕਾਰਨ ਹੋਈ ਤਾਜ਼ਾ ਬਰਫਬਾਰੀ ਅਤੇ ਮੀਂਹ ਕਾਰਨ ਹੱਡ ਕੰਬਾਉਣ ਵਾਲੀਆਂ ਠੰਢੀਆਂ ਹਵਾਵਾਂ ਵੀ ਚੱਲ ਰਹੀਆਂ ਹਨ। ਅਜਿਹੇ ’ਚ ਰਾਜਨੇਤਾਵਾਂ ਨੇ ਵੀ ਭਾਰੀ-ਭਰਕਮ ਜੈਕੇਟਾਂ ਪਹਿਨਣ ਦੀ ਬਜਾਏ ਸ਼ਾਲ ਅਤੇ ਲੋਈ ਲੈਣ ਨੂੰ ਪਹਿਲ ਦੇਣੀ ਸ਼ੁਰੂ ਕੀਤੀ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ - ਭਿੱਖੀਵਿੰਡ ’ਚ ਵਾਰਦਾਤ : ਮਾਮੂਲੀ ਰੰਜਿਸ਼ ਨੂੰ ਲੈ ਕੇ ਹੋਏ ਝਗੜੇ ਦੌਰਾਨ ਚੱਲੀਆਂ ਗੋਲੀਆਂ, ਇਕ ਨੌਜਵਾਨ ਮੌਤ

PunjabKesari

ਹਾਲਾਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਈ ਲੈਣ ਦੇ ਸ਼ੌਕੀਨ ਹਨ। ਅਕਸਰ ਮੁੱਖ ਮੰਤਰੀ ਚੰਨੀ ਰਿਵਾਇਤੀ ਰੂਪ ਨਾਲ ਚੱਲਣ ਵਾਲੀ ਕ੍ਰੀਮ ਅਤੇ ਭੂਰੇ ਰੰਗ ਦੀ ਲੋਈ ਲੈਂਦੇ ਹੋਏ ਵਿਖਾਈ ਦਿੰਦੇ ਹਨ। ਉਨ੍ਹਾਂ ਦੇ ਹੀ ਸਾਥੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਚਟਕਦਾਰ ਰੰਗਾਂ ਵਾਲੇ ਪਠਾਨੀ ਕੁੜਤੇ-ਪਜਾਮੇ ਦੀ ਤਰ੍ਹਾਂ ਚਟਕਦਾਰ ਰੰਗਾਂ ਅਤੇ ਵੱਖ-ਵੱਖ ਪੈਟਰਨਾਂ ਦੇ ਸ਼ਾਲ ਲੈਣ ਦਾ ਸ਼ੌਕ ਰੱਖਦੇ ਹਨ। ਇਸੇ ਤਰ੍ਹਾਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਅਕਸਰ ਨਹੀਂ ਤਾਂ ਕਦੇ-ਕਦੇ ਲੋਈ ਲਏ ਹੋਏ ਜ਼ਰੂਰ ਨਜ਼ਰ ਆਉਂਦੇ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

PunjabKesari

ਅਮਿਤਾਭ ਬੱਚਨ ਨੂੰ ਵੀ ਗੂੜ੍ਹੇ ਰੰਗ ਦੇ ਸ਼ਾਲ ਪਸੰਦ :
ਪੰਜਾਬ ਕਾਂਗਰਸ ਦੇ ਪ੍ਰਧਾਨ, ਸਾਬਕਾ ਕ੍ਰਿਕਟਰ, ਕੁਮੈਂਟੇਟਰ ਅਤੇ ਸਪੀਕਰ ਨਵਜੋਤ ਸਿੰਘ ਸਿੱਧੂ ਆਪਣੀ ਸ਼ਖਸੀਅਤ ਦੀ ਹੀ ਤਰ੍ਹਾਂ ਬੋਲਡ ਅਤੇ ਮੌਸਮ ਅਨੁਸਾਰ ਚਟਕੀਲੇ ਰੰਗ ਦੇ ਕੱਪੜੇ ਪਹਿਨਣ ਨੂੰ ਤਰਜੀਹ ਦਿੰਦੇ ਹਨ। ਫਿਰ ਚਾਹੇ ਉਨ੍ਹਾਂ ਨੇ ਪਠਾਨੀ ਕੁੜਤਾ-ਪਜਾਮਾ ਪਾਇਆ ਹੋਵੇ ਜਾਂ ਫਿਰ ਥ੍ਰੀ-ਪੀਸ ਸੂਟ। ਉਤੋਂ ਲੈਣ ਲਈ ਜੇਕਰ ਸ਼ਾਲ ਦੀ ਗੱਲ ਆਉਂਦੀ ਹੈ ਤਾਂ ਉਹ ਵੀ ਨਵਜੋਤ ਸਿੰਘ ਸਿੱਧੂ ਦੀ ਹੋਰ ਕੱਪੜਿਆਂ ਦੀ ਪਸੰਦ ਦੇ ਮੁਤਾਬਕ ਬੋਲਡ ਕਲਰ ਦੇ ਹੀ ਹਨ। ਇਸ ਦੇ ਨਾਲ ਹੀ ਸਿੱਧੂ ਇਸ ਗੱਲ ਦਾ ਵੀ ਖਿਆਲ ਰੱਖਦੇ ਹਨ ਕਿ ਸ਼ਾਲ ਉਨ੍ਹਾਂ ਦੇ ਕੁੜਤੇ ਅਤੇ ਪੱਗ ਦੇ ਰੰਗ ਨਾਲ ਕੰਟਰਾਸਟ ਮੈਚ ਕਰਦਾ ਹੋਵੇ ਅਤੇ ਸਿੱਧੂ ਨਾਲ ਹੀ ਸ਼ਾਲ ਦੇ ਬੇਸ ਕਲਰ ਨਾਲ ਮੈਚ ਕਰਦੀ ਹੋਈ ਫਿਫਟੀ ਵੀ ਪੱਗ ਦੇ ਹੇਠਾਂ ਬੰਨ੍ਹਣਾ ਨਹੀਂ ਭੁੱਲਦੇ। 

ਪੜ੍ਹੋ ਇਹ ਵੀ ਖ਼ਬਰ - ਭਵਾਨੀਗੜ੍ਹ : ਸ਼ਹੀਦਾਂ ਦੀ ਬਣੀ ਸਮਾਧ ’ਤੇ ਪਏ ਗੁਟਕਾ ਸਾਹਿਬ ਦੀ ਬੇਅਦਬੀ, ਗੋਲਕ ਤੋੜਨ ਦੀ ਵੀ ਕੀਤੀ ਕੋਸ਼ਿਸ਼

PunjabKesari

ਮਹਿੰਗੇ ਸ਼ਾਲ ਦੇ ਸ਼ੌਕੀਨ ਸਿੱਧੂ
ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਇਹ ਸ਼ਾਲ ਕਾਫ਼ੀ ਮਹਿੰਗੇ ਵੀ ਹੁੰਦੇ ਹਨ। ਇਨ੍ਹਾਂ ’ਚੋਂ ਕਈ ਤਾਂ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਦੇਸ਼-ਵਿਦੇਸ਼ ’ਚ ਰਹਿਣ ਵਾਲੇ ਦੋਸਤਾਂ ਵਲੋਂ ਤੋਹਫ਼ੇ ਵਜੋਂ ਭੇਟ ਵੀ ਕੀਤੇ ਗਏ ਹਨ। ਇਨ੍ਹਾਂ ’ਚ ਨਾ ਸਿਰਫ਼ ਕਸ਼ਮੀਰੀ, ਪਾਕਿਸਤਾਨੀ ਸਗੋਂ ਪੰਜਾਬੀ ਫੁਲਕਾਰੀ ਦੇ ਸ਼ਾਲ ਵੀ ਸ਼ਾਮਲ ਹੈ। ਨਵਜੋਤ ਸਿੰਘ ਸਿੱਧੂ ਦੀ ਹੀ ਤਰ੍ਹਾਂ ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਨੂੰ ਵੀ ਗੂੜ੍ਹੇ ਰੰਗਾਂ ਦੇ ਸ਼ਾਲ ਲੈਂਦੇ ਹੋਏ ਵੇਖਿਆ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਪਿਓ ’ਤੇ ਕੀਤਾ ਹਮਲਾ, ਵੱਢਿਆ ਗੁੱਟ

PunjabKesari

ਧਾਰਮਿਕ ਚਿੰਨ੍ਹ ਵਾਲੀ ਸ਼ਾਲ ’ਤੇ ਹੋ ਚੁੱਕਿਆ ਵਿਵਾਦ
ਅਜਿਹਾ ਨਹੀਂ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸ਼ਾਲ ਲੈਣ ਦੇ ਸਟਾਇਲ ਨਾਲ ਉਨ੍ਹਾਂ ਨੂੰ ਸਿਰਫ਼ ਤਾਰੀਫ਼ਾਂ ਹੀ ਮਿਲਦੀਆਂ ਰਹੀਆਂ ਹੋਣ, ਸਗੋਂ ਇਕ ਸ਼ਾਲ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਸਬੱਬ ਵੀ ਬਣ ਚੁੱਕੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਰੈਂਕ ਤੋਂ ਅਸਤੀਫ਼ਾ ਦੇ ਕੇ ਰਾਜਨੀਤੀ ਤੋਂ ਦੂਰ ਰਹਿਣ ਦੇ ਸਮੇਂ ਦਸੰਬਰ, 2020 ’ਚ ਨਵਜੋਤ ਸਿੰਘ ਸਿੱਧੂ ਨੇ ਸਿੱਖ ਧਰਮ ਦੇ ਧਾਰਮਿਕ ਚਿੰਨ੍ਹ ਵਾਲੀ ਸ਼ਾਲ ਲਈ ਸੀ। ਇਸ ਕਾਰਨ ਕਈ ਧਾਰਮਿਕ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਅਣਜਾਣੇ ’ਚ ਹੋਈ ਗਲਤੀ ਲਈ ਮੁਆਫ਼ੀ ਵੀ ਮੰਗਣੀ ਪਈ ਸੀ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ ’ਚ ਆਉਣਗੇ 1-1 ਹਜ਼ਾਰ ਰੁਪਏ

PunjabKesari

ਚੰਨੀ ਦਾ ਵੀ ਰਿਹਾ ਹੈ ਲੋਈ ਲੈਣ ਦਾ ਸਟਾਇਲ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਕਸਰ ਹੀ ਸਰਦੀਆਂ ਦੇ ਮੌਸਮ ’ਚ ਲੋਈ ਲਏ ਹੋਏ ਵੇਖਿਆ ਜਾ ਸਕਦਾ ਹੈ। ਮੁੱਖ ਮੰਤਰੀ ਜ਼ਿਆਦਾਤਰ ਕ੍ਰੀਮ ਕਲਰ ਦੀ ਜਾਂ ਹਲਕੇ ਭੂਰੇ ਕਲਰ ਦੀ ਲੋਈ ਲੈਣਾ ਹੀ ਪਸੰਦ ਕਰਦੇ ਹਨ ਅਤੇ ਉਸ ਨੂੰ ਵੀ ਬਿਲਕੁਲ ਦੇਸੀ ਸਟਾਇਲ ਨਾਲ ਲੈਂਦੇ ਹਨ। ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤਕਨੀਕੀ ਸਿੱਖਿਆ ਮੰਤਰੀ ਦੇ ਤੌਰ ’ਤੇ ਚਰਨਜੀਤ ਸਿੰਘ ਚੰਨੀ ਵਲੋਂ ਲੋਈ ਲੈ ਕੇ ਵਿਧਾਨ ਸਭਾ ਪੁੱਜਣ ਕਾਰਨ ਕਈ ਤਰ੍ਹਾਂ ਦੀਆਂ ਚਰਚਾਵਾਂ ਨੂੰ ਵੀ ਜਨਮ ਮਿਲਿਆ ਸੀ ਅਤੇ ਉਨ੍ਹਾਂ ਦੇ ਲੋਈ ਲੈਣ ਨੂੰ ਲੈ ਕੇ ਟੋਟਕੇ ਦੇ ਨਾਲ ਵੀ ਜੋੜਿਆ ਗਿਆ ਸੀ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸੇ ਵੀ ਤਰ੍ਹਾਂ ਦੀਆਂ ਚਰਚਾਵਾਂ ਨੂੰ ਅਹਿਮੀਅਤ ਨਾ ਦਿੰਦਿਆਂ ਇਸ ਵਾਰ ਦੀ ਸਰਦੀ ਸ਼ੁਰੂ ਹੁੰਦੇ ਹੀ ਫਿਰ ਤੋਂ ਲੋਈ ਲੈਣ ਦੀ ਸ਼ੂਰੁਆਤ ਕਰ ਦਿੱਤੀ ਸੀ।

PunjabKesari

ਵੜਿੰਗ ਅਤੇ ਨਾਗਰਾ ਵੀ ਲੋਈ ਲੈਣ ਦੇ ਸ਼ੌਕੀਨ
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਲੋਈ ਲੈਣ ਦੇ ਸ਼ੌਕੀਨ ਹਨ ਪਰ ਉਹ ਕਦੇ-ਕਦੇ ਹੀ ਲੋਈ ਲੈਂਦੇ ਹਨ। ਰਾਜਾ ਵੜਿੰਗ ਨੂੰ ਅਕਸਰ ਹਲਕੇ ਭੂਰੇ ਰੰਗ ਦੀ ਲੋਈ ’ਚ ਵੇਖਿਆ ਗਿਆ ਹੈ। ਹਾਲ ਹੀ ’ਚ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਮਾਮਲੇ ਸਬੰਧੀ ਅੰਮਿ੍ਤਸਰ ਦੇ ਇਕ ਹੋਟਲ ’ਚ ਮਿਲਣ ਪੁੱਜੇ ਸਨ ਉਦੋਂ ਵੀ ਰਾਜਾ ਵੜਿੰਗ ਨੇ ਹਲਕੇ ਭੂਰੇ ਰੰਗ ਦੀ ਲੋਈ ਲਈ ਹੋਈ ਸੀ। ਕੁਲਜੀਤ ਸਿੰਘ ਨਾਗਰਾ ਦਾ ਕ੍ਰੀਮ ਕਲਰ ਨਾਲ ਲਗਾਅ ਜ਼ਿਆਦਾ ਵਿਖਾਈ ਦਿੰਦਾ ਹੈ, ਜਿਸ ਨੂੰ ਕਿ ਸਫ਼ੇਦ ਰੰਗ ਦੇ ਕੁੜਤੇ-ਪਜਾਮੇ ਦੇ ਨਾਲ ਲਿਆ ਜਾਂਦਾ ਹੈ। ਇਸੇ ਤਰ੍ਹਾਂ ਪੰਜਾਬ ਦੇ ਮੰਤਰੀ ਰਾਣਾ ਗੁਰਜੀਤ ਸਿੰਘ, ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੀ ਕਦੇ-ਕਦੇ ਲੋਈ ਜਾਂ ਸ਼ਾਲ ਲਈ ਦਿਖਾਈ ਦੇ ਜਾਂਦੇ ਹਨ।

PunjabKesari


rajwinder kaur

Content Editor

Related News