ਸਪਾ ਸੈਂਟਰ 'ਚ ਕੁੜੀ ਤੋਂ ਕਰਵਾਉਂਦੇ ਸੀ ਜਿਸਮ ਫਿਰੋਸ਼ੀ ਦਾ ਧੰਦਾ, ਮਾਸੀ ਤੇ ਜੀਜੇ ਨੇ ਖੇਡੀ ਗੰਦੀ ਖੇਡ

Monday, Jul 18, 2022 - 10:59 AM (IST)

ਸਪਾ ਸੈਂਟਰ 'ਚ ਕੁੜੀ ਤੋਂ ਕਰਵਾਉਂਦੇ ਸੀ ਜਿਸਮ ਫਿਰੋਸ਼ੀ ਦਾ ਧੰਦਾ, ਮਾਸੀ ਤੇ ਜੀਜੇ ਨੇ ਖੇਡੀ ਗੰਦੀ ਖੇਡ

ਚੰਡੀਗੜ੍ਹ (ਸੁਸ਼ੀਲ) : ਮਨੀਮਾਜਰਾ ਸਥਿਤ ਸਪਾ ਸੈਂਟਰ 'ਚ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਿਲਾਸਪੁਰ ਦੀ ਕੁੜੀ ਤੋਂ ਜ਼ਬਰਦਸਤੀ ਦੇਹ ਵਪਾਰ ਕਰਵਾਇਆ ਜਾ ਰਿਹਾ ਸੀ। ਕੁੜੀ ਨੇ ਦੇਹ ਵਪਾਰ ਕਰਨ ਤੋਂ ਇਨਕਾਰ ਕੀਤਾ ਤਾਂ ਮਾਸੀ ਅਤੇ ਜੀਜੇ ਨੇ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ। ਪੀੜਤ ਕੁੜੀ ਨਾਲ ਸਪਾ ਸੈਂਟਰ 'ਚ ਆਏ ਕਈ ਲੋਕਾਂ ਨੇ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਕੁੜੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮਨੀਮਾਜਰਾ ਥਾਣਾ ਪੁਲਸ ਨੇ ਅੰਬਾਲਾ ਦੇ ਕੁੰਜ ਬਿਹਾਰ ਨਿਵਾਸੀ ਸਿਮਰਨ, ਰੂਦਲ ਸਾਹਨੀ ਅਤੇ ਪੰਚਕੂਲਾ ਸਥਿਤ ਐੱਮ. ਡੀ. ਸੀ. ਨਿਵਾਸੀ ਹਿਤੇਸ਼ ਉਰਫ਼ ਹਨੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ ਦੇ ਵਿਧਾਇਕਾਂ ਲਈ ਰਿਹਾਇਸ਼ ਲੱਭਣਾ ਬਣਿਆ ਚੁਣੌਤੀ, ਨਵੇਂ ਫਲੈਟ ਖ਼ਰੀਦੇਗੀ ਸਰਕਾਰ

ਪੁਲਸ ਹੁਣ ਮੁਲਜ਼ਮਾਂ ਤੋਂ ਪਤਾ ਕਰ ਰਹੀ ਹੈ ਕਿ ਸਪਾ ਸੈਂਟਰ ਦੇ ਅੰਦਰ ਪੀੜਤਾ ਨਾਲ ਕਿਹੜੇ-ਕਿਹੜੇ ਗਾਹਕਾਂ ਨੇ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਸਪਾ ਸੈਂਟਰ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਜ਼ਬਤ ਕਰ ਲਈ ਹੈ। ਪੀੜਤਾ ਨੂੰ ਫੁਟੇਜ ਦਿਖਾ ਕੇ ਜਬਰ-ਜ਼ਿਨਾਹ ਕਰਨ ਵਾਲੇ ਗਾਹਕਾਂ ਦੀ ਪਛਾਣ ਕੀਤੀ ਜਾਵੇਗੀ। ਪੀੜਤ ਕੁੜੀ ਨੇ ਪੁਲਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਉਹ ਬੇਰੁਜ਼ਗਾਰ ਸੀ। ਉਸ ਦੀ ਮਾਸੀ ਸਿਮਰਨ ਅਤੇ ਜੀਜਾ ਰੂਦਲ ਨੇ ਗੰਦੀ ਖੇਡ ਖੇਡਦਿਆਂ ਉਸ ਨੂੰ ਜ਼ਬਰਦਸਤੀ ਮਨੀਮਾਜਰਾ ਸਥਿਤ ਸਪਾ ਸੈਂਟਰ 'ਚ ਲਿਆਂਦਾ। ਉਨ੍ਹਾਂ ਨੇ ਉਸ ਨੂੰ ਜ਼ਬਰਦਸਤੀ ਗਾਹਕਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਕਿਹਾ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਲਿਓ ਸਾਵਧਾਨ! ਹੁਣ ਮੋਬਾਇਲਾਂ 'ਤੇ ਆਉਣਗੇ ਚਲਾਨ ਦੇ ਮੈਸਜ

ਉਨ੍ਹਾਂ ਨੇ ਧਮਕੀ ਦਿੱਤੀ ਕਿ ਉਹ ਗਾਹਕਾਂ ਨਾਲ ਸਬੰਧ ਨਹੀਂ ਬਣਾਵੇਗੀ ਤਾਂ ਉਸ ਨੂੰ ਉਹ ਜਾਨੋਂ ਮਾਰ ਦੇਣਗੇ। ਪੀੜਤਾ ਨੇ ਦੱਸਿਆ ਕਿ ਉਸ ਦੇ ਨਾਲ ਗਾਹਕਾਂ ਨੇ ਸਰੀਰਕ ਸਬੰਧ ਬਣਾਏ ਅਤੇ ਉਸ ਦੇ ਬਦਲੇ 'ਚ ਮੋਟੀ ਰਕਮ ਸਪਾ ਮਾਲਕ ਸਮੇਤ ਹੋਰ ਲੋਕਾਂ ਨੇ ਲਈ ਹੈ। ਪੀੜਤਾ ਦੀ ਸ਼ਿਕਾਇਤ ਮਿਲਦਿਆਂ ਹੀ ਡੀ. ਐੱਸ. ਪੀ. ਐੱਸ. ਪੀ. ਐੱਸ. ਸੋਂਧੀ ਨੇ ਸਪਾ ਸੈਂਟਰ ’ਤੇ ਪੁਲਸ ਟੀਮ ਨਾਲ ਛਾਪਾ ਮਾਰਿਆ।  ਸਪਾ ਸੈਂਟਰ 'ਚ ਮਸਾਜ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਵੀ ਚੱਲਦਾ ਸੀ।

ਇਹ ਵੀ ਪੜ੍ਹੋ : 'ਸੁਖਨਾ ਝੀਲ' ਦਾ ਫਲੱਟ ਗੇਟ ਖੋਲ੍ਹਦੇ ਹੀ ਟ੍ਰੈਫਿਕ ਕੀਤਾ ਡਾਇਵਰਟ, ਕਈ ਜਗ੍ਹਾ ਪੁਲ ਉੱਪਰੋਂ ਲੰਘਿਆ ਪਾਣੀ (ਤਸਵੀਰਾਂ)
ਮਸਾਜ ਦੇ ਨਾਂ ’ਤੇ ਚੱਲ ਰਿਹੈ ਦੇਹ ਵਪਾਰ ਦਾ ਧੰਦਾ
ਚੰਡੀਗੜ੍ਹ ਦੇ ਜ਼ਿਆਦਾਤਰ ਸਪਾ 'ਚ ਮਸਾਜ ਦੇ ਨਾਂ ’ਤੇ ਦੇਹ ਵਪਾਰ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ ਪਰ ਚੰਡੀਗੜ੍ਹ ਪੁਲਸ ਕੁੱਝ ਨਹੀਂ ਕਰਦੀ। ਬੀਟ ਸਟਾਫ਼ ਅਤੇ ਥਾਣਾ ਪੁਲਸ ਇਨ੍ਹਾਂ ਮਸਾਜ ਪਾਰਲਰਾਂ ਤੋਂ ਹਰ ਮਹੀਨੇ ਪੈਸੇ ਲੈ ਕੇ ਕੁੱਝ ਨਹੀਂ ਕਰਦੀ। ਮਨੀਮਾਜਰਾ ਸਥਿਤ ਐੱਨ. ਏ. ਸੀ. 'ਚ ਦੋ ਦਰਜ਼ਨ ਤੋਂ ਜ਼ਿਆਦਾ ਸਪਾ ਜ਼ੋਰਾਂ ਨਾਲ ਚੱਲ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਸੈਕਟਰਾਂ 'ਚ ਮਸਾਜ ਪਾਰਲਰ 'ਚ ਕੁੜੀਆਂ ਤੋਂ ਦੇਹ ਵਪਾਰ ਕਰਵਾਇਆ ਜਾਂਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News