ਸਕੂਲ ਦੇ ਬਾਥਰੂਮ 'ਚ ਬੱਚੇ ਨਾਲ ਗੰਦੀ ਹਰਕਤ ਕਰਦਾ ਸੀ ਗਾਰਡ, ਮਾਪਿਆਂ ਅੱਗੇ ਇੰਝ ਖੁੱਲ੍ਹਿਆ ਭੇਤ

Tuesday, Oct 13, 2020 - 08:45 AM (IST)

ਸਕੂਲ ਦੇ ਬਾਥਰੂਮ 'ਚ ਬੱਚੇ ਨਾਲ ਗੰਦੀ ਹਰਕਤ ਕਰਦਾ ਸੀ ਗਾਰਡ, ਮਾਪਿਆਂ ਅੱਗੇ ਇੰਝ ਖੁੱਲ੍ਹਿਆ ਭੇਤ

ਦੇਵੀਗੜ੍ਹ (ਭੁਪਿੰਦਰ) : ਪਿੰਡ ਛੰਨਾ ਮੌੜ ਦੇ ਦੂਜੀ ਜਮਾਤ ਦੇ 5 ਸਾਲਾ ਮਾਸੂਮ ਬੱਚੇ ਨਾਲ ਸਕੂਲ ਗਾਰਡ ਵੱਲੋਂ ਬਦਫ਼ੈਲੀ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਜੁਲਕਾਂ ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Navaratri 2020 : 'ਮਾਤਾ ਵੈਸ਼ਨੋ ਦੇਵੀ' ਦੇ ਭਗਤਾਂ ਲਈ ਖ਼ੁਸ਼ਖ਼ਬਰੀ, ਰੋਜ਼ਾਨਾ ਇੰਨੇ ਸ਼ਰਧਾਲੂ ਕਰ ਸਕਣਗੇ ਦਰਸ਼ਨ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਛੰਨਾ ਮੋੜ ਦੇ ਇਕ ਦੂਜੀ ਜਮਾਤ ਦੇ ਬੱਚੇ ਸ਼ਾਮ (ਕਾਲਪਨਿਕ ਨਾਮ) ਦੇ ਮਾਪਿਆਂ ਨੇ ਜੁਲਕਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਤਾਲਾਬੰਦੀ ਦੌਰਾਨ ਜਦੋਂ ਉਨ੍ਹਾਂ ਦਾ ਬੱਚਾ ਸਕੂਲ ’ਚ ਸ਼ਾਮ ਨੂੰ ਗੇਮ ਖੇਡਣ ਜਾਂਦਾ ਸੀ ਤਾਂ ਗਾਰਡ ਪ੍ਰਭਜੋਤ ਸਿੰਘ ਪਿੰਡ ਭੰਬੂਆਂ ਬੱਚੇ ਨੂੰ ਬਾਥਰੂਮ ’ਚ ਲਿਜਾ ਕੇ ਉਸ ਨਾਲ ਕੁਕਰਮ ਕਰਦਾ ਰਿਹਾ ਹੈ।

ਇਹ ਵੀ ਪੜ੍ਹੋ : ਬੁਰੀ ਖ਼ਬਰ : 'ਪੰਜਾਬ' 'ਚ 'ਬਲੈਕ ਆਊਟ' ਦੀ ਸੰਭਾਵਨਾ, ਬਚਿਆ ਸਿਰਫ 3 ਦਿਨਾਂ ਦਾ ਕੋਲਾ

ਮਾਪਿਆਂ ਅਨੁਸਾਰ ਬੱਚੇ ਨਾਲ ਮਾੜੀ ਹਰਕਤ ਕੀਤੇ ਜਾਣ ਦਾ ਉਨ੍ਹਾਂ ਨੂੰ ਉਦੋਂ ਪਤਾ ਲੱਗਿਆ, ਜਦੋਂ ਬੱਚੇ ਨੇ ਸਕੂਲ ’ਚ ਦਾਖ਼ਲਾ ਲੈਣ ਤੋਂ ਮਨ੍ਹਾਂ ਕਰ ਦਿੱਤਾ ਅਤੇ ਆਪਣੇ ਨਾਲ ਹੁੰਦੀ ਰਹੀ ਮਾੜੀ ਹਰਕਤ ਦੀ ਸਾਰੀ ਕਹਾਣੀ ਦੱਸੀ।

ਇਹ ਵੀ ਪੜ੍ਹੋ : ਰਾਹੁਲ ਦੀ ਪੰਜਾਬ ਫੇਰੀ ਕਾਰਨ ਮੁਸੀਬਤ 'ਚ 'ਕਾਂਗਰਸ', ਕੈਪਟਨ ਅੱਗੇ ਖੜ੍ਹੀ ਹੋਈ ਵੱਡੀ ਚੁਣੌਤੀ

ਥਾਣਾ ਜੁਲਕਾਂ ਦੇ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਬੱਚੇ ਦੇ ਪਿਤਾ ਦੀ ਸ਼ਿਕਾਇਤ ’ਤੇ ਪ੍ਰਭਜੋਤ ਸਿੰਘ ਖ਼ਿਲਾਫ਼ ਧਾਰਾ-377 ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 


author

Babita

Content Editor

Related News