ਟਾਂਡਾ ਦੇ ਨੌਜਵਾਨ ਸਤਨਾਮ ਸਿੰਘ ਬਣਿਆ ਜੱਜ, ਰੌਸ਼ਨ ਕੀਤਾ ਪੰਜਾਬ ਦਾ ਨਾਂ
Thursday, Oct 12, 2023 - 05:05 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿੰਡ ਬੈਂਚ ਬਾਜਾ ਦਾ ਨੌਜਵਾਨ ਸੰਘਰਸ਼ ਭਰੀ ਜ਼ਿਦਗੀ ਵਿੱਚੋਂ ਸਖ਼ਤ ਮਿਹਨਤ ਕਰਕੇ ਜੱਜ ਬਣਿਆ ਹੈ। ਪੰਜਾਬ ਸਿਵਲ ਸਰਵਿਸਜ਼ ਜੁਡੀਸ਼ਰੀ ਦੇ ਨਤੀਜੇ ਵਿਚ ਸਫ਼ਲਤਾ ਹਾਸਲ ਕਰਕੇ ਜੱਜ ਬਣੇ ਸਤਨਾਮ ਸਿੰਘ ਪੁੱਤਰ ਲੇਟ ਮਲਕੀਤ ਸਿੰਘ ਨੂੰ ਅੱਜ ਪਿੰਡ ਵਾਸੀਆਂ ਦੇ ਨਾਲ ਨਾਲ ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ ਸਮੇਤ ਵੱਖ-ਵੱਖ ਹਸਤੀਆਂ ਨੇ ਮਿਲ ਕੇ ਸ਼ੁਭਕਾਮਨਾਵਾ ਦਿੱਤੀਆਂ ਹਨ। ਮਿਡਲ ਕਲਾਸ ਪਰਿਵਾਰ ਨਾਲ ਸੰਬੰਧਤ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੀ ਇਸ ਸਫ਼ਲਤਾ ਪਿੱਛੇ ਉਸ ਦੀ ਮਿਹਨਤ ਨਾਲੋਂ ਵੀ ਜ਼ਿਆਦਾ ਯੋਗਦਾਨ ਉਸ ਦੇ ਮਾਰਗ ਦਰਸ਼ਕ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਕੀਲ ਗੁਰਿੰਦਰਪਾਲ ਸਿੰਘ ਦਾ ਹੈ, ਜਿਨ੍ਹਾਂ ਦੀ ਬਦੋਲਤ ਉਹ ਇਸ ਮੁਕਾਮ ਤੱਕ ਪਹੁੰਚ ਸਕਿਆ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸਮਾਣਾ ਦੇ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਸੀ ਇਕਲੌਤਾ ਪੱਤ
ਉਸ ਨੇ ਦੱਸਿਆ ਕਿ ਸੇਂਟ ਸੋਲਜਰ ਕਾਲਜ ਤੋਂ ਲਾਅ ਦੀ ਡਿਗਰੀ ਕਰਨ ਉਪਰੰਤ 2019 ਤੋਂ ਉਹ ਐਡਵੋਕੇਟ ਗੁਰਿੰਦਰਪਾਲ ਸਿੰਘ ਕੋਲ ਰਹਿ ਕੇ ਹੀ ਇਸ ਪ੍ਰੀਖਿਆ ਲਈ ਤਿਆਰੀ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਜਿੱਥੇ ਉਸ ਦੇ ਨਾਲ ਨਾਲ ਅਨੇਕਾਂ ਜ਼ਰੂਰਤਮੰਦ ਪਰਿਵਾਰਾਂ ਦੇ ਨਾਲ ਸੰਬੰਧਤ ਨੌਜਵਾਨਾਂ ਨੂੰ ਐਡਵੋਕੇਟ ਗੁਰਿੰਦਰ ਪਾਲ ਸਿੰਘ ਨੇ ਖ਼ੁਦ ਖ਼ਰਚਾ ਕਰਕੇ ਇਸ ਪ੍ਰੀਖਿਆ ਲਈ ਤਿਆਰ ਕੀਤਾ ਅਤੇ ਇਸ ਪ੍ਰੀਖਿਆ ਵਿਚ ਸਫ਼ਲ ਰਹੇ ਉਨ੍ਹਾਂ ਦੇ 13 ਸਟੂਡੈਂਟਸ ਵਿੱਚੋਂ ਉਹ ਵੀ ਇਕ ਖ਼ੁਸ਼ ਕਿਸਮਤ ਹੈ।
ਇਸ ਮੌਕੇ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਸਫ਼ਲਤਾ ਲਈ ਉਸ ਦੀ ਮਾਤਾ ਅਮਨਦੀਪ ਕੌਰ, ਭਰਾਵਾਂ ਜਸਵਿੰਦਰ ਸਿੰਘ ਮਨੀ ਅਤੇ ਭੁਪਿੰਦਰ ਸਿੰਘ ਦਾ ਸਾਥ ਬੇਹੱਦ ਅਹਿਮ ਰਿਹਾ ਹੈ। ਇਸ ਮੌਕੇ ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਨੇ ਮਿਆਣੀ ਨੇ ਜੱਜ ਬਣੇ ਸਤਨਾਮ ਸਿੰਘ ਅਤੇ ਸਮੂਹ ਪਰਿਵਾਰ ਨੂੰ ਵਧਾਈ ਦਿੰਦਿਆਂ ਆਖਿਆ ਕਿ ਉਸ ਨੇ ਇਲਾਕੇ ਦਾ ਨਾਲ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ: ਵਿਆਹ ਦੇ ਬਹਾਨੇ ਕੁੜੀ ਦੀ ਰੋਲੀ ਪੱਤ, ਡਾਕਟਰ ਕੋਲ ਪੁੱਜਣ 'ਤੇ ਸਾਹਮਣੇ ਆਇਆ ਹੈਰਾਨੀਜਨਕ ਸੱਚ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en&pli=1
For IOS:- https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ