ਸਰਪੰਚਨੀ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਗੱਡੀ ''ਤੇ ਚਲਾਈਆਂ ਗੋਲੀਆਂ
Tuesday, Jun 30, 2020 - 11:55 AM (IST)
ਲੋਪੋਕੇ (ਸਤਨਾਮ) : ਸਰਹੱਦੀ ਪਿੰਡ ਚੱਕ ਮਿਸ਼ਰੀ ਖਾਂ ਦੀ ਮੌਜੂਦਾ ਸਰਪੰਚਨੀ ਬਲਵਿੰਦਰ ਕੌਰ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਉਨ੍ਹਾਂ ਦੀ ਗੱਡੀ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚ ਦੋ ਵਿਅਕਤੀਆਂ ਨੂੰ ਸੱਟਾ ਲੱਗੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਬਲਵਿੰਦਰ ਕੌਰ ਨੇ ਦੋਸ਼ ਲਗਾਉਂਦਿਆ ਕਿਹਾ ਕਿ ਮੇਰੇ ਪੁੱਤਰ ਅਤੇ ਪੋਤਰੇ ਗੱਡੀ 'ਤੇ ਸਵਾਰ ਹੋ ਕੇ ਲੋਪੋਕੇ ਤੋਂ ਪਿੰਡ ਵਾਪਸ ਆ ਰਹੇ ਸਨ ਤਾ ਪ੍ਰੀਤ ਨਗਰ ਵਿਖੇ ਗੁਰਪ੍ਰੀਤ ਸਿੰਘ ਜਿਸਦੀ ਸਾਡੇ ਨਾਲ ਪੁਰਾਣੀ ਰੰਜਿਸ਼ ਸੀ ਨੇ ਸਾਡੀ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਉਸਨੂੰ ਸ਼ੱਕ ਸੀ ਕਿ ਗੱਡੀ ਵਿਚ ਮੈਂ ਵੀ ਬੈਠੀ ਹਾਂ ਅਤੇ ਸਾਡੀ ਗੱਡੀ ਉਪਰ ਗੋਲੀਆਂ ਚਲਾÀੁਂਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਦੋਂ ਮੇਰੇ ਪੁੱਤਰ ਨੇ ਉਥੋਂ ਗੱਡੀ ਭਜਾ ਲਈ ਤਾਂ ਉਸਨੇ ਜਾਨੋਂ ਮਾਰਨ ਦੀ ਨੀਅਤ ਨਾਲ ਸਾਡੀ ਗੱਡੀ ਦਾ ਪਿੱਛਾ ਕਰਕੇ ਸਾਇਡ ਮਾਰ ਕੇ ਝੋਨੇ ਦੇ ਖੇਤਾ ਵਿਚ ਪਲਟਾ ਦਿੱਤਾ ਅਤੇ ਗੱਡੀ ਭਜਾ ਕੇ ਲੈ ਗਿਆ। ਇਸ ਸਬੰਧੀ ਥਾਣਾ ਲੋਪੋਕੇ ਵਿਖੇ ਦਰਖਾਸਤ ਦਿੱਤੀ ਗਈ ਇਸ ਸਬੰਧੀ ਪੁਲਸ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ।