ਸਰਪੰਚ ਨੇ ਸੋਸ਼ਲ ਮੀਡੀਆ 'ਤੇ ਪੁਲਸ ਅਧਿਕਾਰੀਆਂ ਨੂੰ ਬੋਲੀ ਮੰਦੀ ਸ਼ਬਦਾਵਲੀ
Sunday, Sep 11, 2022 - 10:07 AM (IST)

ਸਾਹਨੇਵਾਲ (ਜ. ਬ.) : ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਇਕ ਪਿੰਡ ਦਾ ਨੌਜਵਾਨ ਸਰਪੰਚ ਥਾਣਾ ਜਮਾਲਪੁਰ ਦੇ ਐੱਸ. ਐੱਚ. ਓ., ਚੌਂਕੀ ਰਾਮਗੜ੍ਹ ਦੇ ਇੰਚਾਰਜ, ਇਕ ਹੌਲਦਾਰ ਤੋਂ ਲੈ ਕੇ ਹਲਕਾ ਵਿਧਾਇਕ ਤੱਕ ਸਾਰਿਆਂ ਨੂੰ ਸ਼ਰੇਆਮ ਹੀ ਮੰਦੀ ਸ਼ਬਦਾਵਲੀ ਬੋਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਕੁੱਝ ਵੀਡੀਓਜ਼ ’ਚ ਉਕਤ ਨੌਜਵਾਨ ਸਰਪੰਚ ਲੜਾਈ-ਝਗੜੇ ਦੇ ਕਿਸੇ ਮਾਮਲੇ ’ਚ ਸੁਣਵਾਈ ਨਾ ਹੋਣ ਤੋਂ ਗੁੱਸੇ ’ਚ ਆ ਕੇ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਖ਼ਿਲਾਫ਼ ਕਥਿਤ ਤੌਰ ’ਤੇ ਪੈਸੇ ਲੈਣ ਤੋਂ ਬਾਅਦ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਾ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਵਿਰਾਸਤੀ ਇਮਾਰਤਾਂ ’ਤੇ ਲਾਏ ਜਾਣਗੇ ਸਾਈਨ ਬੋਰਡ, ਸੈਲਾਨੀਆਂ ਨੂੰ ਨਹੀਂ ਪਵੇਗੀ ਗਾਈਡ ਦੀ ਲੋੜ
ਉੱਥੇ ਹੀ ਹਲਕਾ ਵਿਧਾਇਕ, ਕਾਂਗਰਸ ਦੇ ਹਲਕਾ ਇੰਚਾਰਜ ਅਤੇ ਕਾਂਗਰਸ ਦੇ ਹੀ ਇਕ ਚੇਅਰਮੈਨ ਨੂੰ ਵੀ ਭੱਦੀ ਸ਼ਬਦਾਵਲੀ ਬੋਲ ਰਿਹਾ ਹੈ। ਤਾਜਪੁਰ ਰੋਡ ’ਤੇ ਸਥਿਤ ਇਕ ਪਿੰਡ ਦਾ ਨੌਜਵਾਨ ਸਰਪੰਚ ਥਾਣਾ ਮੁਖੀ, ਚੌਂਕੀ ਇੰਚਾਰਜ ਅਤੇ ਹੌਲਦਾਰ ਦਾ ਨਾਂ ਲੈ ਕੇ ਕਾਰਵਾਈ ਨਾ ਕਰਨ ਕਾਰਨ ਜਿੱਥੇ ਮੰਦੀ ਸ਼ਬਦਾਵਲੀ ਬੋਲ ਰਿਹਾ ਹੈ, ਉੱਥੇ ਹੀ ਭੜਕਾਊ ਅਤੇ ਹਿੰਸਕ ਗੱਲਾਂ ਵੀ ਜ਼ੋਰ-ਸ਼ੋਰ ਨਾਲ ਕਰ ਰਿਹਾ ਹੈ। ਖ਼ੁਦ ਨੂੰ ਐੱਸ. ਐੱਚ. ਓ., ਚੌਂਕੀ ਇੰਚਾਰਜ, ਵਿਧਾਇਕ ਅਤੇ ਚੇਅਰਮੈਨ ਤੋਂ ਵੀ ਉਪਰ ਦੱਸਦੇ ਹੋਏ ਮੰਦੀ ਸ਼ਬਦਾਵਲੀ ਬੋਲਦੇ ਹੋਏ ਸੱਚਾ ਪਰਚਾ ਨਾ ਕਰਨ ਦੀ ਗੱਲ ਕਰ ਰਿਹਾ ਹੈ। ਖ਼ੁਦ ਕਾਂਗਰਸ ਪਾਰਟੀ ਨਾਲ ਸਬੰਧਿਤ ਹੋਣ ਦੇ ਬਾਵਜੂਦ ਵੀ ਉਕਤ ਸਰਪੰਚ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਇਕ ਚੇਅਰਮੈਨ ਤੱਕ ਨੂੰ ਵੀ ਨਹੀਂ ਬਖਸ਼ ਰਿਹਾ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਰੇਤ ਤੇ ਬੱਜਰੀ ਨਾਲ ਭਰੇ ਵਾਹਨਾਂ ਤੋਂ ਰਾਇਲਟੀ ਤੇ ਪੈਨਲਟੀ ਵਸੂਲਣ ’ਤੇ ਹਾਈਕੋਰਟ ਦੀ ਰੋਕ
ਕੀ ਕਹਿਣੈ ਥਾਣਾ ਮੁਖੀ ਜਮਾਲਪੁਰ ਦਾ
ਇਸ ਪੂਰੇ ਘਟਨਾਕ੍ਰਮ ਦੇ ਸਬੰਧ ’ਚ ਥਾਣਾ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਘੁੰਮਣ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਸ ਝਗੜੇ ਦੀ ਸਰਪੰਚ ਗੱਲ ਕਰ ਰਿਹਾ ਹੈ, ਉਹ ਮਾਮੂਲੀ ਝਗੜਾ ਹੈ। ਜਦੋਂ ਥਾਣਾ ਮੁਖੀ ਨੂੰ ਸਰਪੰਚ ਵੱਲੋਂ ਕੀਤੀ ਜਾ ਰਹੀ ਮੰਦੀ ਸ਼ਬਦਾਵਲੀ 'ਤੇ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾ ਕਿਹਾ ਕਿ ਵੀਡੀਓ ’ਚ ਸਰਪੰਚ ਨੇ ਨਸ਼ਾ ਕੀਤਾ ਹੋਇਆ ਹੈ ਪਰ ਭੱਦੀ ਸ਼ਬਦਾਬਲੀ ਵਰਤਣ ’ਤੇ ਕਾਰਵਾਈ ਜ਼ਰੂਰ ਹੋਵੇਗੀ। ਪੁਲਸ ਵੱਲੋਂ ਸਰਪੰਚ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ