ਪਿੰਡ ਰਸਨਹੇੜੀ ''ਚ ਖੁਸ਼ੀ ਦਾ ਮਾਹੌਲ, ਸਰੋਜ ਕੌਰ ਬਣੀ ਸਰਪੰਚ
Wednesday, Oct 16, 2024 - 09:08 PM (IST)
ਮੋਹਾਲੀ (ਵੈੱਬ ਡੈਸਕ) - ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਰਸਨਹੇੜੀ, ਤਹਿਸੀਲ ਖਰੜ 'ਚ ਖੁਸ਼ੀ ਦਾ ਮਾਹੌਲ ਹੈ। ਸਰੋਜ ਕੌਰ ਪਤਨੀ ਹਰਚੰਦ ਸਿੰਘ ਨੇ ਪੰਚਾਇਤੀ ਚੋਣਾਂ ਵਿੱਚ 117 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੂੰ ਕੁੱਲ 220 ਵੋਟਾਂ ਹਾਸਿਲ ਹੋਈਆਂ ਹਨ। ਉਥੇ ਹੀ ਦੂਜੇ ਨੰਬਰ 'ਤੇ ਸਰਪੰਚੀ ਦੀ ਦੌੜ ਵਿੱਚ ਚਰਨਜੀਤ ਸਿੰਘ ਨੂੰ ਕੁੱਲ 103 ਵੋਟਾਂ ਮਿਲੀਆਂ, ਸ਼ੇਰ ਸਿੰਘ ਨੂੰ 86 ਵੋਟਾਂ ਅਤੇ ਚਰਨਜੀਤ ਸਿੰਘ ਪੁੱਤਰ ਜਨਕ ਸਿੰਘ ਨੂੰ 83 ਵੋਟਾਂ ਹਾਸਿਲ ਹੋਈਆਂ।
ਉੱਥੇ ਹੀ ਜੇਤੂ ਪੰਚ ਵਿੱਚ ਮਨਪ੍ਰੀਤ ਸਿੰਘ ਪੁੱਤਰ ਮਲਾਗਰ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤਰ ਸੁੱਖਵਿੰਦਰ ਸਿੰਘ, ਕਰਮਜੀਤ ਕੌਰ ਪਤਨੀ ਜਸਪ੍ਰੀਤ ਸਿੰਘ, ਸੁੱਖਵਿੰਦਰ ਕੌਰ ਪਤਨੀ ਕੇਸਰ ਸਿੰਘ ਅਤੇ ਰਣਜੀਤ ਕੌਰ ਪਤਨੀ ਸਤਿੰਦਰ ਪਾਲ ਸਿੰਘ ਦੇ ਨਾਂ ਸ਼ਾਮਿਲ ਹਨ।