ਪੰਜਾਬ: ਨੂੰਹ ਨੇ ਭਰਾ ਨਾਲ ਰਲ਼ ਕੇ ਮਾਰ''ਤੀ ਸੱਸ!

Friday, Aug 28, 2026 - 04:17 PM (IST)

ਪੰਜਾਬ: ਨੂੰਹ ਨੇ ਭਰਾ ਨਾਲ ਰਲ਼ ਕੇ ਮਾਰ''ਤੀ ਸੱਸ!

ਸੰਗਰੂਰ: ਸੰਗਰੂਰ ਪੁਲਸ ਨੇ ਮਹਿਲਾ ਦੇ ਕਤਲ ਮਾਮਲੇ ਵਿਚ ਉਸ ਦੀ ਨੂੰਹ, ਭਰਾ ਤੇ ਭਰਾ ਦੇ ਇਕ ਦੋਸਤ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨੋ ਮੁਲਜ਼ਮਾਂ ਨੇ ਪੁਲਸ ਅੱਗੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। 

ਜਾਣਕਾਰੀ ਮੁਤਾਬਕ, ਬਲਜੀਤ ਕੌਰ ਨਾਂ ਦੀ ਮਹਿਲਾ ਦੇ ਕਤਲ ਮਾਮਲੇ ਵਿਚ ਉਸ ਦੇ ਭਰਾ ਜਗਜੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਭੈਣ ਦਾ ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਉਸੇ ਦੀ ਨੂੰਹ ਨੇ ਹੀ ਕੀਤਾ ਹੈ। ਪੁਲਸ ਨੇ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕੀਤੀ। ਪੁਲਸ ਨੇ ਇਸ ਮਾਮਲੇ ਵਿਚ ਮ੍ਰਿਤਕਾ ਦੀ ਨੂੰਹ ਨੂਰ, ਉਸ ਦੇ ਭਰਾ ਗੁਰਵਿੰਦਰ ਸਿੰਘ ਉਰਫ਼ ਗੋਵਿੰਦ ਅਤੇ ਗੋਵਿੰਦ ਦੇ ਦੋਸਤ ਹਰਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਅਫ਼ਸਰਾਂ ਮੁਤਾਬਕ, ਤਿੰਨਾਂ ਮੁਲਜ਼ਮਾਂ ਨੇ ਪੁਛਗਿੱਛ ਦੌਰਾਨ ਕਤਲ ਦੀ ਗੱਲ ਕਬੂਲ ਕਰ ਲਈ ਹੈ।  ਪੁਲਸ ਵੱਲੋਂ ਤਿੰਨੇ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
 


author

Anmol Tagra

Content Editor

Related News