2 ਮਹੀਨਿਆਂ ਦੀ ਬੱਚੀ 'ਤੇ ਬੰਦੂਕ ਤਾਣ ਕੇ ਕੀਤੀ ਲੱਖਾਂ ਦੀ ਲੁੱਟ (ਵੀਡੀਓ)

Friday, Nov 30, 2018 - 12:48 PM (IST)

ਸੰਗਰੂਰ(ਪ੍ਰਿੰਸ)— ਸੰਗਰੂਰ ਦੇ ਮੰਡੀ ਅਹਿਮਦਗੜ੍ਹ 'ਚ ਘਰ ਵਿਚ ਦਾਖਲ ਹੋਏ ਚਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਘਰ ਦੇ ਮਾਲਕ ਵਿਜੈ ਕੁਮਾਰ ਨੇ ਦੱਸਿਆ ਕਿ ਲੁਟੇਰੇ ਘਰ ਦੇ ਨਾਲ ਬਣ ਰਹੀ ਨਵੀਂ ਇਮਾਰਤ ਦੀ ਬਾਲਕਨੀ ਰਾਹੀਂ ਦਾਖਲ ਹੋਏ ਸਨ। ਇਸ ਤੋਂ ਬਾਅਦ ਲੁਟੇਰਿਆਂ ਨੇ ਪਰਿਵਾਰ ਦੀ ਦੋ ਮਹੀਨਿਆਂ ਦੀ ਬੱਚੀ ਦੇ ਸਿਰ 'ਤੇ ਬੰਦੂਕ ਤਾਣ ਦਿੱਤੀ ਤੇ ਪਰਿਵਾਰਕ ਮੈਂਬਰਾਂ ਨੂੰ ਡਰਾ-ਧਮਕਾ ਕੇ ਅੱਧੇ ਘੰਟੇ 'ਚ ਘਰ ਨੂੰ ਲੁੱਟ ਕੇ ਫਰਾਰ ਹੋ ਗਏ।

ਪੁਲਸ ਦਾ ਕਹਿਣਾ ਹੈ ਕਿ ਲੁਟੇਰੇ ਕਰੀਬ 7 ਲੱਖ ਦੇ ਗਹਿਣੇ ਤੇ ਤਿੰਨ ਲੱਖ ਦੇ ਕਰੀਬ ਨਕਦੀ ਆਪਣੇ ਨਾਲ ਲੈ ਗਏ ਹਨ। ਪੁਲਸ ਲੁਟੇਰਿਆਂ ਦੀ ਭਾਲ ਲਈ ਫਾਰੈਂਸਿਕ ਟੀਮ ਦੀ ਸਹਾਇਤਾ ਲੈ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਲੁੱਟ ਦੌਰਾਨ ਗੋਲੀ ਵੀ ਚਲਾਈ ਸੀ।

 

 


cherry

Content Editor

Related News