ਸ਼੍ਰੀ ਹਨੂਮਾਨ ਜਨਮ ਮਹਾਉਤਸਵ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ
Saturday, Apr 20, 2019 - 04:08 AM (IST)
ਸੰਗਰੂਰ ( ਬੇਦੀ,ਯਾਦਵਿੰਦਰ, ਹਰਜਿੰਦਰ)-ਸਥਾਨਕ ਪ੍ਰਾਚੀਨ ਮੰਦਰ ਸ਼੍ਰੀ ਹਨੂਮਾਨ ਜੀ (ਸੰਕਟ ਮੋਚਨ) ਮੰਡੀ ਗਲੀ ਸੰਗਰੂਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 351ਵਾਂ ਸਥਾਪਨਾ ਦਿਵਸ ਅਤੇ ਸ਼੍ਰੀ ਹਨੂਮਾਨ ਜਨਮ ਮਹਾਉਤਸਵ ਬਡ਼ੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਅੱਜ ਮੰਦਰ ਵਿਖੇ ਸ਼੍ਰੀ ਰਾਮਾਇਣ ਜੀ ਦੇ ਪਾਠ ਆਰੰਭ ਕਰ ਕੇ ਕੀਤੀ ਗਈ, ਜਿਸ ’ਚ ਪੰਡਤ ਨਰੇਸ਼, ਰਮੇਸ਼ਵਰ ਅਤੇ ਜੈ ਦੇਵ ਜੀ ਨੇ ਮੰਤਰਾਂ ਦਾ ਜਾਪ ਕੀਤਾ। ਮਹੰਤ ਪੰਕਜ ਦਾਸ ਜੀ ਅਤੇ ਸਮੂਹ ਸੇਵਾਦਾਰਾਂ ਵੱਲੋਂ ਇਸ ਮੌਕੇ ’ਤੇ ਪੂਜਨ ਕਰਵਾਇਆ ਗਿਆ ਜਿਸ ’ਚ ਵਿਸ਼ੇਸ਼ ਤੌਰ ’ਤੇ ਦੀਪਕ ਗਰਗ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਵਿਧੀ ਅਤੇ ਸਤਿਕਾਰ ਨਾਲ ਸੀਤਾ ਰਾਮ ਸਹਿਤ ਪਰਿਵਾਰ ਦਾ ਪੂਜਨ ਕਰਵਾਇਆ ਗਿਆ। ਵਿਸ਼ੇਸ਼ ਤੌਰ ’ਤੇ ਜੈ ਜਵਾਲਾ ਸੇਵਾ ਸੰਮਤੀ ਦੇ ਚੇਅਰਮੈਨ ਅਤੇ ਸੂਬਾਈ ਸੀਨੀਅਰ ਸਿਟੀਜ਼ਨ ਪੈਨਸ਼ਨਰ ਆਗੂ ਰਾਜ ਕੁਮਾਰ ਅਰੋਡ਼ਾ ਵੀ ਹਾਜ਼ਰ ਸਨ। ਸ਼੍ਰੀ ਬਾਲਾ ਜੀ ਦੀ ਪਵਿੱਤਰ ਜੋਤ ਸਾਲਾਸਰ ਧਾਮ ਰਾਜਸਥਾਨ ਤੋਂ ਵੱਡੀ ਸ਼ਰਧਾ ਅਤੇ ਉਤਸ਼ਾਹ ਨਾਲ ਲਿਆਂਦੀ ਗਈ ਅਤੇ ਵਿਸ਼ਾਲ ਸ਼ੋਭਾ ਯਾਤਰਾ ਜਿਸ ’ਚ 350 ਜੋਡ਼ਿਆਂ ਵੱਲੋਂ ਪਗਡ਼ੀ ਅਤੇ ਝੰਡੇ ਲੈ ਕੇ ਤੇ ਸ਼੍ਰੀ ਬਾਲਾ ਜੀ ਦੇ ਜੈਕਾਰਿਆਂ ਨਾਲ ਸਾਰੇ ਸ਼ਹਿਰ ’ਚ ਫੁੱਲਾਂ ਦੀ ਵਰਖਾ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਥਾਂ-ਥਾਂ ’ਤੇ ਸ਼ਰਧਾਲੂਆਂ ਵੱਲੋਂ ਫਲ-ਫਰੂਟ ਤੇ ਹੋਰ ਖਾਣ ਵਾਲੀਆਂ ਵਸਤਾਂ ਦੇ ਲੰਗਰ ਲਾਏ ਗਏ ਸਨ। ਢੋਲ-ਨਗਾਡ਼ੇ ਦੀ ਧੁੰਨ ’ਤੇ ਭਗਤਾਂ ਵੱਲੋਂ ਖੂਬ ਭੰਗਡ਼ੇ ਵੀ ਪਾਏ ਗਏ। ਸਾਰਾ ਸ਼ਹਿਰ ਸ਼੍ਰੀ ਬਾਲਾ ਜੀ ਦੇ ਜੈਕਾਰਿਆਂ ਅਤੇ ਲਾਲਾ ਝੰਡਿਆਂ ਨਾਲ ਰੰਗਮਈ ਹੋਇਆ ਪਿਆ ਸੀ। ਇਸ ਸ਼ੋਭਾ ਯਾਤਰਾ ’ਚ ਸ਼੍ਰੀ ਹਨੂਮਾਨ ਮੰਦਰ ਦੇ ਸਮੁੂਹ ਸੇਵਾਦਾਰ, ਧਾਰਮਕ ਸੰਸਥਾਵਾਂ ਤੇ ਸਮਾਜਕ ਸੰਸਥਾਵਾਂ ’ਤੇ ਵੱਡੀ ਗਿਣਤੀ ’ਚ ਸ਼ਹਿਰ ਨਿਵਾਸੀ ਹਾਜ਼ਰ ਸਨ।
