ਜਲਿਆਂਵਾਲਾ ਬਾਗ ਸ਼ਤਾਬਦੀ ਸਬੰਧੀ ਨਾਟਕ ਮੇਲਾ
Monday, Apr 08, 2019 - 03:59 AM (IST)

ਸੰਗਰੂਰ (ਰਵਿੰਦਰ)-ਅੰਮ੍ਰਿਤਸਰ ਵਿਖੇ 13 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਸ਼ਤਾਬਦੀ ਦੀਆਂ ਤਿਆਰੀਆਂ ਸਬੰਧੀ ਭਾਕਿਯੂ ਏਕਤਾ ਉਗਰਾਹਾਂ ਦੀ ਬਲਾਕ ਲੀਡਰਸ਼ਿਪ ਦੀ ਅਗਵਾਈ ਵਿਚ ਫਤਿਹਗਡ਼੍ਹ ਛੰਨਾਂ ਵਿਖੇ ਚੇਤਨਾ ਕਲਾ ਮੰਚ ਬਰਨਾਲਾ ਵੱਲੋਂ ਨਾਟਕ ਮੇਲੇ ਦੌਰਾਨ ਨਾਟਕਾਂ ਦਾ ਮੰਚਨ ਕੀਤਾ ਗਿਆ, ਜਿਸ ਵਿਚ ਨਾਟਕ ‘ਛਿਪਣ ਤੋਂ ਪਹਿਲਾਂ’ ਅਤੇ ‘ਹਨੇਰ ਕੋਠਡ਼ੀ’ ਨਾਟਕ ਖੇਡੇ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਲਿਆਂਵਾਲਾ ਬਾਗ ਸ਼ਤਾਬਦੀ ਕਮੇਟੀ ਮੈਂਬਰ ਅਮੋਲਕ ਸਿੰਘ ਨੇ ਕਿਹਾ ਕਿ ਅੰਗਰੇਜ਼ ਹਕੂਮਤ ਦੇ ਸਤਾਏ ਦੇਸ਼ ਭਗਤਾਂ ਨੇ ਜਦ ਗੁਲਾਮੀ ਦੀਆਂ ਜੰਜ਼ੀਰਾਂ ਗਲੋਂ ਲਾਹੁਣ ਦਾ ਬੀਡ਼ਾ ਚੁੱਕਿਆ ਤਾਂ ਅੰਗਰੇਜ਼ਾਂ ਨੇ ਜਲਿਆਂਵਾਲਾ ਬਾਗ ’ਚ ਇਕੱਤਰ ਹੋਇਆਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ 1000 ਲੋਕਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹੁਣ ਸਾਡਾ ਭਾਰਤ ਵਿਚੋਂ ਜਾਣਾ ਮਜਬੂਰੀ ਬਣ ਗਿਆ ਹੈ ਤਾਂ ਜਾਂਦੇ ਹੋਏ ਦੇਸ਼ ਦੇ ਦੋ ਟੁੱਕਡ਼ੇ ਕਰ ਗਏ ਅਤੇ ਦੇਸ਼ ਦੀ ਸੱਤਾ ਦੀ ਚਾਬੀ ਆਪਣੇ ਪਰਖੇ ਹੋਏ ਦਲਾਲਾਂ ਦੇ ਹੱਥ ਦੇ ਗਏ ਜੋ ਅੱਜ ਤੱਕ ਕਾਲੇ ਅੰਗਰੇਜ਼ਾਂ ਦੇ ਰੂਪ ਵਿਚ ਫਿਰਕੂ ਪਾਡ਼ੇ ਪਾ ਕੇ ਦੇਸ਼ ਵਾਸੀਆਂ ਨੂੰ ਲੁੱਟ ਤੇ ਕੁੱਟ ਰਹੇ ਹਨ। 13 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਸ਼ਤਾਬਦੀ ਵਿਚ ਵੱਡੀ ਪੱਧਰ ’ਤੇ ਸਾਨੂੰ ਪੁੱਜਣਾ ਚਾਹੀਦਾ ਹੈ। ਇਸ ਮੌਕੇ ਬੀਬੀ ਬਲਜੀਤ ਕੌਰ, ਜ਼ਿਲਾ ਪ੍ਰਧਾਨ ਚਮਕੌਰ ਸਿੰਘ, ਰੂਪ ਸਿੰਘ ਛੰਨਾਂ, ਬਲੌਰ ਸਿੰਘ ਛੰਨਾਂ, ਜਰਨੈਲ ਸਿੰਘ, ਜਰਨੈਲ ਸਿੰਘ ਬਦਰਾ ਆਦਿ ਹਾਜ਼ਰ ਸਨ।