ਤੀਸਰਾ ਵਿਸ਼ਾਲ ਖੂਨ ਦਾਨ ਕੈਂਪ ਲਾਇਆ

Sunday, Apr 07, 2019 - 04:22 AM (IST)

ਤੀਸਰਾ ਵਿਸ਼ਾਲ ਖੂਨ ਦਾਨ ਕੈਂਪ ਲਾਇਆ
ਸੰਗਰੂਰ (ਸ਼ਾਮ)-ਜੈ ਦੁਰਗਾ ਕਲੱਬ ਤਪਾ ਵਲੋਂ ਤੀਸਰਾ ਵਿਸ਼ਾਲ ਖੂਨ ਦਾਨ ਕੈਂਪ ਸ਼੍ਰੀ ਵਰੁਣਦੇਵ ਮੰਦਰ ਨੇਡ਼ੇ ਬਾਬਾ ਮੱਠ ਵਿਖੇ ਲਾਇਆ ਗਿਆ, ਜਿਸ ਦਾ ਮੁੱਖ ਮਹਿਮਾਨ ਵਿਜੈ ਕੁਮਾਰ ਸ਼ਰਮਾ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ। ਕੈਂਪ ’ਚ ਡਾ. ਹਰਜਿੰਦਰ ਕੌਰ ਦੀ ਅਗਵਾਈ ’ਚ ਸਰਕਾਰੀ ਹਸਪਤਾਲ ਬਰਨਾਲਾ ਦੀ ਟੀਮ ਨੇ ਲਗਭਗ 95 ਦੇ ਕਰੀਬ ਖੂਨ ਯੂਨਿਟ ਇਕੱਤਰ ਕੀਤਾ। ਕਲੱਬ ਦੇ ਪ੍ਰਧਾਨ ਜਗਜੀਤ ਸਿੰਘ ਮਹਿਰਾ ਅਤੇ ਮੀਤ ਪ੍ਰਧਾਨ ਲਖਵਿੰਦਰ ਬਾਵਾ ਨੇ ਦੱਸਿਆ ਕਿ ਕੈਂਪ ’ਚ ਨੌਜਵਾਨਾਂ ਤੇ ਔਰਤਾਂ ਨੇ ਵੀ ਵਧ-ਚਡ਼੍ਹ ਕੇ ਖੂਨ ਦਾਨ ਕੀਤਾ। ਇਸ ਸਮੇਂ ਐਡਵੋਕੇਟ ਜਨਕ ਰਾਜ ਗਾਰਗੀ ਨੇ ਕਲੱਬ ਵਲੋਂ ਚੁੱਕੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਖੂਨ ਦਾਨ ਕਰਨਾ ਮਹਾਦਾਨ ਹੈ, ਇਸ ਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਸਮੇਂ ਮੈਨੇਜਰ ਜਗਨ ਨਾਥ ਸ਼ਰਮਾ, ਕੌਂਸਲਰ ਟੀਟੂ ਦੀਕਸ਼ਿਤ, ਪੰਡਿਤ ਦੇਵ ਰਾਜ ਸ਼ਰਮਾ, ਏ. ਐੱਸ. ਆਈ. ਪ੍ਰਦੀਪ ਕੁਮਾਰ ਸ਼ਰਮਾ, ਜਸਵੀਰ ਸਿੰਘ ਪੰਧੇਰ, ਹੈਰੀ ਗੁਰਦੀਪ ਚੱਠਾ, ਸਿਮਰਨਜੀਤ ਸਿੰਘ ਬਾਜਵਾ, ਸ਼ਮਸ਼ੇਰ ਸਿੰਘ, ਸੋਨੀ ਸਿੰਘ, ਸੀਰਾ ਪੱਖੋ, ਅਜੈ ਸ਼ਰਮਾ ਤੋਂ ਇਲਾਵਾ ਨੱਥੂ ਰਾਮ ਸਰਪ੍ਰਸਤ, ਮਹਿੰਦਰ ਸਿੰਘ ਨੂਰੀ ਚੇਅਰਮੈਨ, ਇੰਦਰਜੀਤ ਸਿੰਘ ਪੰਧੇਰ, ਮਨਦੀਪ ਸਿੰਘ ਬਾਸੀ ਸਕੱਤਰ, ਮਿਸਤਰੀ ਸ਼ਾਮ ਸਿੰਘ, ਖਜ਼ਾਨਚੀ ਰਣਜੀਤ ਸਿੰਘ ਮਹਿਰਾ, ਜਨਰਲ ਸਕੱਤਰ ਜਸਵੀਰ ਸਰੋਏ, ਪ੍ਰੇਮ ਕੁਮਾਰ ਨੂਰੀ, ਗੁਰਦਾਸ ਸਿੰਘ ਟਾਂਕ, ਦਰਸ਼ਨ ਲਾਲ, ਪਾਲ ਸਿੰਘ, ਜਗਮੇਲ ਸਿੰਘ, ਗੁਰਮੇਲ ਸਿੰਘ ਆਦਿ ਪ੍ਰਬੰਧਕਾਂ ਨੇ ਡਾਕਟਰਾਂ ਦੀਆਂ ਟੀਮਾਂ, ਮੁੱਖ ਮਹਿਮਾਨ ਅਤੇ ਖੂਨ ਦਾਨੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ।

Related News