ਰਣਵੀਰ ਕਾਲਜ ਵਿਖੇ ਡਿਗਰੀ ਵੰਡ ਸਮਾਰੋਹ ਹੋਇਆ
Sunday, Apr 07, 2019 - 04:22 AM (IST)

ਸੰਗਰੂਰ (ਬੇਦੀ, ਹਰਜਿੰਦਰ)-ਸਰਕਾਰੀ ਰਣਵੀਰ ਕਾਲਜ ਸੰਗਰੂਰ ਵਿਖੇ 2016-17 ਦਾ ਡਿਗਰੀ ਵੰਡ ਸਮਾਰੋਹ ਪ੍ਰਿੰਸੀਪਲ ਮੈਡਮ ਹਰਪਾਲ ਕੌਰ ਦੀ ਸਰਪ੍ਰਸਤੀ ਅਤੇ ਕਾਲਜ ਰਜਿਸਟਰਾਰ ਪ੍ਰੋ. ਸੁਰਿੰਦਰ ਸਿੰਗਲਾ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਸਮਾਰੋਹ ਵਿਚ ਮੁੱਖ ਮਹਿਮਾਨ ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆ (ਸਾਬਕਾ ਪ੍ਰਿੰਸੀਪਲ) ਨੇ 223 ਡਿਗਰੀਆਂ ਵੰਡੀਆਂ ਜੋ ਆਰਟਸ, ਸਾਇੰਸ, ਕਾਮਰਸ, ਕੰਪਿਊਟਰ ਸਾਇੰਸ, ਬਿਜ਼ਨੈੱਸ ਮੈਨੇਜਮੈਂਟ, ਐੱਮ. ੲੇ. ਪੰਜਾਬੀ, ਐੱਮ. ਏ. ਰਾਜਨੀਤੀ ਸ਼ਾਸਤਰ ਅਤੇ ਐੱਮ. ਏ. ਅੰਗਰੇਜ਼ੀ ਦੀਆਂ ਕਲਾਸਾਂ ਨਾਲ ਸਬੰਧਤ ਸਨ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਹੁਣ ਤੁਸੀਂ ਸਿੱਖਿਅਤ ਹੋ ਕੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਜਿਵੇਂ ਰਿਸ਼ਵਤਖੋਰੀ, ਨਸ਼ੇ ਅਤੇ ਦਾਜ ਵਰਗੀਆਂ ਭੈਡ਼ੀਆਂ ਰਸਮਾਂ ਨੂੰ ਖਤਮ ਕਰਨ ਵਿਚ ਆਪਣਾ ਪੂਰਾ ਯੋਗਦਾਨ ਪਾਉਣਾ ਹੈ, ਜਿਸ ਨਾਲ ਸੱਭਿਅਕ ਸਮਾਜ ਦੀ ਸਿਰਜਨਾ ਹੋ ਸਕੇ। ਸਮਾਰੋਹ ’ਚ ਪ੍ਰੋ. ਸੁਖਵੀਰ ਸਿੰਘ ਵਾਈਸ ਪ੍ਰਿੰਸੀਪਲ, ਪ੍ਰੋ. ਨੀਰੂ ਸਿੰਘ, ਪ੍ਰੋ. ਸਤੀਸ਼ ਕੁਮਾਰ, ਪ੍ਰੋ. ਮੀਨਾਕਸ਼ੀ ਮਡ਼ਕਨ, ਡਾ. ਹਰਦੀਪ ਸਿੰਘ ਅਤੇ ਡਾ. ਰਣਧੀਰ ਕੌਸ਼ਿਕ ਨੇ ਸ਼ਿਰਕਤ ਕੀਤੀ। ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋ. ਕੁਲਦੀਪ ਕੁਮਾਰ ਨੇ ਨਿਭਾਈ। ਵਾਈਸ ਪ੍ਰਿੰਸੀਪਲ ਪ੍ਰੋ. ਸੁਖਬੀਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।