ਪੀਰ ਖਾਨਾ ਵਿਖੇ 9ਵਾਂ ਸਾਲਾਨਾ ਭੰਡਾਰਾ ਲਾਇਆ

Friday, Apr 05, 2019 - 04:01 AM (IST)

ਪੀਰ ਖਾਨਾ ਵਿਖੇ 9ਵਾਂ ਸਾਲਾਨਾ ਭੰਡਾਰਾ ਲਾਇਆ
ਸੰਗਰੂਰ (ਗੋਇਲ)-ਪੀਰ ਬਾਬਾ ਲਾਲਾਂ ਵਾਲਾ ਧਰਮਸ਼ਾਲਾ ਕਮੇਟੀ ਰਜਿ. ਵੱਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਹਜ਼ਰਤ ਲੱਖ ਦਾਤਾ (ਲਾਲਾਂ ਵਾਲਾ ਪੀਰ) ਅਤੇ ਹਜ਼ਰਤ ਹੈਦਰ ਸ਼ੇਖ (ਸਦਰੂਦੀਨ) ਮਾਲੇਰਕੋਟਲੇ ਵਾਲੇ ਜੀ ਦੀ ਦਰਗਾਹ ’ਤੇ 9ਵਾਂ ਸਾਲਾਨਾ ਵਿਸ਼ਾਲ ਭੰਡਾਰਾ ਲਾਇਆ ਗਿਆ, ਜਿਸ ਦੌਰਾਨ ਭਾਰੀ ਗਿਣਤੀ ’ਚ ਸੰਗਤ ਨੇ ਬਾਬਾ ਜੀ ਦੀ ਦਰਗਾਹ ’ਤੇ ਹਾਜ਼ਰੀ ਭਰੀ ਤੇ ਭੰਡਾਰਾ ਛਕਿਆ। ਇਸ ਮੌਕੇ ਹਾਜ਼ਰ ਮੁੱਖ ਸੇਵਾਦਾਰ ਬਸੀਰ ਖਾਨ ਸ਼ੇਖ ਤੇ ਕਮੇਟੀ ਦੇ ਪ੍ਰਧਾਨ ਬਿੱਲੂ ਲੋਹੇ ਵਾਲੇ ਨੇ ਦੱਸਿਆ ਕਿ ਦਰਗਾਹ ’ਤੇ ਗੁਬੰਦ ਦੀ ਕਾਰ ਸੇਵਾ ਦਾ ਕੰਮ ਚੱਲ ਰਿਹਾ ਹੈ, ਜਿਸ ਦੌਰਾਨ ਸ਼ਰਧਾਲੂਆਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਮੀਤ ਪ੍ਰਧਾਨ ਬਗੀਰਥ ਰਾਏ ਕਾਲਾ, ਸਕੱਤਰ ਜਸਵੰਤ ਰਾਏ, ਕੈਸ਼ੀਅਰ ਓਮ ਪ੍ਰਕਾਸ਼ ਬਾਂਸਲ, ਸਲਾਹਕਾਰ ਸੂਰਜ ਭਾਨ ਕਾਂਸਲ, ਮੇਘ ਰਾਜ, ਸਾਬਕਾ ਐੱਮ. ਸੀ. ਮਦਨ ਲਾਲ ਜਿੰਦਲ, ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਆਦਿ ਤੋਂ ਇਲਾਵਾ ਵੱਖ-ਵੱਖ ਧਾਰਮਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸੇਵਾਦਾਰ ਵੀ ਹਾਜ਼ਰ ਸਨ।

Related News