ਸਾਲਾਨਾ ਨਤੀਜਾ ਰਿਹਾ ਸ਼ਾਨਦਾਰ

Monday, Mar 11, 2019 - 04:01 AM (IST)

ਸਾਲਾਨਾ ਨਤੀਜਾ ਰਿਹਾ ਸ਼ਾਨਦਾਰ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਆਰੀਆਭੱਟ ਇੰਟਰਨੈਸ਼ਨਲ ਸਕੂਲ ਵਿਚ ਇਸ ਸੈਸ਼ਨ ਦੀ ਅੰਤਿਮ ਅਤੇ ਫਾਈਨਲ ਰਿਜ਼ਲਟ ਦੇ ਨਾਲ ਸ਼ਾਨਦਾਰ ਪੀ. ਟੀ. ਐੱਮ. ਆਯੋਜਿਤ ਕੀਤੀ ਗਈ। ਅਧਿਆਪਕ-ਮਾਪੇ ਮਿਲਣੀ ਦੇ ਇਸ ਸੈਸ਼ਨ ’ਚ ਬੱਚਿਆਂ ਦੇ ਵਰ੍ਹੇ ਭਰ ਦੀ ਮਿਹਨਤ ਨੂੰ ਜਾਂਚਿਆ ਪਰਖਿਆ ਜਾਂਦਾ ਰਿਹਾ। ਸਕੂਲ ਦਾ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਦੀ ਮੁਸਕਾਨ ਨਾਲ ਪ੍ਰਦਰਸ਼ਿਤ ਹੋਇਆ। ਟਾਪਰ ਵਿਦਿਆਰਥੀਆਂ ਉਨ੍ਹਾਂ ਦੀ ਉਪਲੱਬਧੀ ਅਨੁਸਾਰ ਬੈਸਟ ਸਟੂਡੈਂਟ ਆਫ ਦਾ ਯੀਅਰ ਦਾ ਅੈਵਾਰਡ, ਸੌ ਫੀਸਦੀ ਅਟੈਂਡੈਂਸ ਅੈਵਾਰਡ, ਬਿਹਤਰੀਨ ਗ੍ਰੇਡਰ, ਏ-ਵਨ ਗ੍ਰੇਡਰ, ਗੋਲਡ ਮੈਡਲਜ਼ ਅਤੇ ਕਲਚਰਲ ਸਰਟੀਫਿਕੇਟ ਆਦਿ ਦਿੱਤੇ ਗਏ। ਨਾਲ ਹੀ ਸਪੋਰਟਸ ’ਚ ਪਹਿਲੇ ਸਥਾਨ ’ਤੇ ਰਹੇ ਬੱਚਿਆਂ ਨੂੰ ਮੈਡਲਜ਼ ਅਤੇ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ। ਸਕੂਲ ਦੇ ਮਾਣਯੋਗ ਪ੍ਰਿੰਸੀਪਲ ਸ਼ਸ਼ੀਕਾਂਤ ਮਿਸ਼ਰਾ ਨੇ ਸਾਰੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਕ ਵਿਦਿਆਰਥੀ ਦਾ ਵਿਕਾਸ ਉਸ ਦੇ ਮਾਤਾ-ਪਿਤਾ, ਅਧਿਆਪਕ ਅਤੇ ਖੁਦ ਉਨ੍ਹਾਂ ਦੇ ਪੂਰਨ ਸਹਿਯੋਗ ਨਾਲ ਸੰਭਵ ਹੈ। ਉਨ੍ਹਾਂ ਨੇ ਆਉਣ ਵਾਲੇ ਵਰ੍ਹੇ ’ਚ ਸਕੂਲ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਸਟੈਂਡਰਡ ਸਿੱਖਿਆ ਪ੍ਰਣਾਲੀ, ਐੱਨ. ਟੀ. ਐੱਸ. ਈ., ਜੇ. ਈ. ਮੇਨਜ਼, ਨੀਟ ਅਤੇ ਆਈਲੈੱਟਸ ਦੀਆਂ ਕਲਾਸਾਂ ਨੂੰ ਹੋਰ ਜ਼ਿਆਦਾ ਬਿਹਤਰ ਰੂਪ ਨਾਲ ਪ੍ਰਦਰਸ਼ਨ ਲਈ ਸਕੂਲ ਦੀ ਪ੍ਰਤੀਬੱਧਤਾ ਜਤਾਈ। ਨਾਲ ਹੀ ਸਪੋਰਟਸ ਦੇ ਖੇਤਰ ਵਿਚ ਨਵੇਂ ਆਯਾਮ ਸਥਾਪਿਤ ਕਰਨ ਲਈ ਵੀ ਆਤਮ-ਵਿਸ਼ਵਾਸ ਦਿੰਦਿਆਂ ਵਚਨਬੱਧਤਾ ਪ੍ਰਗਟ ਕੀਤੀ। ਸਕੂਲ ਮੈਨੇਜਮੈਂਟ ਦੇ ਚੇਅਰਮੈਨ ਰਾਕੇਸ਼ ਗੁਪਤਾ, ਵਾਈਸ ਚੇਅਰਮੈਨ ਰਾਜੀਵ ਮੰਗਲਾ ਅਤੇ ਡਾਇਰੈਕਟਰ ਪ੍ਰਮੋਦ ਅਰੋਡ਼ਾ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਆਉਣ ਵਾਲੇ ਸਮੇਂ ਵਿਚੋਂ ਜ਼ਿਆਦਾ ਸਫਲਤਾ ਦੀ ਕਾਮਨਾ ਕੀਤੀ। ਬਰਨਾਲਾ ਜ਼ਿਲੇ ਦੇ ਬੈਸਟ ਸੀ. ਬੀ. ਐੱਸ. ਈ. ਸਕੂਲਾਂ ’ਚੋਂ ਬਹੁ-ਚਰਚਿਤ ਸਕੂਲ ਆਰੀਆਭੱਟ ਸਕੂਲ ਸਾਰੇ ਸਹਿਯੋਗੀ ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਬਚਨਬੱਧ ਹੈ। ਇਹ ਵਿਸ਼ਵਾਸ ਸਾਰੇ ਮਾਤਾ-ਪਿਤਾ ਵਿਚ ਵੀ ਬਣਿਆ ਹੋਇਆ ਹੈ। ਇਸ ਵਿਸ਼ਵਾਸ ’ਤੇ ਸਕੂਲ ਮੈਨੇਜਮੈਂਟ ਨੇ ਸਾਰਿਆਂ ਦਾ ਧੰਨਵਾਦ ਕੀਤਾ।

Related News