ਕਿਸ਼ੋਰ ਅਵਸਥਾ ਸਬੰਧੀ ਦਿੱਤੀ ਜਾਣਕਾਰੀ
Monday, Mar 11, 2019 - 04:01 AM (IST)

ਸੰਗਰੂਰ (ਸ਼ਾਮ)-ਸ.ਸ.ਸ.ਸ.ਘੁੰਨਸ ਵਿਖੇ 9ਵੀਂ ਤੋਂ 11ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦਾ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਸਾਇੰਸ ਅਧਿਆਪਕ ਹਰੀਸ਼ ਜੈਨ ਨੇ ਵਿਦਿਆਰਥੀਆਂ ’ਚ ਹੋ ਰਹੇ ਸਰੀਰਕ ਬਦਲਾਅ ਅਤੇ ਐੱਚ. ਆਈ. ਵੀ. ਬੀਮਾਰੀਆਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਸ੍ਰੀ ਚੰਦ ਪੰਜਾਬੀ ਲੈਕਚਰਾਰ ਨੇ ਬੱਚਿਆਂ ਨੂੰ ਸਰੀਰਕ ਸਫਾਈ ਅਤੇ ਐੱਚ. ਆਈ. ਵੀ. ਵਾਇਰਸ ਬਾਰੇ ਦੱਸਿਆ। ਪ੍ਰਿੰਸੀਪਲ ਮੈਡਮ ਨੀਰਜਾ ਬਾਂਸਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਕਿਸ਼ੋਰ ਅਵਸਥਾ ਦੀ ਉਮਰ ਭਟਕਣ ਵਾਲੀ ਉਮਰ ਹੁੰਦੀ ਹੈ। ਇਸ ਅਵਸਥਾ ’ਚ ਸਾਨੂੰ ਆਪਣੇ ਕਰੀਅਰ ਅਤੇ ਪਡ਼੍ਹਾਈ ਵਿਚ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਸਮੇਂ ਸਵੀਤਾ, ਗੀਤਿਕਾ, ਅਵਤਾਰ ਸਿੰਘ, ਨਿਰਮਲ ਸਿੰਘ, ਗੋਪਾਲ ਸਿੰਘ, ਸੁਮਿਤ ਗਰਗ, ਬਿਕਰਮਜੀਤ ਸਿੰਘ, ਅਮਨ, ਮਲਕੀਤ ਸਿੰਘ, ਸੁਮਨਦੀਪ ਕੌਰ, ਸਵਰਨਦੀਪ ਕੌਰ ਅਤੇ ਪ੍ਰਭਰਾਜ ਸਿੰਘ ਆਦਿ ਸਟਾਫ ਹਾਜ਼ਰ ਸੀ।