48ਵਾਂ ਸਾਲਾਨਾ ਖੇਡ ਸਮਾਰੋਹ ਸਮਾਪਤ
Tuesday, Feb 26, 2019 - 03:51 AM (IST)

ਸੰਗਰੂਰ (ਬੋਪਾਰਾਏ)- ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌਡ਼ ਵਿਖੇ 48ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਗੁਰਸ਼ਰਨ ਸਿੰਘ ਰਿਟਾਇਰਡ ਜੀ.ਐੱਮ.ਭਾਰਤ ਸੰਚਾਰ ਨਿਗਮ ਲਿਮ. ਵਿਸ਼ੇਸ਼ ਮਹਿਮਾਨ ਹਰੀ ਸਿੰਘ ਸੰਦੌਡ਼ ਤੇ ਏਕਮ ਸਿੰਘ ਰਹੇ। ਖੇਡ ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਨੇ ਝੰਡਾ ਲਹਿਰਾ ਕੇ ਕੀਤੀ । ਇਸ ਤੋਂ ਬਾਅਦ ਵਿਦਿਆਰਥੀਆਂ ਦੁਆਰਾ ਮਾਰਚ ਪਾਸਟ ਕਰ ਕੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ। ਮੁੱਖ ਮਹਿਮਾਨ ਨੇ ਖੇਡ ਸਮਾਰੋਹ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਵਧਾਈ ਦਿੱਤੀ। ਕਾਲਜ ਕਮੇਟੀ ਦੇ ਜਨਰਲ ਸਕੱਤਰ ਗਿਆਨੀ ਬਾਬੂ ਸਿੰਘ ਸੰਦੌਡ਼ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿਚ ਭਾਗ ਲੈਣ ਲਈ ਕਿਹਾ। ਸਮਾਗਮ ਦੇ ਅਖੀਰ ’ਚ ਕਾਲਜ ਦੇ ਪਿੰਸੀਪਲ ਡਾ. ਪਰਮਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਖੇਡ ਵਿਭਾਗ ਦੇ ਇੰਚਾਰਜ ਪ੍ਰੋ. ਜਗਦੀਪ ਸਿੰਘ, ਡਾ. ਕਰਮਜੀਤ ਕੌਰ, ਪ੍ਰੋ. ਕੁਲਜੀਤ ਕੌਰ, ਡਾ. ਬਚਿੱਤਰ ਸਿੰਘ, ਪ੍ਰੋ. ਸ਼ੇਰ ਸਿੰਘ, ਪ੍ਰੋ. ਸਵਰਨਜੀਤ ਸਿੰਘ, ਪ੍ਰੋ. ਜਗਦੀਪ ਸਿੰਘ, ਪ੍ਰੋ. ਕੁਲਵਿੰਦਰ ਸਿੰਘ, ਪ੍ਰੋੋ. ਹਰਮਨ ਸਿੰਘ, ਪ੍ਰੋ. ਹਰਵਿੰਦਰ ਸਿੰਘ ਧਾਲੀਵਾਲ, ਪ੍ਰੋ. ਹਰਮੀਤ ਸਿੰਘ, ਪ੍ਰੋ. ਪਰਵਿੰਦਰ ਸਿੰਘ, ਪ੍ਰੋ. ਹਾਕਮ ਸਿੰਘ, ਪ੍ਰੋੋ. ਸੁਖਵਿੰਦਰ ਸਿੰਘ, ਡਾ. ਕੁਲਦੀਪ ਕੌਰ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਗਗਨਦੀਪ ਕੌਰ, ਪ੍ਰੋ. ਜਗਦੀਪ ਕੌਰ, ਪ੍ਰੋ. ਅਮਨਦੀਪ ਕੌਰ ਆਦਿ ਹਾਜ਼ਰ ਸਨ। ਖੇਡਾਂ ਦੇ ਨਤੀਜੇ ਲਡ਼ਕੀਆਂ ਦੀ 100 ਮੀ. ਦੌਡ਼ ਵਿਚ ਰਾਜਵੀਰ ਕੌਰ, ਜਗਜੀਤ ਕੌਰ, ਮਨਦੀਪ ਕੌਰ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਲਡ਼ਕਿਆਂ ਦੀ 100 ਮੀ. ਦੌਡ਼ ਵਿਚ ਮਾਨ ਸਿੰਘ, ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਜੈਵਲਿਨ ਥ੍ਰੋਅ ਵਿਚ ਰਮਨਦੀਪ ਕੌਰ, ਜਗਜੀਤ ਕੌਰ ਤੇ ਮਨਦੀਪ ਕੌਰ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿਚ ਮਨਪ੍ਰੀਤ ਸਿੰਘ, ਕੁਲਵੀਰ ਸਿੰਘ, ਮਾਨ ਸਿੰਘ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥ੍ਰੋਅ ਵਿਚ ਮਨਪ੍ਰੀਤ ਸਿੰਘ, ਕੁਲਵੀਰ ਸਿੰਘ, ਮਾਨ ਸਿੰਘ, ਰਮਨਦੀਪ ਕੌਰ, ਜਗਜੀਤ ਕੌਰ, ਮਨਦੀਪ ਕੌਰ ਨੇ ਪਹਿਲੀ, ਦੂਜੀ ਤੇ ਤੀਜੀ ਥਾਂ ਪ੍ਰਾਪਤ ਕੀਤੀ। ਲੰਬੀ ਛਾਲ ਵਿਚ ਰਾਜਵੀਰ ਕੌਰ, ਮਨਪ੍ਰੀਤ ਕੌਰ, ਰਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀ. ਸ਼ਾਟ-ਪੁੱਟ ਵਿਚ ਪਰਵਿੰਦਰ ਸਿੰਘ, ਕੁਲਵੀਰ ਸਿੰਘ, ਯਾਸੀਨ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਲਡ਼ਕਿਆਂ ’ਚੋਂ ਬੈਸਟ ਅਥਲੀਟ ਕੁਲਵੀਰ ਸਿੰਘ ਅਤੇ ਲਡ਼ਕੀਆਂ ’ਚੋਂ ਰਮਨਦੀਪ ਕੌਰ ਚੁਣੇ ਗਏ।