ਮਾਈ ਭਾਗੋ ਸਕੀਮ ਤਹਿਤ ਵੰਡੇ ਸਾਈਕਲ
Tuesday, Feb 26, 2019 - 03:49 AM (IST)

ਸੰਗਰੂਰ (ਸ਼ਾਮ)-ਮਾਈ ਭਾਗੋ ਸਕੀਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰਾ ਵਿਖੇ ਪੰਜਾਬ ਸਰਕਾਰ ਸਰਕਾਰੀ ਸਕੂਲਾਂ ’ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਸਾਰੀਆਂ ਲੋਡ਼ੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਹ ਵਿਚਾਰ ਕਾਂਗਰਸ ਦੇ ਭਦੌਡ਼ ਹਲਕਾ ਤੋਂ ਇੰਚਾਰਜ ਨਿਰਮਲ ਸਿੰਘ ਨਿੰਮਾ ਨੇ 11ਵੀਂ ਅਤੇ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ 43 ਸਾਈਕਲ ਤਕਸੀਮ ਕਰਨ ਸਮੇਂ ਪ੍ਰਗਟ ਕੀਤੇ। ਇਸ ਮੌਕੇ ਪ੍ਰਿੰਸੀਪਲ ਰਾਜਵੰਤ ਕੌਰ, ਲੈਕ. ਗੁਰਮੀਤ ਸਿੰਘ, ਸਿਆਸੀ ਸਕੱਤਰ ਰਛਪਾਲ ਸਿੰਘ ਦਰਾਕਾ, ਸਰਪੰਚ ਸੁਖਵਿੰਦਰ ਸਿੰਘ ਮੋਡ਼, ਗੁਰਪ੍ਰੀਤ ਸਿੰਘ ਮੱਲ੍ਹੀ, ਗੁਰਚਰਨ ਸਿੰਘ ਮੋਡ਼, ਲਖਵੀਰ ਸਿੰਘ ਗੋਗਾ, ਗੁਰਲਾਲ ਫੌਜੀ ਆਦਿ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।