ਕੰਪਿਊਟਰ ਡਲਿਵਰਡ ਆਈਲੈੱਟਸ ਸੈਮੀਨਾਰ
Tuesday, Feb 19, 2019 - 03:40 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਆਈ. ਡੀ. ਪੀ. ਐਜੂਕੇਸ਼ਨ ਇੰਡੀਆ ਪ੍ਰਾਈਵੇਟ ਲਿਮਟਡ ਦੇ ਅਧਿਕਾਰੀ ਕਰਤਾਰ ਸਿੰਘ ਆਈਲੈੱਟਸ ਮਾਹਿਰ ਅਤੇ ਹਰਮੀਤ ਸਿੰਘ ਵੱਲੋਂ ਇੰਗਲਿਸ਼ ਸਕੂਲ ਬਰਨਾਲਾ ਵਿਖੇ ਨਵੇਂ ਸ਼ੁਰੂ ਕੀਤੇ ਜਾ ਰਹੇ ਆਈਲੈੱਟਸ ਦੇ ਕੰਪਿਊਟਰ ਡਲਿਵਰਡ ਟੈਸਟ ਸਬੰਧੀ ਸੈਮੀਨਾਰ ਲਾਇਆ ਗਿਆ। ਇਸ ’ਚ ਆਈਲੈੱਟਸ ਦੇ ਕਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ ਅਤੇ ਸਾਰਿਆਂ ਵੱਲੋਂ ਪੁੱਛੇ ਗਏ ਬਹੁਤ ਸਾਰੇ ਸਵਾਲਾਂ ਦਾ ਸਹੀ ਤਰੀਕੇ ਨਾਲ ਜਵਾਬ ਦਿੱਤਾ ਗਿਆ। ਇਸ ਦੇ ਫਾਇਦੇ ਅਤੇ ਪੈਨ ਐੱਡ ਪੇਪਰ ਆਈਲੈੱਟਸ ਟੈਸਟ ਨਾਲੋਂ ਫਰਕ ਸਮਝਾਏ ਗਏ। ਇੰਗਲਿਸ਼ ਸਕੂਲ ਦੇ ਮੈਨੇਜਰ ਅਮਨਦੀਪ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਰੁਝਾਨ ਇਸ ਕੋਰਸ ਵੱਲ ਦਿਨ-ਪ੍ਰਤੀਦਿਨ ਵਧੇਗਾ। ਇਸ ਮੌਕੇ ਸੈਮੀਨਾਰ ਕਰਨ ਆਏ ਅਧਿਕਾਰੀ ਕਰਤਾਰ ਸਿੰਘ ਅਤੇ ਹਰਮੀਤ ਸਿੰਘ ਨੇ ਬਹੁਤ ਹੀ ਸਰਲ ਤਰੀਕੇ ਨਾਲ ਸਮਝਾਇਆ।