ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Tuesday, Feb 19, 2019 - 03:39 AM (IST)

ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
ਸੰਗਰੂਰ (ਵਰਿੰਦਰ)-ਗੁਰੂ ਨਾਨਕ ਪਬਲਿਕ ਸਕੂਲ ਭੋਗੀਵਾਲ ਨੇ ਡਾਇਰੈਕਟਰ ਹੁਕਮ ਚੰਦ ਸਿੰਗਲਾ ਦੀ ਅਗਵਾਈ ’ਚ ਸਾਲਾਨਾ ਇਨਾਮ ਵੰਡ ਸਮਾਰੋਹ ਕੀਤਾ, ਜਿਸ ’ਚ ਮੁੱਖ ਮਹਿਮਾਨ ਰਾਜਵਿੰਦਰ ਸਿੰਘ (ਸਰਪੰਚ ਨਗਰ ਪੰਚਾਇਤ ਭੋਗੀਵਾਲ) ਨੇ ਨਰਸਰੀ ਤੋਂ 10ਵੀਂ ਕਲਾਸ ਵਿਚ ਪੁਜ਼ੀਸ਼ਨਾਂ, ਧਾਰਮਕ ਪ੍ਰੀਖਿਆ, ਰੰਗੋਲੀ, ਦੀਵਾ, ਕਾਰਡ ਮੇਕਿੰਗ ਦੇ ਜੇਤੂਆਂ ਨੂੰ ਸਨਮਾਨ ਚਿੰਨ੍ਹ, ਸਰਟੀਫਿਕੇਟ ਨਾਲ ਸਨਮਾਨਤ ਕੀਤਾ। ਇਸ ਮੌਕੇ ਪ੍ਰਿੰਸੀਪਲ ਆਸ਼ਿਸ਼ ਸਿੰਗਲਾ ਨੇ ਹੋਰ ਮਿਹਨਤ ਲਈ ਪ੍ਰੇਰਿਤ ਕੀਤਾ ਅਤੇ ਰੁਪਿੰਦਰ ਕੌਰ, ਬੇਅੰਤ ਕੌਰ, ਗੁਰਜੀਤ ਕੌਰ, ਸਵਰਨਜੀਤ ਕੌਰ, ਕਮਲਜੀਤ ਕੌਰ, ਅਕਬਰੀ, ਅਮਨਦੀਪ ਕੌਰ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ। ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਮੈਂਬਰ। (ਵਰਿਦਰ)

Related News