ਐੱਨ.ਐੱਸ.ਐੱਸ. ਕੈਂਪ ਦੌਰਾਨ ਵਾਲੰਟੀਅਰਾਂ ਕੀਤੀ ਕਾਲਜ ਦੀ ਸਫਾਈ
Sunday, Feb 17, 2019 - 03:20 AM (IST)

ਸੰਗਰੂਰ (ਜ਼ਹੂਰ)-ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਡਾ. ਪ੍ਰਵੀਨ ਸ਼ਰਮਾ ਦੀ ਅਗਵਾਈ ਹੇਠ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਦੇ ਤੀਜੇ ਦਿਨ ਸਾਰੇ ਵਾਲੰਟੀਅਰਾਂ ਨੇ ਮਿਲ ਕੇ ਕਾਲਜ ਕੈਂਪਸ ਦੀ ਸਫਾਈ ਕੀਤੀ। ਇਸ ਸਮੇਂ ਵਿਦਿਆਰਥੀਆਂ ਦੇ ਭਾਸ਼ਣ ਪ੍ਰਤੀਯੋਗਤਾ ਤੇ ਸਿਲਾਈ ਕਢਾਈ ਆਦਿ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਬਾਸੀ ਰੋਟੀਆਂ ਦੇ ਲੱਡੂ ਬਣਾਏ ਤੇ ਸਾਂਝੀ ਰਸੋਈ ’ਚ ਖਾਣਾ ਬਣਾਇਆ ਤੇ ਆਪਸ ’ਚ ਮਿਲ-ਜੁਲ ਕੇ ਖਾਧਾ। ਕੈਂਪ ਯੂਨਿਟ ਪੰਜ ਦੇ ਮੁੱਖ ਅਧਿਆਪਕ ਸਾਹਿਬਾਨ ਡਾ. ਡੇਜੀ ਜੈਨ, ਸ਼ੈਲੀ ਦੀਵਾਨ, ਵਿਸ਼ਾਖਾ, ਕਪਿਲਾ ਮੋਨੀ ਜੈਨ ਤੇ ਕੰਚਨ ਜੈਨ ਆਦਿ ਵੀ ਸ਼ਾਮਲ ਸਨ।